ਹੁਣੇ ਆਈ ਤਾਜਾ ਵੱਡੀ ਖਬਰ
ਲੁਧਿਆਣਾ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਸਤੰਬਰ ਮਹੀਨੇ ਦੇ ਪਹਿਲੇ ਹਫ਼ਤੇ ਸੂਬੇ ਦੇ ਕਈ ਹਿੱਸਿਆਂ ਦੇ ਵਿੱਚ ਬਾਰਿਸ਼ ਹੋ ਸਕਦੀ ਹੈ ਕਿਉਂਕਿ ਮੌਨਸੂਨ ਹਾਲੇ ਤੱਕ ਐਕਟਿਵ ਹੈ। ਮੌਸਮ ਵਿਭਾਗ ਦੀ ਸਹਾਇਕ ਵਿਗਿਆਨੀ ਡਾ ਕੁਲਵਿੰਦਰ ਕੌਰ ਨੇ ਖਾਸ ਗੱਲਬਾਤ ਕਰਦਿਆਂ ਦੱਸਿਆ ਕਿ 15 ਸਤੰਬਰ ਤੱਕ ਮੌਨਸੂਨ ਐਕਟਿਵ ਰਹਿੰਦਾ ਹੈ ਅਤੇ ਸਤੰਬਰ ਦੇ ਪਹਿਲੇ ਹਫਤੇ ਚ ਮੀਂਹ ਦੀ ਸੰਭਾਵਨਾ ਹੈ ਉਨ੍ਹਾਂ ਕਿਹਾ ਕਿ ਅਗਸਤ ਮਹੀਨੇ ਦੇ ਵਿਚ ਪਏ ਮੀਂਹ ਨੇ ਬੀਤੇ 8 ਸਾਲ ਦਾ ਰਿਕਾਰਡ ਵੀ ਤੋੜ ਦਿੱਤਾ।
ਸੋ ਇੱਕ ਪਾਸੇ ਜਿੱਥੇ ਅਗਸਤ ਦੇ ਵਿੱਚ ਲਗਾਤਾਰ ਪਏ ਮੀਂਹ ਕਾਰਨ ਪੰਜਾਬ ਚ ਵੀ ਹੜ੍ਹ ਆ ਚੁੱਕਿਆ ਹੈ ਉਥੇ ਹੀ ਹੁਣ ਸਤੰਬਰ ਦੇ ਮਹੀਨੇ ਚ ਵੀ ਬਾਰਿਸ਼ ਦੀ ਸੰਭਾਵਨਾ ਹੈ। ਇਸ ਬਾਰਿਸ਼ ਨਾਲ ਪੰਜਾਬ ਚ ਕਿਹੜੀਆਂ ਕਿਹੜੀਆਂ ਹੋਰ ਮੁਸ਼ਿਕਲਾਂ ਆਉਂਣਗੀਆਂ ਇਹ ਆਉਂਣ ਵਾਲਾ ਸਮਾਂ ਹੀ ਦੱਸੇਗਾ। ਦਸ ਦਈਏ ਕਿ ਮੀਂਹ ਅਤੇ ਹੜ੍ਹਾਂ ਨੇ ਪਹਿਲਾਂ ਹੀ ਲੋਕਾਂ ਦਾ ਜੀਵਨ ਉਥਲ ਪੁਥਲ ਕੀਤਾ ਹੋਇਆ ਹੈ।
ਲੋਕ ਮਸਾਂ ਹੀ ਹੜ੍ਹਾਂ ਦੇ ਕਹਿਰ ਤੋਂ ਬਾਹਰ ਆ ਰਹੇ ਹਨ। ਹੜ੍ਹਾਂ ਕਾਰਨ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਹੈ। ਪੰਜਾਬ ਅਤੇ ਦੇਸ਼ ਦੇ ਕਈ ਇਲਾਕਿਆਂ ਵਿਚ ਹੜ੍ਹ ਨੇ ਭਾਰੀ ਤਬਾਹੀ ਕੀਤੀ ਹੈ। ਮੀਂਹ ਕਾਰਨ ਹੜ੍ਹਾਂ ਨੇ ਭਿਆਨਕ ਰੂਪ ਧਾਰਿਆ ਸੀ। ਇਸ ਵਾਰ ਵੀ ਜ਼ਿਆਦਾ ਮੀਂਹ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਮੀਂਹ ਪੈਣ ਨਾਲ ਲੋਕਾਂ ਨੂੰ ਗਰਮੀ ਤੋਂ ਛੁਟਕਾਰਾ ਮਿਲਦਾ ਪਰ ਇਸ ਦੇ ਨਾਲ ਹੀ ਲੋਕਾਂ ਨੂੰ ਭਾਰੀਆਂ ਮੁਸ਼ਕਲਾਂ ਵੀ ਆਉਂਦੀਆਂ ਹਨ।
ਇਸ ਨਾਲ ਮੌਸਮ ਵੀ ਸੁਹਾਵਣਾ ਹੋ ਜਾਂਦਾ ਹੈ। ਮੌਸਮ ਵਿਭਾਗ ਦੇ ਮਾਹਰਾਂ ਨੇ ਇਸ ਸਬੰਧੀ ਜਾਣਕਾਰੀ ਵੀ ਸਾਂਝੀ ਕੀਤੀ ਹੈ। ਇਸ ਨਾਲ ਤਾਪਮਾਨ ਵੀ ਘਟ ਹੋਣ ਦੇ ਆਸਾਰ ਹਨ।
ਤਾਜਾ ਜਾਣਕਾਰੀ