BREAKING NEWS
Search

ਪੰਜਾਬ : ਪਹਿਲਾ ਘਰਵਾਲੀ ਨੂੰ ਦਿਤੀ ਏਦਾਂ ਮੌਤ ਫਿਰ ਆਪਣੀ ਉਂਗਲੀ ਤੇ ਤਾਰ ਲਪੇਟ ਕੇ ਕਰਤਾ ਇਹ ਕਾਂਡ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਦੇ ਵਿੱਚ ਅਪਰਾਧੀਆਂ ਦੇ ਹੌਸਲੇ ਹਰ ਰੋਜ਼ ਹੀ ਬੁਲੰਦ ਹੁੰਦੇ ਜਾ ਰਹੇ ਹਨ, ਅਪਰਾਧੀਆਂ ਦੇ ਵਲੋਂ ਅਪਰਾਧ ਨਾਲ ਸਬੰਧਤ ਵਾਰਦਾਤਾਂ ਨੂੰ ਅੰਜਾਮ ਦਿੰਦੇ ਹੋਏ ਇਕ ਵਾਰ ਵੀ ਨਹੀਂ ਸੋਚਿਆ ਜਾਂਦਾ ਤੇ ਹੋਰ ਅਪਰਾਧ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹੋਏ ਕਈ ਵਾਰ ਕਿਸੇ ਦੀ ਜਾਨ ਤੱਕ ਲੈ ਲੈਂਦੇ ਹਨ । ਜੇਕਰ ਗੱਲ ਕੀਤੀ ਜਾਵੇ ਖ਼ੂਨ ਦੇ ਰਿਸ਼ਤਿਆਂ ਦੀ , ਤਾਂ ਹੁਣ ਖ਼ੂਨ ਦੇ ਰਿਸ਼ਤੇ ਹੀ ਇਕ ਦੂਜੇ ਦੀਆਂ ਜਾਨਾਂ ਲੈਣ ਤੇ ਤੁਲੇ ਹੋਏ ਹਨ । ਹਰ ਰੋਜ਼ ਹੀ ਅਜਿਹੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਹਨ ਜਿੱਥੇ ਜਾਣ ਜਾਣਕਾਰ ਕਿਸੇ ਵਿਅਕਤੀ ਦੇ ਵਲੋਂ ਹੀ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ।

ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਜਲੰਧਰ ਤੋਂ । ਜਿੱਥੇ ਕਿ ਜਲੰਧਰ ਦੇ ਵਿਚ ਇਕ ਵਿਅਕਤੀ ਦੇ ਵੱਲੋਂ ਪਹਿਲਾਂ ਤਾਂ ਆਪਣੀ ਘਰਵਾਲੀ ਨੂੰ ਮੌਤ ਦੇ ਵਿੱਚ ਧਕੇਲਿਆ ਗਿਆ ਤੇ ਫਿਰ ਖ਼ੁਦ ਨਾਲ ਵੀ ਕੁਝ ਅਜਿਹਾ ਕਾਰਾ ਕੀਤਾ ਗਿਆ ਕਿ ਆਪਣੀ ਜਾਨ ਤੱਕ ਉਸਦੇ ਵੱਲੋਂ ਦੇ ਦਿੱਤੀ ਗਈ ।ਮਿਲੀ ਜਾਣਕਾਰੀ ਮੁਤਾਬਕ ਪਤਾ ਚਲਿਆ ਹੈ ਕਿ ਜਲੰਧਰ ਦੀ ਗੁਰੂ ਅਮਰਦਾਸ ਨਗਰ ਚ ਇਕ ਘਰ ਦੇ ਵਿੱਚ ਇੱਕ ਔਰਤ ਦੀ ਲਾਸ਼ ਮਿਲੀ , ਜਿਸ ਕਾਰਨ ਇਲਾਕੇ ਵਿੱਚ ਕਾਫ਼ੀ ਡਰ ਅਤੇ ਸਹਿਮ ਦਾ ਮਾਹੌਲ ਬਣ ਗਿਆ ।

ਜਦੋਂ ਮ੍ਰਿਤਕਾ ਦੀ ਲਾਸ਼ ਘਰ ਦੇ ਵਿੱਚ ਉਸ ਦੀ ਬੱਚੀ ਦੇ ਵਲੋਂ ਵੇਖੀ ਗਈ ਤਾਂ ਉਸ ਬੱਚੀ ਨੇ ਇਸ ਘਟਨਾ ਦੀ ਜਾਣਕਾਰੀ ਆਪਣੇ ਘਰ ਦੇ ਬਾਹਰ ਬੈਠੀ ਗੁਆਂਢ ਨੂੰ ਦਿੱਤੀ ਤੇ ਫਿਰ ਜਦੋਂ ਗੁਆਂਢਣ ਨੇ ਘਰ ਦੇ ਅੰਦਰ ਜਾ ਕੇ ਦੇਖਿਆ ਤਾਂ ਲਾਸ਼ ਘਰ ਦੇ ਬਾਹਰ ਵਾਲੇ ਕਮਰੇ ਤੇ ਮੰਜੇ ਉੱਤੇ ਡਿੱਗੀ ਪਈ ਸੀ । ਫਿਰ ਗੁਆਂਢਣ ਦੇ ਵੱਲੋਂ ਇਸ ਦੀ ਜਾਣਕਾਰੀ ਮ੍ਰਿਤਕਾ ਦੇ ਸਹੁਰੇ ਪਰਿਵਾਰ ਨੂੰ ਦਿੱਤੀ ਗਈ ਜੋ ਆਪਣੇ ਆਪਣੇ ਕੰਮਾਂਕਾਰਾ ਤੇ ਗਏ ਹੋਏ ਸਨ । ਉੱਥੇ ਹੀ ਸੂਚਨਾ ਮਿਲਦੇ ਸਾਰ ਪੁਲੀਸ ਵੀ ਮੌਕੇ ਤੇ ਪਹੁੰਚੀ । ਜਿਨ੍ਹਾਂ ਦੇ ਵੱਲੋਂ ਲਾਸ਼ ਨੂੰ ਕਬਜ਼ੇ ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ।

ਤੇ ਪੁਲੀਸ ਵੱਲੋਂ ਜਾਂਚ ਪਡ਼ਤਾਲ ਸ਼ੁਰੂ ਕਰ ਦਿੱਤੀ ਗਈ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਮ੍ਰਿਤਕ ਸੋਨਮ ਦੇ ਪਤੀ ਰਵੀ ਕੁਮਾਰ ਤੇ ਵੱਲੋਂ ਵੀ ਬਿਜਲੀ ਦੀ ਤਾਰ ਨੂੰ ਆਪਣੀ ਉਂਗਲੀ ਨਾਲ ਲਪੇਟ ਕੇ ਸਵਿੱਚ ਆਨ ਕਰ ਲਿਆ ਗਿਆ ਤੇ ਮੌਕੇ ਤੇ ਉਸਦੀ ਮੌਤ ਹੋ ਗਈ । ਉੱਥੇ ਹੀ ਇਸ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਪੁਲੀਸ ਵੀ ਮੌਕੇ ਤੇ ਪਹੁੰਚੀ। ਜਿਨ੍ਹਾਂ ਦੇ ਵੱਲੋਂ ਉਸ ਦੀ ਲਾਸ਼ ਨੂੰ ਵੀ ਕਬਜ਼ੇ ਚ ਲੈਂਦਿਆਂ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਦੇ ਲਈ ਭੇਜ ਦਿੱਤੀ ਗਈ ਤੇ ਪੁਲੀਸ ਵੱਲੋਂ ਹੁਣ ਇਸ ਮਾਮਲੇ ਸਬੰਧੀ ਬਰੀਕੀ ਦੇ ਨਾਲ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ।error: Content is protected !!