BREAKING NEWS
Search

ਪੰਜਾਬ : ਵਿਆਹ ਦੇ ਦੂਜੇ ਦਿਨ ਲਾੜੀ ਇਹ ਜੁਗਾੜ ਲਗਾ ਕੇ ਹੋ ਗਈ ਫਰਾਰ – ਪ੍ਰੀਵਾਰ ਦੇ ਉਡੇ ਹੋਸ਼

ਆਈ ਤਾਜਾ ਵੱਡੀ ਖਬਰ

ਪੰਜਾਬ ਵਿੱਚ ਕਰੋਨਾ ਦੇ ਚੱਲਦੇ ਹੋਏ ਜਿੱਥੇ ਬਹੁਤ ਖਰਚੇ ਵਾਲੇ ਵਿਆਹ ਦੀ ਜਗ੍ਹਾ ਸਾਦੇ ਵਿਆਹਾਂ ਨੇ ਲੈ ਲਈ ਹੈ। ਉਥੇ ਆਰਥਿਕ ਮੰਦੀ ਦੇ ਦੌਰ ਵਿੱਚ ਗੁਜ਼ਰ ਰਹੇ ਮਾਪਿਆਂ ਨੂੰ ਵੀ ਇਨ੍ਹਾਂ ਕਾਰਨ ਸ਼ਾਂਤੀ ਮਿਲੀ ਹੈ। ਜਿੱਥੇ ਬਹੁਤ ਸਾਰੇ ਮਾਪੇ ਆਪਣੇ ਬੱਚਿਆਂ ਦੀ ਜ਼ਿੰਦਗੀ ਨੂੰ ਲੈ ਕੇ ਬਹੁਤ ਸਾਰੇ ਸੁਪਨੇ ਸਜਾਉਂਦੇ ਹਨ। ਉਥੇ ਹੀ ਉਨ੍ਹਾਂ ਨੂੰ ਪੂਰਾ ਕਰਨ ਲਈ ਆਪਣੀ ਜ਼ਿੰਦਗੀ ਦੀ ਸਾਰੀ ਪੂੰਜੀ ਵੀ ਆਪਣੇ ਬੱਚਿਆਂ ਤੋਂ ਨਿਸ਼ਾਵਰ ਕਰ ਦਿੰਦੇ ਹਨ। ਮਾਪਿਆਂ ਵੱਲੋਂ ਆਪਣੇ ਬੱਚਿਆਂ ਨੂੰ ਸਹੀ ਪਰਵਰਿਸ਼ ਦੇ ਕੇ ਇਨਸਾਨ ਬਣਾਇਆ ਜਾਂਦਾ ਹੈ। ਉਸ ਤੋਂ ਬਾਅਦ ਹਰ ਮਾਂ-ਬਾਪ ਨੂੰ ਆਪਣੇ ਬੱਚਿਆਂ ਦੇ ਵਿਆਹ ਦਾ ਸੁਪਨਾ ਦੇਖਿਆ ਜਾਂਦਾ ਹੈ ਜਿਸ ਨੂੰ ਖੁਸ਼ੀ ਦੇ ਨਾਲ ਪੂਰਾ ਕੀਤਾ ਜਾਂਦਾ ਹੈ।

ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਉਦੇ ਹਨ ਜੋ ਵਿਆਹ ਵਰਗੇ ਪਵਿੱਤਰ ਰਿਸ਼ਤੇ ਨਾਲ ਜੁੜੇ ਹੁੰਦੇ ਹਨ। ਜਿੱਥੇ ਵਿਆਹ ਖੁਸ਼ੀ ਦਾ ਪ੍ਰਤੀਕ ਹੈ। ਉਥੇ ਹੀ ਵਿਆਹ ਦੌਰਾਨ ਅਜਿਹੀਆਂ ਘਟਨਾਵਾਂ ਹੋਣ ਕਾਰਨ ਵਿਆਹ ਦੀਆਂ ਸਾਰੀਆਂ ਖੁਸ਼ੀਆਂ ਫਿੱਕੀਆਂ ਪੈ ਜਾਂਦੀਆਂ ਹਨ। ਜਿਨ੍ਹਾਂ ਦੇ ਹੋਣ ਬਾਰੇ ਕਿਸੇ ਨੇ ਕਲਪਨਾ ਨਾ ਕੀਤੀ ਹੋਵੇ। ਵਿਆਹ ਦੇ ਦੂਜੇ ਦਿਨ ਹੀ ਲਾੜੀ ਇਹ ਜੁਗਾੜ ਲਗਾ ਕੇ ਫਰਾਰ ਹੋ ਗਈ। ਜਿਸ ਨਾਲ ਸਾਰੇ ਪਰਿਵਾਰ ਦੇ ਹੋਸ਼ ਉੱਡ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਬਾਘਾਪੁਰਾਣਾ ਦੇ ਕੁਲਦੀਪ ਸਿੰਘ ਨਾਲ ਹੋਈ ਠੱਗੀ ਦੀ ਹੈ।

ਜਿਸ ਦਾ ਵਿਆਹ ਵਿਚੋਲਿਆਂ ਵੱਲੋਂ 30 ਹਜ਼ਾਰ ਰੁਪਏ ਲੈ ਕੇ ਮੁਕਤਸਰ ਸਾਹਿਬ ਦੇ ਰੁਪਾਣਾ ਦੀ ਮਹਿਲਾ ਨਾਲ ਕਰਵਾਇਆ ਗਿਆ ਸੀ। ਸਾਰੇ ਪਰਿਵਾਰ ਦੀ ਹੈਰਾਨਗੀ ਦੀ ਉਦੋਂ ਕੋਈ ਹੱਦ ਨਾ ਰਹੀ ਜਦੋਂ ਨਵ ਵਿਆਹੀ ਦੁਲਹਨ ਦੂਸਰੇ ਦਿਨ ਹੀ ਸਾਰੇ ਪਰਿਵਾਰ ਨੂੰ ਰਾਤ ਦੇ ਖਾਣੇ ਵਿੱਚ ਨੀਂਦ ਦੀਆਂ ਗੋਲੀਆਂ ਪਾ ਕੇ ਦੇ ਗਈ। ਜਿਸ ਕਾਰਨ ਸਾਰਾ ਪਰਿਵਾਰ ਬੇਹੋਸ਼ ਹੋ ਗਿਆ ਅਤੇ ਸਵੇਰੇ ਉੱਠਣ ਉਪਰੰਤ ਉਨ੍ਹਾਂ ਵੇਖਿਆ ਕਿ ਨਵੀਂ ਵਿਆਹੀ ਦੁਲਹਨ ਦੋ ਮੋਬਾਇਲ ਫ਼ੋਨ, ਪੈਸੇ ਅਤੇ ਗਹਿਣੇ ਲੈ ਕੇ ਫਰਾਰ ਹੋ ਚੁੱਕੀ ਹੈ।

ਪੀੜਤ ਪਰਿਵਾਰ ਵੱਲੋਂ ਇਸ ਘਟਨਾ ਦੀ ਸ਼ਿਕਾਇਤ ਕੀਤੀ ਗਈ ਹੈ ਅਤੇ ਪੁਲਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਪੁਲਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅਜਿਹੇ ਠੱਗੀ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਰਹੇ ਹਨ। ਪੁਲਿਸ ਵੱਲੋਂ ਲੜਕੀ ਦੇ ਪਰਿਵਾਰ ਅਤੇ ਵਿਚੋਲੇ ਖਿਲਾਫ ਵੀ ਕਾਰਵਾਈ ਕੀਤੀ ਜਾ ਰਹੀ ਹੈ।error: Content is protected !!