BREAKING NEWS
Search

ਪੰਜਾਬ: ਪਾਰਕ ਚ ਹੋਇਆ ਵੱਡਾ ਖੌਫਨਾਕ ਕਾਂਡ , ਪੁਲਿਸ ਵਲੋਂ ਔਰਤ ਤੇ ਕੀਤਾ ਜਾ ਰਿਹਾ ਸ਼ੱਕ

ਆਈ ਤਾਜ਼ਾ ਵੱਡੀ ਖਬਰ 

ਆਪਣੇ ਘਰ ਤੋਂ ਜਿੱਥੇ ਕੰਮ ਤੇ ਜਾਣ ਵਾਲੇ ਇਨਸਾਨ ਦਾ ਘਰ ਦੇ ਪਰਿਵਾਰਕ ਮੈਂਬਰਾਂ ਵੱਲੋਂ ਸ਼ਾਮ ਹੋਣ ਦਾ ਇੰਤਜ਼ਾਰ ਕੀਤਾ ਜਾਂਦਾ ਹੈ। ਕਿਉਂਕਿ ਇਨਸਾਨ ਆਪਣੇ ਘਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਜਿਥੇ ਰੋਜ਼ਾਨਾ ਕੰਮ ਕਰਦਾ ਹੈ ਉਹ ਸ਼ਾਮ ਨੂੰ ਆਪਣੇ ਪਰਿਵਾਰ ਨਾਲ ਸਮਾਂ ਗੁਜ਼ਾਰਦਾ ਹੈ। ਦਿਨ ਰਾਤ ਦੀ ਇਹ ਪ੍ਰਕਿਰਿਆ ਹਰ ਇਕ ਪਰਿਵਾਰ ਦੇ ਵਿਚ ਚਲਦੀ ਰਹਿੰਦੀ ਹੈ। ਪਰ ਪਰਿਵਾਰ ਉਪਰ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ ਜਦੋਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਸ਼ਾਮ ਨੂੰ ਘਰ ਪਰਤਣ ਦੀ ਬਜਾਏ ਉਨ੍ਹਾਂ ਨਾਲ ਵਾਪਰੇ ਹਾਦਸਿਆਂ ਦੀਆਂ ਖ਼ਬਰਾਂ ਪਹੁੰਚ ਜਾਂਦੀਆਂ ਹਨ।

ਹੁਣ ਪੰਜਾਬ ਵਿੱਚ ਇੱਥੇ ਪਾਰਕ ਵਿਚ ਖੌਫ਼ਨਾਕ ਕਾਂਡ ਹੋਇਆ ਹੈ ਜਿਥੇ ਪੁਲਿਸ ਵੱਲੋਂ ਇਕ ਔਰਤ ਤੇ ਸ਼ੱਕ ਕੀਤਾ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ ਜਿੱਥੇ 120 ਫੁੱਟੀ ਰੋਡ ਤੇ ਪਾਰਕ ਵਿੱਚੋ ਇਕ ਨੌਜਵਾਨ ਦੀ ਲਾਸ਼ ਮਿਲਣ ਤੇ ਸੰਨਸਨੀ ਦਾ ਮਾਹੌਲ ਪੈਦਾ ਹੋ ਗਿਆ। ਦੱਸਿਆ ਗਿਆ ਹੈ ਕਿ ਮ੍ਰਿਤਕ ਨੌਜਵਾਨ ਇਕ ਪ੍ਰਾਪਰਟੀ ਡੀਲਰ ਦੇ ਕੋਲ ਕੰਮ ਕਰਦਾ ਸੀ। ਰੋਜ਼ਾਨਾ ਦੀ ਤਰਾਂ ਹੀ ਆਪਣੇ ਕੰਮ ਤੇ ਗਿਆ ਹੋਇਆ ਸੀ ਤੇ ਸ਼ਾਮ ਨੂੰ ਘਰ ਵਾਪਸ ਨਾ ਪਰਤਣ ਦੇ ਪਰਿਵਾਰ ਵੱਲੋਂ ਚਿੰਤਾ ਕੀਤੀ ਜਾ ਰਹੀ ਸੀ।

ਜਿਸ ਤੋਂ ਬਾਅਦ ਇਕ ਔਰਤ ਵੱਲੋਂ ਮ੍ਰਿਤਕ ਨੌਜਵਾਨ ਦੇ ਘਰ ਫ਼ੋਨ ਕਰਕੇ ਆਖਿਆ ਗਿਆ ਕਿ ਉਹਨਾਂ ਦਾ ਮੁੰਡਾ ਚਰਨਜੀਤ ਸਿੰਘ ਚਿਲਡਰਨ ਪਾਰਕ ਦੇ ਵਿਚ ਤੜਫ ਰਿਹਾ ਹੈ ਇਸ ਤੋਂ ਬਾਅਦ ਪਰਿਵਾਰ ਵੱਲੋਂ ਤੁਰੰਤ ਉਥੇ ਪਹੁੰਚ ਕੀਤੀ ਗਈ ਤਾਂ ਉਨ੍ਹਾਂ ਦਾ ਲੜਕਾ ਕਿਤੇ ਵੀ ਦਿਖਾਈ ਨਹੀਂ ਦਿੱਤਾ, ਭਾਲ ਕਰਨ ਤੇ ਮ੍ਰਿਤਕ ਨੌਜਵਾਨ ਦੀ ਲਾਸ਼ ਪਾਰਕ ਦੇ ਪਿਛਲੇ ਪਾਸਿਓਂ ਬਰਾਮਦ ਹੋਈ ਹੈ। ਪੁਲਿਸ ਵੱਲੋਂ ਜਿੱਥੇ ਲਾਸ਼ ਨੂੰ ਪੋਸਟਮਾਰਟਮ ਵਾਸਤੇ ਭੇਜ ਦਿੱਤਾ ਗਿਆ ਹੈ ਉਥੇ ਹੀ ਆਖਿਆ ਹੈ ਕਿ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੇ ਲੱਗੇਗਾ।

ਮ੍ਰਿਤਕ ਦੀ ਮਾਂ ਵੱਲੋਂ ਆਖਿਆ ਗਿਆ ਹੈ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਵੀ ਦੁਸ਼ਮਣੀ ਨਹੀਂ ਹੈ ਉਧਰ ਉਸ ਔਰਤ ਨਾਲ ਸੰਪਰਕ ਕਰਨ ਤੇ ਉਸ ਨਾਲ ਨਜਾਇਜ਼ ਸਬੰਧਾਂ ਦਾ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ ਕਿਉਂਕਿ ਉਸ ਵੱਲੋਂ ਲਏ ਗਏ ਬਿਆਨ ਕੀਤੇ ਗਏ ਫੋਨ ਦੇ ਨਾਲ ਮੇਲ ਨਹੀਂ ਖਾ ਰਹੇ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।error: Content is protected !!