ਆਈ ਤਾਜ਼ਾ ਵੱਡੀ ਖਬਰ
ਜ਼ਿੰਦਗੀ ਸ਼ਬਦ ਬੇਸ਼ੱਕ ਛੋਟਾ ਜਿਹਾ ਸ਼ਬਦ ਹੈ , ਪਰ ਜੇਕਰ ਇਸ ਜ਼ਿੰਦਗੀ ਨੂੰ ਇਕ ਚੰਗੇ ਢੰਗ ਦੇ ਨਾਲ ਜੀਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ, ਇਹ ਜ਼ਿੰਦਗੀ ਬਹੁਤ ਹੀ ਖੂਬਸੂਰਤ ਬਣ ਜਾਂਦੀ ਹੈ । ਹਰ ਇੱਕ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਕਈ ਤਰ੍ਹਾਂ ਦੀਆਂ ਔਕੜਾਂ ਆਉਂਦੀਆਂ ਹਨ । ਪਰ ਜੇਕਰ ਅਸੀਂ ਇਨ੍ਹਾਂ ਔਕੜਾਂ ਨੂੰ ਹੱਸ ਕੇ ਤੇ ਖ਼ੁਸ਼ੀਆਂ ਦੇ ਨਾਲ ਹੰਢਾਉਣ ਦੀ ਕੋਸ਼ਿਸ਼ ਕਰੀਏ ਤਾਂ ਇਹ ਔਕੜਾ , ਆਂਕੜਾ ਹੀ ਨਹੀਂ ਲੱਗਦੀਆਂ । ਪਰ ਅਜਿਹੇ ਬਹੁਤ ਸਾਰੇ ਲੋਕ ਹਨ ਜੋ ਜ਼ਿੰਦਗੀ ਚ ਆਈਆਂ ਔਕੜਾਂ ਦੇ ਨਾਲ ਲੜਨ ਦੀ ਬਜਾਏ ਸਗੋਂ ਇਨ੍ਹਾਂ ਅੌਕੜਾਂ ਤੇ ਮੁਸ਼ਕਲਾਂ ਤੋਂ ਥੱਕ ਹਾਰ ਕੇ ਆਪਣੀ ਜ਼ਿੰਦਗੀ ਨੂੰ ਸਮਾਪਤ ਕਰ ਲੈਂਦੇ ਹਨ । ਹਰ ਰੋਜ਼ ਦੇਸ਼ ਦੇ ਵਿੱਚ ਕਿਸੇ ਨਾ ਕਿਸੇ ਥਾਂ ਤੇ ਕਿਸੇ ਨਾ ਕਿਸੇ ਵਿਅਕਤੀ ਦੇ ਵੱਲੋਂ ਆਪਣੀ ਜ਼ਿੰਦਗੀ ਦੇ ਵਿੱਚ ਆਈਆਂ ਔਕੜਾਂ ਦੇ ਚਲਦੇ ਖੁਦਕੁਸ਼ੀ ਦਾ ਰਸਤਾ ਅਪਣਾਇਆ ਜਾਂਦਾ ਹੈ ।
ਬੇਸ਼ੱਕ ਉਹ ਆਪਣੀ ਜ਼ਿੰਦਗੀ ਤੋਂ ਹਾਰ ਕੇ ਖ਼ੁਦਕੁਸ਼ੀ ਦਾ ਰਸਤਾ ਅਪਣਾ ਲੈਂਦੇ ਹਨ ,ਪਰ ਪਿੱਛੇ ਰਹਿੰਦੇ ਪਰਿਵਾਰ ਨੂੰ ਉਹ ਸਦਾ ਦੇ ਲਈ ਇਕੱਲਾ ਛੱਡ ਕੇ ਚਲੇ ਜਾਂਦੇ ਹਨ ।ਅਜਿਹਾ ਹੀ ਇਕ ਦ-ਰ–ਦਨਾ-ਕ ਹਾਦਸਾ ਵਾਪਰਿਆ ਹੈ , ਪੰਜਾਬ ਦੇ ਜ਼ਿਲ੍ਹਾ ਮਾਨਸਾ ਦੇ ਵਿੱਚ । ਜਿੱਥੇ ਕੰਮ ਕਰਨ ਵਾਲੇ ਇਕ ਸਿਪਾਹੀ ਦੇ ਵੱਲੋਂ ਖ਼ੁਦ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ । ਜਦੋਂ ਹੀ ਇਸ ਹਾਦਸੇ ਬਾਰੇ ਪਰਿਵਾਰ ਨੂੰ ਪਤਾ ਚੱਲਿਆ ਤੇ ਇਸ ਵੀਹ ਸਾਲਾ ਕਾਂਸਟੇਬਲ ਅਰਸ਼ਦੀਪ ਦੇ ਪਰਿਵਾਰ ਦੇ ਵਿੱਚ ਹਾਹਾਕਾਰ ਮੱਚ ਗਿਆ ਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ ।
ਜ਼ਿਕਰਯੋਗ ਹੈ ਕਿ ਇਹ ਵੀਹ ਸਾਲਾ ਕਾਂਸਟੇਬਲ ਅਰਸ਼ਦੀਪ ਸਿੰਘ ਪਿੰਡ ਖਾਰਾ ਦਾ ਰਹਿਣ ਵਾਲਾ ਸੀ ਤੇ ਮਾਨਸਿਕ ਤੌਰ ਤੇ ਇਹ ਕਾਫੀ ਪ੍ਰੇਸ਼ਾਨ ਸੀ । ਜਿਸ ਕਾਰਨ ਇਸ ਨੌਜਵਾਨ ਦੇ ਵੱਲੋਂ ਇਸ ਖੌਫ਼ਨਾਕ ਕਦਮ ਨੂੰ ਚੁੱਕਿਆ ਗਿਆ ਅਤੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ । ਮਿਲੀ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਜਦੋਂ ਅਰਸ਼ਦੀਪ ਆਪਣੀ ਡਿਊਟੀ ਪੂਰੀ ਕਰ ਕੇ ਘਰ ਪਰਤਿਆ ਤਾਂ ਉਸ ਨੇ ਆਪਣੀ ਹੀ ਬੰਦੂਕ ਦੇ ਨਾਲ ਖ਼ੁਦ ਨੂੰ ਗੋਲੀ ਮਾਰ ਲਈ । ਜਿਸ ਕਾਰਨ ਉਸਦੀ ਮੌਕੇ ਤੇ ਹੀ ਮੌਤ ਹੋ ਗਈ ।
ਉੱਥੇ ਹੀ ਇਸ ਪੂਰੀ ਘਟਨਾ ਨੂੰ ਲੈ ਕੇ ਮਾਨਸਾ ਦੇ ਡੀ ਐੱਸ ਪੀ ਸੰਜੀਵ ਗੋਇਲ ਨੇ ਦੱਸਿਆ ਕਿ ਅਕਸ਼ਦੀਪ ਨੂੰ ਉਸ ਦੇ ਪਿਤਾ ਦੀ ਥਾਂ ਪੁਲੀਸ ਵਿੱਚ ਭਰਤੀ ਕੀਤਾ ਗਿਆ ਸੀ । ਕਿਉਂਕਿ ਕੁਝ ਸਮੇਂ ਪਹਿਲਾਂ ਹੀ ਉਸ ਦੇ ਪਿਤਾ ਜੀ ਦਾ ਦੇਹਾਂਤ ਹੋਇਆ ਸੀ ਤੇ ਉਹ ਆਪਣੀ ਮਾਤਾ ਦੇ ਨਾਲ ਰਹਿ ਰਿਹਾ ਸੀ । ਇਸ ਘਟਨਾ ਦੇ ਵਾਪਰਨ ਤੋਂ ਬਾਅਦ ਪੁਲੀਸ ਦੇ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ ਤੇ ਖ਼ੁਦਕੁਸ਼ੀ ਕਰਨ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਪੁਲੀਸ ਤੇ ਵੱਲੋਂ ਹੁਣ ਬਰੀਕੀ ਦੇ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ।
ਤਾਜਾ ਜਾਣਕਾਰੀ