BREAKING NEWS
Search

ਪੰਜਾਬ ਪੁਲਿਸ ਦਾ ਥਾਣੇਦਾਰ ਕਰਦਾ ਸੀ ਮੁੰਡੇ ਨੂੰ ਤੰਗ, ਮੁੰਡੇ ਨੇ ਵੀ ਕਰਵਾ ਦਿੱਤਾ ਥਾਣੇਦਾਰ ਦਾ ਕੂੰਡਾ, ਪੜ੍ਹੋ ਪੂਰਾ ਮਾਮਲਾ

ਸਾਡੀ ਪੁਲਸ ਕਿੰਨੀ ਕੁ ਇਮਾਨਦਾਰ ਹੈ। ਇਹ ਤਾਂ ਸਭ ਨੂੰ ਪਤਾ ਹੀ ਹੈ। ਰੋਜ਼ ਅਖ਼ਬਾਰਾਂ ਟੀ ਵੀ ਅਤੇ ਸੋਸ਼ਲ ਮੀਡੀਆ ਤੇ ਪੁਲਿਸ ਦੀਆਂ ਨਵੀਆਂ-ਨਵੀਆਂ ਕਰਤੂਤਾਂ ਦੀਆਂ ਖ਼ਬਰਾਂ ਵੀਡੀਓਜ਼ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਪੰਜਾਬ ਪੁਲਸ ਨਾਲ ਜੁੜੀ ਇਹ ਖਬਰ ਫ਼ਾਜ਼ਿਲਕਾ ਜ਼ਿਲ੍ਹੇ ਤੋਂ ਸਾਹਮਣੇ ਆਈ ਹੈ, ਜਿੱਥੇ ਵਿਜੀਲੈਂਸ ਵਿਭਾਗ ਦੁਆਰਾ ਇੱਕ ਰਿਸ਼ਵਤਖੋਰ ਸਬ ਇੰਸਪੈਕਟਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸਬ ਇੰਸਪੈਕਟਰ ਦਾ ਨਾਮ ਰਜਵੰਤ ਸਿੰਘ ਦੱਸਿਆ ਜਾ ਰਿਹਾ ਹੈ ਅਤੇ ਇਹ ਥਾਣਾ ਐੱਸ ਐੱਸ ਓ ਸੀ ਫਾਜ਼ਿਲਕਾ ਵਿਖੇ ਤਾਇਨਾਤ ਸੀ।

ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਉਕਤ ਥਾਣੇਦਾਰ ਨੂੰ ਇੱਕ ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਫੜਿਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਜ਼ਿਲ੍ਹਾ ਮੋਗਾ ਦੇ ਰਹਿਣ ਵਾਲੇ ਗੁਰਲਾਲ ਸਿੰਘ ਨੇ ਵਿਜੀਲੈਂਸ ਬਿਊਰੋ ਕੋਲ ਸ਼ਿਕਾਇਤ ਕੀਤੀ ਕਿ ਉਸ ਨੂੰ ਐਨ.ਡੀ.ਪੀ.ਐਸ. ਕੇਸ ਵਿੱਚੋਂ ਜ਼ਮਾਨਤ ਮਿਲਣ ਦੇ ਬਾਵਜੂਦ ਵੀ ਇਹ ਇੰਸਪੈਕਟਰ ਉਸ ਦਾ ਲਸੰਸੀ ਪਿਸਤੌਲ ਵਾਪਸ ਨਹੀਂ ਕਰ ਰਿਹਾ ਅਤੇ ਪਿਸਤੌਲ ਦੇਣ ਦੇ ਬਦਲੇ 3 ਲੱਖ ਰੁਪਏ ਮੰਗ ਰਿਹਾ ਸੀ, ਜਿਸ ਦਾ ਉਨ੍ਹਾਂ ਵੱਲੋਂ 2 ਲੱਖ ਰੁਪਏ ਵਿੱਚ ਸੌਦਾ ਤੈਅ ਹੋਇਆ।

ਜਦੋਂ ਪਹਿਲੀ ਕਿਸ਼ਤ ਇਕ ਲੱਖ ਰੁਪਏ ਉਸ ਨੂੰ ਫੜਾਈ ਗਈ ਤਾਂ ਵਿਜੀਲੈਂਸ ਅਧਿਕਾਰੀਆਂ ਨੇ ਮੌਕੇ ਤੇ ਹੀ ਉਸ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ। ਫਿਲਹਾਲ ਦੋਸ਼ੀ ਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਧਰਾਵਾਂ ਦੇ ਤਹਿਤ ਮੁਕੱਦਮਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਪੰਜਾਬ ਪੁਲਿਸ ਦੇ ਕੁਝ ਰਿਸ਼ਵਤਖੋਰ ਅਫਸਰਾਂ ਦੇ ਕਰਕੇ ਸਾਰਾ ਵਿਭਾਗ ਬਦਨਾਮ ਹੁੰਦਾ ਹੈ ਪਰ ਹਾਲੇ ਵੀ ਬਹੁਤ ਸਾਰੇ ਇਮਾਨਦਾਰ ਅਫਸਰ ਅਤੇ ਮੁਲਾਜਮ ਪੰਜਾਬ ਪੁਲਿਸ ਵਿਚ ਮੌਜੂਦ ਹਨ, ਜਿਨ੍ਹਾਂ ਕਰਕੇ ਇਨਸਾਫ ਦੀ ਉਮੀਦ ਅੱਜ ਵੀ ਕੀਤੀ ਜਾਂਦੀ ਹੈ।error: Content is protected !!