BREAKING NEWS
Search

ਪੰਜਾਬ : ਲਵ ਮੈਰਿਜ ਕਰਾਉਣ ਵਾਲੀ ਕੁੜੀ ਨੇ ਫਿਰ ਕੀਤਾ ਅਜਿਹਾ ਕੰਮ ਕੇ ਗੁੱਸੇ ਚ ਮੁੰਡੇ ਨੇ ਦਿਤੀ ਏਦਾਂ ਮੌਤ

ਆਈ ਤਾਜਾ ਵੱਡੀ ਖਬਰ

ਆਏ ਦਿਨ ਹੀ ਵਿਆਹ ਵਰਗੇ ਪਵਿੱਤਰ ਰਿਸ਼ਤਿਆਂ ਨਾਲ ਜੁੜੇ ਹੋਏ ਕਈ ਮਾਮਲੇ ਸਾਹਮਣੇ ਆ ਰਹੇ ਹਨ। ਜਿੱਥੇ ਅੱਜਕਲ੍ਹ ਦੀ ਨੌਜਵਾਨ ਪੀੜ੍ਹੀ ਵੱਲੋਂ ਵਿਦੇਸ਼ ਜਾਣ ਦੇ ਨਾਮ ਤੇ ਇੱਕ-ਦੂਜੇ ਨੂੰ ਧੋਖਾ ਦਿੱਤਾ ਜਾ ਰਿਹਾ ਹੈ। ਉੱਥੇ ਹੀ ਬਹੁਤ ਸਾਰੇ ਨੌਜਵਾਨਾਂ ਵੱਲੋਂ ਆਪਣੀ ਮਰਜ਼ੀ ਨਾਲ ਵਿਆਹ ਵੀ ਕਰਵਾਇਆ ਜਾਂਦਾ ਹੈ। ਬੱਚਿਆਂ ਵੱਲੋਂ ਜਲਦੀ ਵਿੱਚ ਕੀਤੇ ਗਏ ਫ਼ੈਸਲੇ ਉਨ੍ਹਾਂ ਦੀ ਜ਼ਿੰਦਗੀ ਬਰਬਾਦ ਹੋਣ ਦੇ ਕਾਰਨ ਵੀ ਬਣ ਜਾਂਦੇ ਹਨ। ਬਹੁਤ ਸਾਰੇ ਮਾਪਿਆਂ ਵੱਲੋਂ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਲਈ ਬਹੁਤ ਸਾਰੇ ਸੁਪਨੇ ਵੇਖੇ ਜਾਂਦੇ ਹਨ ਪਰ ਬੱਚਿਆਂ ਵੱਲੋਂ ਉਨ੍ਹਾਂ ਦੇ ਉਹ ਸਾਰੇ ਸੁਪਨੇ ਤੋੜ ਦਿੱਤੇ ਜਾਂਦੇ ਹਨ। ਹੁਣ ਲਵ ਮੈਰਿਜ ਕਰਾਉਣ ਵਾਲੀ ਕੁੜੀ ਨੇ ਫਿਰ ਕੀਤਾ ਅਜਿਹਾ ਕੰਮ ਕੇ ਗੁੱਸੇ ਵਿਚ ਮੁੰਡੇ ਨੇ ਉਸਨੂੰ ਮੌਤ ਦਿੱਤੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਲੁਧਿਆਣਾ ਦੇ ਹਜ਼ੂਰੀ ਬਾਗ ਕਲੋਨੀ ਤੋਂ ਸਾਹਮਣੇ ਆਈ ਹੈ। ਜਿੱਥੇ ਇਕ ਪਤੀ ਵੱਲੋਂ ਆਪਣੀ ਪਤਨੀ ਦੀ ਜੀਵਨ ਲੀਲਾ ਸਮਾਪਤ ਕਰ ਦਿੱਤੀ ਗਈ ਹੈ। ਦੱਸਿਆ ਗਿਆ ਹੈ ਕਿ ਉਕਤ ਵਿਅਕਤੀ ਜੋੜੇ ਵੱਲੋਂ ਕੁਝ ਸਮਾਂ ਪਹਿਲਾਂ ਹੀ ਲਵ ਮੈਰਿਜ ਕਰਵਾਈ ਗਈ ਸੀ। ਇਸ ਸਾਰੀ ਘਟਨਾ ਬਾਰੇ ਲੜਕੀ ਦੇ ਪਿਤਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਪਹਿਲਾਂ ਉਨ੍ਹਾਂ ਦੀ ਲੜਕੀ ਨੀਰੂ ਦਾ ਵਿਆਹ ਕਿਸੇ ਹੋਰ ਜਗ੍ਹਾ ਕੀਤਾ ਗਿਆ ਸੀ। ਉਸ ਤੋਂ ਬਾਅਦ ਉਸ ਵੱਲੋਂ ਆਪਣੀ ਮਰਜ਼ੀ ਨਾਲ ਰਾਜਾ ਸੇਖੋਂ ਨਾਮ ਦੇ ਲੜਕੇ ਨਾਲ ਪ੍ਰੇਮ ਵਿਆਹ ਕਰਵਾ ਲਿਆ ਗਿਆ। ਜਿਨ੍ਹਾਂ ਦੇ ਦੋ ਬੱਚੇ ਹਨ। ਉਥੇ ਹੀ ਉਨ੍ਹਾਂ ਦੱਸਿਆ ਕਿ ਨੀਰੂ ਦਾ ਵਿਆਹ ਤੋਂ ਪਹਿਲਾਂ ਦਾ ਇਕ ਬੇਟਾ ਆਪਣੇ ਨਾਨਕੇ ਪਰਿਵਾਰ ਕੋਲ ਰਹਿ ਰਿਹਾ ਹੈ।

ਪਰ ਹੁਣ ਨੀਰੂ ਦੇ ਪਤੀ ਵੱਲੋਂ ਉਸ ਦਾ ਕਤਲ ਕਰ ਦਿੱਤਾ ਗਿਆ ਹੈ। ਜਿਸ ਬਾਰੇ ਉਨ੍ਹਾਂ ਵੱਲੋਂ ਥਾਣਾ ਸਲੇਮ ਟਾਬਰੀ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਸੀ ਅਤੇ ਪੁਲਿਸ ਵੱਲੋਂ ਨੀਰੂ ਦੇ ਪਤੀ ਰਾਜਾ ਸੇਖੋਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਰਾਜਾ ਵੱਲੋਂ ਦੱਸਿਆ ਗਿਆ ਹੈ ਕਿ ਉਸ ਦੀ ਪਤਨੀ ਕੁਝ ਦਿਨ ਪਹਿਲਾਂ 3.75 ਲੱਖ ਰੁਪਏ ਲੈ ਕੇ ਘਰ ਤੋਂ ਚਲੀ ਗਈ ਸੀ ਜੋ ਨਵਾਂ ਸ਼ਹਿਰ ਦੇ ਇੱਕ ਨੌਜਵਾਨ ਨਾਲ ਰਹਿ ਰਹੀ ਸੀ। ਇਹ ਸਾਰਾ ਪੈਸਾ ਪਾਰਕਿੰਗ ਠੇਕੇਦਾਰ ਦਾ ਸੀ।

ਕਿਉਂਕਿ ਰਾਜਾ ਕਚਹਿਰੀ ਕੰਪਲੈਕਸ ਵਿੱਚ ਪਾਰਕਿੰਗ ਦਾ ਠੇਕੇਦਾਰ ਹੈ। ਰਾਜਾ ਮੰਗਲਵਾਰ ਨੂੰ ਕੁਝ ਰਿਸ਼ਤੇਦਾਰਾਂ ਨੂੰ ਨਾਲ ਲੈ ਕੇ ਨਵਾਂ ਸ਼ਹਿਰ ਵਿਚ ਨੀਰੂ ਕੋਲ ਗਿਆ ਸੀ, ਤੇ ਉਸ ਨੂੰ ਵਾਪਸ ਲੁਧਿਆਣਾ ਲੈ ਆਇਆ ਸੀ। ਉਸ ਵੱਲੋਂ ਇਨ੍ਹਾਂ ਪੈਸਿਆਂ ਦੀ ਮੰਗ ਕੀਤੀ ਗਈ ਤਾਂ ਨੀਰੂ ਨੇ ਦੱਸਿਆ ਕਿ ਉਸ ਸਾਰੇ ਪੈਸੇ ਉਸ ਨੇ ਨੌਜਵਾਨ ਨੂੰ ਦੇ ਦਿੱਤੇ ਹਨ ਅਤੇ ਉਸ ਤੋਂ ਬਿਨਾਂ ਨਹੀਂ ਰਹਿ ਸਕਦੀ। ਇਸ ਗੱਲ ਨੂੰ ਸੁਣਦੇ ਹੀ ਰਾਜੇ ਵੱਲੋਂ ਗੁੱਸੇ ਵਿਚ ਇਹ ਕਦਮ ਚੁੱਕ ਲਿਆ ਗਿਆ। ਉਸ ਨੇ ਆਖਿਆ ਕਿ ਉਹ ਆਪਣੀ ਪਤਨੀ ਦੀ ਬੇਵਫ਼ਾਈ ਤੋਂ ਦੁਖੀ ਸੀ। ਜਿਸ ਕਾਰਨ ਉਸ ਨੇ ਆਪਣੀ ਪਤਨੀ ਦਾ ਗਲਾ ਘੁੱਟਣ ਤੋਂ ਬਾਅਦ ਲਾਸ਼ ਨੂੰ ਪੱਖੇ ਨਾਲ ਲਟਕ ਲਾ ਦਿੱਤਾ।error: Content is protected !!