BREAKING NEWS
Search

ਪੰਜਾਬ: ਭਰਾ ਵਲੋਂ ਰੱਖੜੀ ਨਾ ਬਣਾਉਣ ਤੇ ਭੈਣ ਵਲੋਂ ਸੋਹਰਿਆਂ ਘਰ ਜਾਕੇ ਕਰਤਾ ਖੌਫਨਾਕ ਕਾਂਡ

ਆਈ ਤਾਜ਼ਾ ਵੱਡੀ ਖਬਰ 

ਬੀਤੇ ਦਿਨੀਂ ਜਿੱਥੇ ਰੱਖੜੀ ਦੇ ਤਿਉਹਾਰ ਦੇ ਮੌਕੇ ਤੇ ਸਾਰੀਆਂ ਧੀਆ ਵੱਲੋਂ ਆਪਣੇ ਪੇਕੇ ਘਰ ਪਹੁੰਚ ਕੇ ਰੱਖੜੀ ਦੇ ਤਿਉਹਾਰ ਨੂੰ ਖੁਸ਼ੀ ਦੇ ਨਾਲ ਮਨਾਇਆ ਗਿਆ। ਜਿਥੇ ਸਾਰਾ ਪਰਿਵਾਰ ਇੱਕਠਾ ਹੋ ਕੇ ਇਸ ਤਿਉਹਾਰ ਨੂੰ ਮਨਾਉਂਦਾ ਹੈ ਉਥੇ ਹੀ ਭੈਣ ਭਰਾ ਦੇ ਪਿਆਰ ਦੇ ਇਸ ਪ੍ਰਤੀਕ ਨੂੰ ਸਾਰੇ ਧਰਮਾਂ ਵੱਲੋਂ ਮਨਾਇਆ ਜਾਂਦਾ ਹੈ। ਜਿੱਥੇ ਰਖੜੀ ਦੇ ਮੌਕੇ ਤੇ ਬਹੁਤ ਸਾਰੇ ਸੜਕ ਹਾਦਸੇ ਵਾਪਰਣ ਦੇ ਚਲਦਿਆਂ ਹੋਇਆਂ ਕਈ ਪਰਿਵਾਰਾਂ ਵਿੱਚ ਸੋਗ ਦੀ ਲਹਿਰ ਫੈਲ ਗਈ। ਉੱਥੇ ਹੀ ਬਹੁਤ ਸਾਰੇ ਅਜਿਹੇ ਮਾਮਲੇ ਵੀ ਸਾਹਮਣੇ ਆਏ ਹਨ ਜਿਨ੍ਹਾਂ ਨੂੰ ਸੁਣ ਕੇ ਲੋਕਾਂ ਦੇ ਰੋਂਗਟੇ ਖੜ੍ਹੇ ਹੋ ਜਾਂਦੇ ਹਨ।

ਹੁਣ ਭਰਾ ਵੱਲੋਂ ਰੱਖੜੀ ਨਾ ਬਨਾਉਣ ਤੇ ਭੈਣ ਵੱਲੋਂ ਸਹੁਰੇ ਘਰ ਜਾ ਕੇ ਖੌਫ਼ਨਾਕ ਕਾਂਡ ਕੀਤਾ ਗਿਆ ਹੈ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਥਾਣਾ ਮਕਸੂਦਾਂ ਅਧੀਨ ਆਉਂਦੇ ਪਿੰਡ ਬੁਲੰਦਪੁਰ ਤੋਂ ਸਾਹਮਣੇ ਆਈ ਹੈ। ਦੱਸ ਦਈਏ ਕਿ ਜਿੱਥੇ ਨੌਂ ਮਹੀਨੇ ਪਹਿਲਾਂ ਸ਼ਾਲਿਨੀ ਵੱਲੋਂ ਪ੍ਰੇਮ ਵਿਆਹ ਕਰਵਾਇਆ ਗਿਆ ਸੀ ਜਿਸ ਕਾਰਨ ਉਸ ਦੇ ਪਰਿਵਾਰਕ ਮੈਂਬਰ ਵੀ ਨਾਰਾਜ ਚੱਲ ਰਹੇ ਸਨ। ਜਿੱਥੇ ਉਹ ਰਖੜੀ ਦੇ ਮੌਕੇ ਤੇ ਆਪਣੇ ਪੇਕੇ ਪਿੰਡ ਆਈ ਹੋਈ ਸੀ।

ਉਥੇ ਹੀ ਉਸ ਦੇ ਭਰਾ ਵੱਲੋਂ ਰੱਖੜੀ ਬੰਨ੍ਹਣ ਲੱਗੇ ਇਹ ਕਿਹਾ ਦਿਤਾ ਗਿਆ ਕਿ ਉਸ ਦੇ ਹੱਥ ਗੰਦੇ ਹਨ ਹੱਥ ਸਾਫ ਕਰਨ ਤੋਂ ਬਾਅਦ ਬੰਨਵਾ ਲਵੇਗਾ। ਪਰ ਉਹ ਕੰਮ ਤੇ ਚਲਾ ਗਿਆ। ਜਿਸ ਕਾਰਨ ਉਹ ਗੁੱਸੇ ਦੇ ਵਿੱਚ ਵਾਪਸ ਆਪਣੇ ਸਹੁਰੇ ਘਰ ਚਲੇ ਗਈ। ਬਾਅਦ ਵਿਚ ਜਿੱਥੇ ਉਸ ਦੇ ਪਿਤਾ ਨੂੰ ਪਤਾ ਲੱਗਾ ਤਾਂ ਉਹ ਆਪਣੇ ਪੁੱਤਰ ਨੂੰ ਲੈ ਕੇ ਉਨ੍ਹਾਂ ਦੇ ਘਰ ਗਏ ਤਾਂ ਦੇਖਿਆ ਕਿ ਸ਼ਾਲਿਨੀ ਘਰ ਵਿੱਚ ਦਿਖਾਈ ਨਹੀਂ ਦਿੱਤੀ ਤਾਂ ਉਸ ਦੀ ਸੱਸ ਨੇ ਆਖਿਆ ਕਿ ਉਹ ਆਪਣੇ ਕਮਰੇ ਵਿਚ ਹੈ।

ਜਦੋਂ ਕਮਰੇ ਵਿਚ ਦੇਖਿਆ ਗਿਆ ਦਾ ਦਰਵਾਜ਼ਾ ਬੰਦ ਹੋਣ ਦੇ ਚਲਦਿਆਂ ਹੋਇਆਂ ਕੋਈ ਵੀ ਆਵਾਜ਼ ਨਹੀਂ ਆ ਰਹੀ ਸੀ। ਦਰਵਾਜ਼ਾ ਤੋੜਨ ਤੇ ਵੇਖਿਆ ਤਾਂ ਸ਼ਾਲਿਨੀ ਦੀ ਲਾਸ਼ ਕਮਰੇ ਵਿੱਚ ਅਲਮਾਰੀ ਦੇ ਪਿੱਛੇ ਲਟਕ ਰਹੀ ਸੀ। ਉਸ ਨੂੰ ਇਕ ਨਿੱਜੀ ਹਸਪਤਾਲ ਲਿਜਾਣ ਤੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਓਧਰ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਵੱਲੋਂ ਆਖਿਆ ਗਿਆ ਸੀ ਕਿ ਸਹੁਰੇ ਘਰ ਉਸ ਨੂੰ ਭੂਤ ਪ੍ਰੇਤ ਦੇ ਕਾਰਨ ਡਰ ਲਗਦਾ ਹੈ। ਪੁਲਿਸ ਵੱਲੋਂ ਮਾਮਲਾ ਦਰਜ ਕਰ ਕੇ ਜਾਂਚ ਕੀਤੀ ਜਾ ਰਹੀ ਹੈ।error: Content is protected !!