ਆਈ ਤਾਜਾ ਵੱਡੀ ਖਬਰ
ਸੰਗਰੂਰ ਦੇ ਦਿੜ੍ਹਬਾ ਇਲਾਕੇ ਦੇ ਪਿੰਡ ਲਾਡ ਬੰਜਾਰਾਂ ਵਿੱਚ ਇੱਕ ਕਿੱਲਾ ਜ਼ਮੀਨ ਦੇ ਵਿ-ਵਾ-ਦ ਕਾਰਨ 32 ਸਾਲਾ ਨੌਜਵਾਨ ਹਰਵਿੰਦਰ ਸਿੰਘ ਤੇ ਟਰੈਕਟਰ ਚੜ੍ਹਾ ਕੇ ਉਸ ਦੀ ਜਾਨ ਲੈ ਲਈ ਗਈ ਹੈ। ਦੋਵੇਂ ਧਿਰਾਂ ਦਾ ਜ਼ਮੀਨੀ ਵਿ-ਵਾ-ਦ ਅਦਾਲਤ ਦੇ ਵਿਚਾਰ ਅਧੀਨ ਸੀ ਅਤੇ ਸਟੇਅ ਲੱਗੀ ਹੋਈ ਸੀ। ਪਰ ਇੱਕ ਧਿਰ ਨੇ ਕਰਫ਼ਿਊ ਦੌਰਾਨ ਜ਼ਮੀਨ ਵਾਹੁਣ ਦੀ ਕੋਸ਼ਿਸ਼ ਕੀਤੀ ਅਤੇ ਦੂਜੀ ਧਿਰ ਵੱਲੋਂ ਰੋਕੇ ਜਾਣ ਤੇ ਹਰਵਿੰਦਰ ਸਿੰਘ ਤੇ ਟਰੈਕਟਰ ਚੜ੍ਹਾ ਕੇ ਉਸ ਦੀ ਜਾਨ ਲੈ ਲਈ। ਪੁਲਿਸ ਨੇ 7 ਵਿਅਕਤੀਆਂ ਤੇ 302 ਦਾ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਤਕ ਹਰਵਿੰਦਰ ਸਿੰਘ ਦੀ ਪਤਨੀ ਅਤੇ ਮਾਂ ਨੇ ਜਾਣਕਾਰੀ ਦਿੱਤੀ ਹੈ ਕਿ
ਪਿੰਡ ਹਾਮ ਝਿੜੀ ਦੀ ਪਰਮਜੀਤ ਕੌਰ ਨਾਲ ਉਨ੍ਹਾਂ ਦਾ ਇੱਕ ਕਿੱਲਾ ਜ਼ਮੀਨ ਦਾ ਵਿ-ਵਾ-ਦ ਹੈ। ਅਦਾਲਤ ਨੇ ਇਸ ਮਾਮਲੇ ਤੇ ਸਟੇਅ ਲਗਾਈ ਹੋਈ ਹੈ ਪਰ ਪਰਮਜੀਤ ਕੌਰ ਨੇ ਕਈ ਬੰਦੇ ਲਿਆ ਕੇ ਜ਼ਮੀਨ ਤੇ ਕ-ਬ-ਜ਼ਾ ਕਰਨ ਦੇ ਉਦੇਸ਼ ਨਾਲ ਜ਼ਮੀਨ ਵਾਹੁਣੀ ਸ਼ੁਰੂ ਕਰ ਦਿੱਤੀ। ਮ੍ਰਤਕ ਦੀ ਮਾਂ ਦੇ ਦੱਸਣ ਅਨੁਸਾਰ ਉਹ ਜ਼ਮੀਨ ਵਿੱਚ ਪਹੁੰਚੇ ਤਾਂ ਪਰਮਜੀਤ ਕੌਰ ਦੀ ਪਾਰਟੀ ਨੇ ਉਨ੍ਹਾਂ ਦੇ ਪੁੱਤਰ ਤੇ ਟਰੈਕਟਰ ਚੜ੍ਹਾ ਦਿੱਤਾ। ਜਿਸ ਨਾਲ ਹਰਵਿੰਦਰ ਸਿੰਘ ਦੀ ਜਾਨ ਚਲੀ ਗਈ। ਉਨ੍ਹਾਂ ਨੇ ਦੋ-ਸ਼ੀ-ਆਂ ਤੇ ਸ-ਖ਼-ਤ ਕਾਰਵਾਈ ਦੀ ਮੰਗ ਕੀਤੀ ਹੈ। ਦੋ-ਸ਼ੀ-ਆਂ ਵਿਚ ਪਰਮਜੀਤ ਕੌਰ ਮੁਲਤਾਨ ਸਿੰਘ ਭੋਲਾ ਪਰਮਜੀਤ ਕੌਰ ਦਾ ਪੁੱਤਰ ਕਮਲਜੀਤ ਸਿੰਘ ਆਦਿ ਸ਼ਾਮਲ ਹਨ। ਇਨ੍ਹਾਂ ਵਿੱਚ 7 ਵਿਅਕਤੀ ਹਨ।
ਜਿਨ੍ਹਾਂ ਵਿੱਚੋਂ 4 ਵਿਅਕਤੀ ਪਿੰਡ ਲਾਡ ਬੰਜਾਰਾ ਦੇ ਹਨ ਅਤੇ ਬਾਕੀ ਬਾਹਰ ਦੇ ਹਨ। ਮ੍ਰਤਕ ਦੇ ਪਰਿਵਾਰ ਨੇ ਦੋ-ਸ਼ੀ-ਆਂ ਤੇ ਸ-ਖ਼-ਤ ਕਾ-ਨੂੰ-ਨੀ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਮ੍ਰਤਕ ਦੀ ਪਤਨੀ ਸੰਦੀਪ ਕੌਰ ਦੇ ਬਿਆਨਾਂ ਦੇ ਆਧਾਰ ਤੇ ਉਨ੍ਹਾਂ ਨੇ 7 ਵਿਅਕਤੀਆਂ ਦੇ ਨਾਮ ਤੇ ਮਾਮਲਾ ਦਰਜ ਕੀਤਾ ਹੈ। ਇਨ੍ਹਾਂ ਵਿੱਚ ਧੂੜ ਪਿੰਡ ਦਾ ਚਰਨਜੀਤ ਸਿੰਘ ਹੈ। ਇਸ ਤੋਂ ਬਿਨਾਂ ਮੁਲਤਾਨ ਸਿੰਘ ਉਸ ਦੇ 2 ਪੁੱਤਰ ਇੱਕ ਭਤੀਜਾ ਅਤੇ ਇੱਕ ਪਰਮਜੀਤ ਕੌਰ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੋ-ਸ਼ੀ ਜਲਦੀ ਹੀ ਫੜੇ ਜਾਣਗੇ। ਉਨ੍ਹਾਂ ਦੇ ਦੱਸਣ ਮੁਤਾਬਿਕ ਘਟਨਾ ਦਾ ਕਾਰਨ ਜ਼ਮੀਨ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
ਤਾਜਾ ਜਾਣਕਾਰੀ