ਆਈ ਤਾਜਾ ਵੱਡੀ ਖਬਰ
ਦੇਸ਼ ਅੰਦਰ ਬਹੁਤ ਸਾਰੇ ਅਜਿਹੇ ਸ਼ਰਾਰਤੀ ਅਨਸਰ ਅਜਿਹੇ ਮੌਕਿਆਂ ਦੀ ਭਾਲ ਵਿੱਚ ਰਹਿੰਦੇ ਹਨ ਜਿੱਥੇ ਕਿਸੇ ਨਾ ਕਿਸੇ ਢੰਗ ਨਾਲ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾ ਲਿਆ ਜਾਂਦਾ ਹੈ। ਉਥੇ ਹੀ ਪੁਲਸ ਪ੍ਰਸ਼ਾਸਨ ਵੱਲੋਂ ਅਜਿਹੇ ਅਨਸਰਾਂ ਨੂੰ ਠੱਲ੍ਹ ਪਾਉਣ ਲਈ ਕਈ ਤਰ੍ਹਾਂ ਦੇ ਤਰੀਕੇ ਅਪਣਾਏ ਜਾਂਦੇ ਹਨ ਤਾਂ ਜੋ ਦੇਸ਼ ਅੰਦਰ ਵਾਪਰਨ ਵਾਲੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ। ਉਥੇ ਹੀ ਦੇਸ਼ ਅੰਦਰ ਵਾਪਰ ਰਹੀਆਂ ਲੁੱਟ-ਖੋਹ, ਚੋਰੀ ਅਤੇ ਠੱਗੀ ਦੀਆਂ ਵਾਰਦਾਤਾਂ ਵਿਚ ਵੀ ਆਏ ਦਿਨ ਹੀ ਵਾਧਾ ਹੋ ਰਿਹਾ ਹੈ। ਜਿਸ ਨੂੰ ਲੈ ਕੇ ਪੁਲਸ ਪ੍ਰਸ਼ਾਸਨ ਵੱਲੋਂ ਸਮੇਂ-ਸਮੇਂ ਤੇ ਲੋਕਾਂ ਨੂੰ ਸੁਚੇਤ ਵੀ ਕੀਤਾ ਜਾਂਦਾ ਹੈ।
ਜਿਸ ਸਦਕਾ ਲੋਕ ਅਜਿਹੇ ਅਨਸਰਾਂ ਦੀ ਚਪੇਟ ਵਿੱਚ ਆਉਣ ਤੋਂ ਬਚ ਸਕਣ। ਹੁਣ ਪੰਜਾਬ ਵਿੱਚ ਅਜਿਹੀ ਠੱਗੀ ਦਾ ਕਾਂਡ ਵਾਪਰਿਆ ਹੈ ਜਿਸ ਨੂੰ ਸੁਣ ਕੇ ਹਰ ਕੋਈ ਵਿਅਕਤੀ ਹੈਰਾਨ ਰਹਿ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਠੱਗੀ ਦੀ ਘਟਨਾ ਬਠਿੰਡਾ ਸ਼ਹਿਰ ਤੋਂ ਸਾਹਮਣੇ ਆਈ ਹੈ। ਜਿੱਥੇ ਇੱਕ ਵਿਅਕਤੀ ਦੇ ਖਾਤੇ ਵਿੱਚੋਂ ਠੱਗੀ ਮਾਰ ਕੇ 99 ਹਜ਼ਾਰ 500 ਰੁਪਏ ਕਢਵਾਏ ਗਏ ਹਨ। ਇਸ ਬਾਰੇ ਪੀੜਤ ਮਹਿੰਦਰ ਸਿੰਘ ਵਾਸੀ ਮਾਡਲ ਟਾਊਨ ਬਠਿੰਡਾ ਵੱਲੋਂ ਪੁਲਿਸ ਨੂੰ ਕੀਤੀ ਗਈ ਸ਼ਿਕਾਇਤ ਵਿਚ ਦੱਸਿਆ ਗਿਆ ਹੈ ਕਿ ਅਣਪਛਾਤੇ ਵਿਅਕਤੀ ਵੱਲੋਂ ਧੋਖਾਧੜੀ ਕਰਦੇ ਹੋਏ ਉਸ ਦੇ ਖਾਤੇ ਦੀ ਜਾਣਕਾਰੀ ਲਈ ਅਤੇ netbanking ਦੇ ਜਰੀਏ ਉਸਦੇ ਖਾਤੇ ਵਿੱਚੋਂ 99 ਹਜ਼ਾਰ 500 ਰੁਪਏ ਵੱਖ ਵੱਖ ਕਿਸ਼ਤਾਂ ਦੇ ਜ਼ਰੀਏ ਕਢਵਾ ਲਏ ਗਏ ਹਨ।
ਜਿਸ ਸਬੰਧੀ ਪੁਲਿਸ ਨੂੰ ਮਾਮਲਾ ਦਰਜ ਕਰਵਾਇਆ ਗਿਆ ਹੈ। ਇਸ ਘਟਨਾ ਦਾ ਵਿਅਕਤੀ ਨੂੰ ਉਸ ਸਮੇਂ ਪਤਾ ਲੱਗਾ ਜਦੋਂ net banking ਰਾਹੀਂ ਬੈਂਕ ਦੇ ਖਾਤੇ ਵਿੱਚੋਂ ਪੈਸੇ ਕਢਵਾਏ ਗਏ ਅਤੇ ਉਸ ਦੇ ਮੋਬਾਇਲ ਉਪਰ ਕਢਵਾਈ ਗਈ ਇਸ ਰਾਸ਼ੀ ਸਬੰਧੀ ਮੈਸਜ ਆਏ। ਜਿਸ ਤੋਂ ਬਾਅਦ ਇਸ ਸਾਰੀ ਘਟਨਾ ਦਾ ਖੁਲਾਸਾ ਹੋਇਆ।
ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਪੀੜਤ ਵਿਅਕਤੀ ਵੱਲੋਂ ਬੈਂਕ ਵਿੱਚ ਜਾ ਕੇ ਇਸ ਸਬੰਧੀ ਪੁੱਛ-ਪੜਤਾਲ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਉਨ੍ਹਾਂ ਦੇ ਬੈਂਕ ਵਿੱਚੋਂ ਨੈੱਟ ਬੈਂਕਿੰਗ ਦੇ ਜ਼ਰੀਏ ਬੈਂਕ ਰਾਸ਼ੀ ਆਪਣੇ ਬੈਂਕ ਖਾਤੇ ਵਿਚ ਟਰਾਂਸਫਰ ਕਰ ਲਈ ਹੈ। ਪੁਲਿਸ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਜਿਹੇ ਲੋਕਾਂ ਦੇ ਸੰਪਰਕ ਵਿੱਚ ਆਉਣ ਤੋਂ ਸੁਚੇਤ ਰਹਿਣ ਲਈ ਵੀ ਅਪੀਲ ਕੀਤੀ ਗਈ ਹੈ।
Home ਤਾਜਾ ਜਾਣਕਾਰੀ ਪੰਜਾਬ : ਵਾਪਰਿਆ ਅਜਿਹਾ ਠੱਗੀ ਕਾਂਡ ਹਰ ਕੋਈ ਰਹਿ ਗਿਆ ਹੈਰਾਨ – ਦੇਖਿਓ ਤੁਸੀਂ ਵੀ ਕਿਤੇ ਰਗੜੇ ਨਾ ਜਾਇਓ
ਤਾਜਾ ਜਾਣਕਾਰੀ