ਆਈ ਤਾਜ਼ਾ ਵੱਡੀ ਖਬਰ
ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਲਗਾਤਾਰ ਹੁਣ ਤੱਕ ਲੋਕਾਂ ਨੂੰ ਵਧੇਰੇ ਠੰਡ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਲੋਕ ਸੂਰਜ ਦੇਵਤਾ ਦੇ ਦਰਸ਼ਨ ਕਰਨ ਲਈ ਵੀ ਤਰਸ ਗਏ ਹਨ। ਬੀਤੇ ਕਈ ਦਿਨਾਂ ਤੋਂ ਜਿੱਥੇ ਭਾਅ ਵਿੱਚ ਗਿਰਾਵਟ ਆਈ ਹੈ ਉਥੇ ਹੀ ਬਰਸਾਤ ਹੋਣ ਦੇ ਕਾਰਨ ਪੰਜਾਬ ਵਿੱਚ ਵਧੇਰੇ ਠੰਡ ਦਰਜ ਕੀਤੀ ਜਾ ਰਹੀ ਹੈ। ਪਹਾੜੀ ਖੇਤਰਾਂ ਵਿਚ ਬਰਫਬਾਰੀ ਅਤੇ ਬਰਸਾਤ ਹੋ ਰਹੀ ਹੈ ਜਿਸ ਦਾ ਅਸਰ ਮੈਦਾਨੀ ਖੇਤਰਾਂ ਵਿੱਚ ਹੋ ਰਿਹਾ ਹੈ। ਉੱਥੇ ਹੀ ਪੰਜਾਬ ਵਿੱਚ ਹੋਣ ਵਾਲੀ ਬਰਸਾਤ , ਬੱਦਲਵਾਈ, ਧੁੰਦ ਅਤੇ ਤੇਜ਼ ਹਵਾਵਾਂ ਦੇ ਚਲਦੇ ਹੋਏ ਠੰਡ ਵਿਚ ਹੋ ਰਹੇ ਲਗਾਤਾਰ ਵਾਧੇ ਕਾਰਨ ਲੋਕਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮੌਸਮ ਵਿਭਾਗ ਵੱਲੋਂ ਸਮੇਂ ਸਮੇਂ ਤੇ ਲੋਕਾਂ ਨੂੰ ਮੌਸਮ ਸਬੰਧੀ ਜਾਣਕਾਰੀ ਵੀ ਮੁਹਇਆ ਕਰਵਾ ਦਿੱਤੀ ਜਾਂਦੀ ਹੈ। ਹੁਣ ਪੰਜਾਬ ਵਿੱਚ ਮੌਸਮ ਸਬੰਧੀ ਤਿੰਨ ਦਿਨਾ ਲਈ ਇਹ ਵੱਡਾ ਅਲਰਟ ਜਾਰੀ ਕੀਤਾ ਗਿਆ ਹੈ। ਦੋ ਤਿੰਨ ਦਿਨਾਂ ਤੋਂ ਜਿੱਥੇ ਪੰਜਾਬ ਦੇ ਵੱਖ ਵੱਖ ਖੇਤਰਾਂ ਵਿਚ ਭਾਰੀ ਠੰਡ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈ ਰਿਹਾ ਹੈ ਅਤੇ ਕਈ ਖੇਤਰਾਂ ਵਿੱਚ ਬਾਰਸ਼ ਹੋਣ ਕਾਰਨ ਠੰਡ ਵਧ ਗਈ ਹੈ। ਉੱਥੇ ਹੀ ਹੁਣ ਮੌਸਮ ਵਿਭਾਗ ਵੱਲੋਂ ਹੋਣ ਵਾਲੇ ਤਿੰਨ ਦਿਨਾਂ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਜਿੱਥੇ 25 ਤੋਂ 27 ਜਨਵਰੀ ਤੱਕ ਪੰਜਾਬ ਦੇ ਲੋਕਾਂ ਨੂੰ ਸ਼ੀਤ ਲਹਿਰ ਅਤੇ ਸੰਘਣੀ ਧੁੰਦ ਦਾ ਸਾਹਮਣਾ ਕਰਨਾ ਪਵੇਗਾ ਜਿਸ ਬਾਰੇ ਅਲਰਟ ਜਾਰੀ ਕੀਤਾ ਗਿਆ ਹੈ।
ਵਧ ਰਹੀ ਇਸ ਠੰਡ ਦਾ ਅਸਰ ਫਸਲਾਂ ਉੱਪਰ ਵੀ ਹੋ ਰਿਹਾ ਹੈ ਜਿਸ ਕਾਰਨ ਕਿਸਾਨ ਵੀ ਚਿੰਤਾ ਵਿੱਚ ਨਜ਼ਰ ਆ ਰਹੇ ਹਨ। ਉੱਥੇ ਹੀ 25 ਤੋਂ 27 ਜਨਵਰੀ ਤੱਕ ਪੰਜਾਬ ਦੇ ਨਾਲ-ਨਾਲ ਹਰਿਆਣਾ ਅਤੇ ਚੰਡੀਗੜ੍ਹ ਵਿਚ ਵੀ ਤਾਪਮਾਨ ਵਿਚ ਗਿਰਾਵਟ ਆਵੇਗੀ ਜਿਸ ਕਾਰਨ ਠੰਡ ਹੋਰ ਵਧ ਜਾਵੇਗੀ।
ਪੰਜਾਬ ਦੇ ਅੱਜ ਕਈ ਜ਼ਿਲਿਆਂ,ਗੁਰੂਗ੍ਰਾਮ,ਪੰਚਕੂਲਾ,ਭਵਾਨੀ, ਹਿਸਾਰ, ਰੋਹਤਕ, ਅੰਬਾਲਾ ਦੇ ਵਿੱਚ ਮੀਂਹ ਰਿਕਾਰਡ ਕੀਤਾ ਗਿਆ ਹੈ। ਪਿਛਲੇ 48 ਘੰਟਿਆਂ ਤੋਂ ਪੈ ਰਹੀ ਬਰਸਾਤ ਅਤੇ ਸ਼ੀਤ ਲਹਿਰ ਦੇ ਕਾਰਨ ਜਿਥੇ ਪੰਜਾਬ-ਹਰਿਆਣਾ ਦੇ ਵਿਚ ਲੋਕਾਂ ਨੂੰ ਵੱਧ ਠੰਡ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਹੀ ਆਉਣ ਵਾਲੇ ਤਿੰਨ ਦਿਨ ਫਿਰ ਤੋਂ ਲੋਕਾਂ ਨੂੰ ਏਸੇ ਠੰਡ ਦਾ ਸਾਹਮਣਾ ਕਰਨਾ ਪਵੇਗਾ।
ਤਾਜਾ ਜਾਣਕਾਰੀ