BREAKING NEWS
Search

ਪੰਜਾਬ ਵਾਲਿਓ ਹੋ ਜਾਵੋ ਸਾਵਧਾਨ ਜੇ ਅੱਜ ਕਿਤੇ ਜਾਣ ਦਾ ਪ੍ਰੋਗਰਾਮ ਬਣਾ ਰਹੇ ਹੋ ਕਿਓੰਕੇ..

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਪਨਬਸ ਦਾ ਚੱਕਾ ਜਾਮ, ਯਾਤਰੀਆਂ ਨੂੰ ਹੋਵੇਗੀ ਭਾਰੀ ਪਰੇਸ਼ਾਨੀ

ਮੁਕਤਸਰ: ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਪਨਬਸ ਕਰਮਚਾਰੀਆਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਪਨਬਸ ਦਾ ਚੱਕਾ ਜਾਮ ਕੀਤਾ ਜਾਵੇਗਾ। ਬੱਸਾਂ ਦੇ ਇਸ ਚੱਕਾ ਜਾਮ ਤੋਂ ਵਿਭਾਗ ਨੂੰ ਨੁਕਸਾਨ ਹੋਣ ਦੇ ਨਾਲ ਯਾਤਰੀਆਂ ਨੂੰ ਵੀ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ। ਹਾਲਾਂਕਿ ਕੁੱਝ ਰੋਡਵੇਜ਼ ਦੀਆਂ ਬੱਸਾਂ ਰਵਾਨਾ ਤਾਂ ਹੋਣਗੀਆਂ ਪਰ ਉਸ ਨਾਲ ਪਨਬਸ ਦੀਆਂ ਬੱਸਾਂ ਦੀ ਕਮੀ ਪੂਰੀ ਨਹੀਂ ਹੋ ਸਕੇਗੀ।

ਜ਼ਿਕਰਯੋਗ ਹੈ ਕਿ ਪਨਬਸ ਕਰਮਚਾਰੀ ਕੱਚੇ ਕਰਮਚਾਰੀਆਂ ਨੂੰ ਰੈਗੁਲਰ ਕਰਨ, ਕੰਮ ਦੇ ਬਰਾਬਰ ਤਨਖਾਹ ਦਾ ਫੈਸਲਾ ਲਾਗੂ ਕਰਨ, ਪਨਬਸ ਕਰਮਚਾਰੀਆਂ ਤੇ ਰੋਡਵੇਜ ਕਰਮਚਾਰੀਆਂ ਦੇ ਸਮਾਨ ਨਿਯਮ ਲਾਗੂ ਕਰ ਸਾਰੀਆਂ ਸੁਵਿਧਾਵਾਂ ਦੇਣ, ਠੇਕੇ ‘ਤੇ ਭਰਤੀ ਬੰਦ ਕਰ ਰੈਗੂਲਰ ਭਰਤੀ ਕਰਨ ਦੀ ਮੰਗ ਨੂੰ ਲੈ ਕੇ ਸੰਘਰਸ਼ ‘ਤੇ ਹਨ। ਪਨਬਸ ਕਰਮਚਾਰੀਆਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੂੰ ਰੈਗੂਲਰ ਨਹੀਂ ਕੀਤਾ ਜਾਂਦਾ ਤਾਂ ਜੀ. ਟੀ. ਯੂ. ਮੁਤਾਬਕ ਉਨ੍ਹਾਂ ਨੂੰ 18 ਹਜ਼ਾਰ 600 ਰੁਪਏ ਤਨਖਾਹ ਦਿੱਤੀ ਜਾਵੇ।

ਪਨਬਸ ਦੀ ਪ੍ਰਾਂਤੀ ਕਮੇਟੀ ਮੈਂਬਰ ਕਮਲ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਵਲੋਂ ਜੁਲਾਈ ਨੂੰ ਪੁਤਲਾ ਫੂਕ ਪ੍ਰਦਰਸ਼ਨ ਕਰਨ ਦੇ ਨਾਲ ਹੀ 3 ਜੁਲਾਈ ਨੂੰ ਆਵਾਜਾਈ ਮੰਤਰੀ ਤੇ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘੇਰਾਵ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਬਾਰ-ਬਾਰ ਬੈਠਕ ਹੋਣ ਦੇ ਬਾਵਜੂਦ ਉਨ੍ਹਾਂ ਦੀ ਗੱਲ ਨਹੀਂ ਮੰਨੀ ਜਾ ਰਹੀ। ਪਹਿਲਾਂ ਤਾਂ ਕਿਹਾ ਜਾ ਰਿਹਾ ਸੀ ਕਿ ਉਨ੍ਹਾਂ ਦੀ ਫਾਇਲ ਤਿਆਰ ਕਰ ਦਿੱਤੀ ਗਈ ਹੈ ਪਰ ਹੁਣ ਕਹਿ ਰਹੇ ਹਨ ਕਿ ਫਾਈਲ ਆਈ ਹੀ ਨਹੀਂ ਹੈ। ਪਨਬਸ ਕਰਮਚਾਰੀਆਂ ਦੀ ਹੜਤਾਲ ਕਾਰਨ 115 ‘ਚੋਂ 105 ਬੱਸਾਂ ਬੰਦ ਰਹਿਣਗੀਆਂ, ਜਿਨ੍ਹਾਂ ‘ਚੋਂ 90 ਪਨਬਸ, 5 ਮਿਨੀ ਤੇ 10 ਰੋਡਵੇਜ਼ ਦੀਆਂ ਬੱਸਾਂ ਸ਼ਾਮਲ ਹਨ,

ਜਦਕਿ ਰੋਡਵੇਜ਼ ਦੀਆਂ 10 ਬੱਸਾਂ ਚੱਲਣਗੀਆਂ। ਇਸ ਹੜਤਾਲ ਦੇ ਕਾਰਨ ਚੰਡੀਗੜ੍ਹ, ਜੰਮੂ, ਦਿੱਲੀ, ਚਿੰਤਪੂਰਨੀ, ਹਨੂਮਾਨਗੜ੍ਹ, ਹਰਿਦੁਆਰ, ਪਟਿਆਲਾ, ਅੰਮ੍ਰਿਤਸਰ ਨੂੰ ਜਾਣ ਵਾਲੇ ਰੂਟਾਂ ਤੋਂ ਇਲਾਵਾ ਹੋਰ ਲੋਕਲ ਰੂਟ ਵੀ ਬੰਦ ਰਹਿਣਗੇ। ਜਿਸ ਨਾਲ ਯਾਤਰੀਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹੜਤਾਲ ਦੇ ਚੱਲਦੇ 250 ਦੇ ਕਰੀਬ ਕਰਮਚਾਰੀ ਹੜਤਾਲ ‘ਤੇ ਰਹਿਣਗੇ। ਪਨਬਸ ਦੀ ਇਨ੍ਹਾਂ ਬੱਸਾਂ ਦੀ ਹੜਤਾਲ ਕਾਰਨ ਵਿਭਾਗ ਨੂੰ ਰੋਜ਼ਾਨਾ 7 ਤੋਂ 8 ਲੱਖ ਰੁਪਏ ਦਾ ਆਰਥਿਕ ਨੁਕਸਾਨ ਝੇਲਣਾ ਪਵੇਗਾ।error: Content is protected !!