BREAKING NEWS
Search

ਪੰਜਾਬ ਦੇ ਕਈ ਹਿੱਸਿਆਂ ‘ਚ ਝੱਖੜ ਤੇ ਤੇਜ਼ ਹਵਾਵਾਂ ਮਗਰੋਂ ਪਿਆ ਮੀਂਹ, ਹੁਣੇ ਮੌਸਮ ਵਿਭਾਗ ਨੇ ਜਾਰੀ ਕੀਤੀ ਇਹ ਚੇਤਾਵਨੀ

ਪੰਜਾਬ ਦੇ ਕਈ ਹਿੱਸਿਆਂ ‘ਚ ਝੱਖੜ ਤੇ ਤੇਜ਼ ਹਵਾਵਾਂ ਮਗਰੋਂ ਪਿਆ ਮੀਂਹ, ਕਿਸਾਨਾਂ ਦੀ ਫ਼ਿਰ ਉੱਡੀ ਨੀਂਦ:ਚੰਡੀਗੜ੍ਹ : ਪੰਜਾਬ ਦੇ ਕਈ ਹਿੱਸਿਆਂ ‘ਚ ਅੱਜ ਫ਼ਿਰ ਕਾਲੇ ਬੱਦਲ ਛਾਏ ਹੋਏ ਹਨ ਅਤੇ ਤੇਜ਼ ਬਰਸਾਤ ਵੀ ਹੋ ਰਹੀ ਹੈ।ਉਥੇ ਹੀ ਚੰਡੀਗੜ੍ਹ ਸਮੇਤ ਪੰਜਾਬ ਦੇ ਵੱਖ -ਵੱਖ ਇਲਾਕਿਆਂ ‘ਚ ਭਾਰੀ ਮੀਂਹ ਦੇ ਨਾਲ-ਨਾਲ ਗੜੇ ਵੀ ਪਏ ਹਨ।ਅੱਜ ਸਵੇਰੇ ਮੌਸਮ ਸਾਫ਼ ਸੀ ਪਰ ਦੁਪਹਿਰ ਬਾਅਦ ਅਚਾਨਕ ਮੌਸਮ ਨੇ ਆਪਣਾ ਰੰਗ ਬਦਲ ਲਿਆ ,ਜਿਸ ਕਰਕੇ ਕਈ ਥਾਵਾਂ ‘ਤੇ ਤੇਜ਼ ਹਵਾਵਾਂ ਮਗਰੋਂ ਮੀਂਹ ਪੈ ਰਹਿ ਹੈ।ਦੱਸ ਦੇਈਏ ਕਿ ਪਿਛਲੇ ਦਿਨੀਂ ਪੰਜਾਬ ਵਿੱਚ ਲਗਾਤਾਰ 2 ਦਿਨ ਭਾਰੀ ਮਿਹ ਪਿਆ ਸੀ।ਜਿਸ ਕਾਰਨ ਸੈਂਕੜੇ ਏਕੜ ਕਣਕ ਦੀਆਂ ਫ਼ਸਲਾਂ ਤਬਾਹ ਹੋ ਚੁੱਕੀਆਂ ਹਨ।

ਪੰਜਾਬ ‘ਚ ਮੀਂਹ ਅਤੇ ਝੱਖੜ ਨੇ ਕਿਸਾਨਾਂ ਨੂੰ ਇੱਕ ਵਾਰੀ ਫੇਰ ਚਿੰਤਾ ‘ਚ ਡੋਬ ਦਿੱਤਾ ਕਿਉਂਕਿ ਕਣਕ ਦੀ ਕਟਾਈ ਇਸ ਵੇਲੇ ਪੂਰੇ ਜੋਬਨ ‘ਤੇ ਹੈ।ਇਸੇ ਦੌਰਾਨ ਕਈ ਥਾਵਾਂ ‘ਤੇ ਕਿਸਾਨਾਂ ਦੇ ਵੱਲੋਂ ਕੰਬਾਈਨ ਦੇ ਨਾਲ ਕਣਕ ਦੀ ਕਟਾਈ ਵੀ ਕੀਤੀ ਜਾ ਰਹੀ ਹੈ ਪਰ ਦੂਜੇ ਪਾਸੇ ਬੇਮੌਸਮੀ ਬਰਸਾਤ ਦੇ ਕਾਰਨ ਕਿਸਾਨਾਂ ਦੀਆਂ ਆਸਾਂ ‘ਤੇ ਪਾਣੀ ਵੀ ਫਿਰਨਾ ਸ਼ੁਰੂ ਹੋ ਗਿਆ ਹੈ।ਇਸ ਵਾਰ ਪੰਜਾਬ ਦੇ ਕਿਸਾਨ ਬਹੁਤ ਖੁਸ਼ ਦਿਖਾਈ ਦੇ ਰਹੇ ਸਨ, ਕਿਉਂਕਿ ਇਸ ਵਾਰ ਕਣਕ ਦੀ ਫਸਲ ਦਾ ਝਾੜ ਬਹੁਤ ਚੰਗਾ ਹੋਣ ਦੀ ਸੰਭਾਵਨਾ ਸੀ ਪਰ ਬੇਮੌਸਮੀ ਮੀਂਹ ਤੇ ਗੜੇਮਾਰੀ ਨੇ ਕਿਸਾਨਾਂ ਦੀਆਂ ਉਮੀਦਾਂ ‘ਤੇ ਪਾਣੀ ਫੇਰ ਕੇ ਰੱਖ ਦਿੱਤਾ ਹੈ।

ਦਰਅਸਲ ‘ਚ ਇਨੀ ਕਣਕ ਦੀ ਵਾਢੀ ਦਾ ਕੰਮ ਜ਼ੋਰਾਂ ‘ਤੇ ਜਾਰੀ ਹੈ ਤੇ ਅਜਿਹੇ ਵਿੱਚ ਮੌਸਮ ਦਾ ਇੰਨਾ ਖ਼ਰਾਬ ਹੋਣਾ ਕਿਸਾਨਾਂ ਲਈ ਚੰਗਾ ਸੰਕੇਤ ਨਹੀਂ।ਮੌਸਮ ਦੇ ਬਦਲੇ ਮਿਜਾਜ਼ ਨੇ ਕਿਸਾਨਾਂ ਦੇ ਸਾਹ ਸੂਤ ਕੇ ਰੱਖ ਦਿੱਤੇ ਹਨ।ਬੱਦਲਵਾਈ ਤੇ ਹਲਕੇ ਮੀਂਹ ਕਾਰਨ ਮੰਡੀ ’ਚ ਪਹੁੰਚੀ ਕਣਕ ਗਿੱਲੀ ਹੋ ਗਈ।ਆਉਣ ਵਾਲੇ ਦਿਨਾਂ ’ਚ ਮੌਸਮ ਬਦਲਣ ਦੀ ਭਵਿੱਖਬਾਣੀ ਨਾਲ ਕਿਸਾਨਾਂ ਦਾ ਸੋਨਾ (ਕਣਕ ਦੀ ਫਸਲ) ਮਿੱਟੀ ਬਣਨ ਦਾ ਖ਼ਤਰਾ ਬਣਿਆ ਹੋਇਆ ਹੈ।ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਖੇਤਾਂ ‘ਚ ਕਣਕ ਦਾ ਕਾਫੀ ਨੁਕਸਾਨ ਹੋਇਆ ਹੈ।

ਅਗਲੇ ਕੁੱਝ ਘੰਟਿਆਂ ਵਿੱਚ ਪਟਿਆਲਾ , ਫਤੇਹਗੜ ਸਾਹਿਬ , ਮੋਹਾਲੀ , ਚੰਡੀਗੜ , ਪੰਚੁਕਲਾ , ਯਮੁਨਾਨਗਰ , ਅੰਬਾਲਾ , ਕੁਰੁਕਸ਼ੇਤਰ , ਕੈਥਲ , ਕਰਨਾਲ , ਪਾਨੀਪਤ ਵਿੱਚ ਹਨ੍ਹੇਰੀ ਦੇ ਹਲਕੀ ਬਾਰਿਸ਼ ਦਰਜ ਕੀਤੀ ਜਾਵੇਗੀ । ਇਹਨਾਂ ਜਿਲ੍ਹਿਆਂ ਦੇ ਨਾਲ ਲੱਗਣ ਵਾਲੇ ਸਾਰੇ ਜਿਲ੍ਹਿਆਂ ਵਿੱਚ ਹਨੇਰੀ ਜਰੂਰ ਆਵੇਗੀ ।

ਇਹ ਬੱਦਲ ਅਮ੍ਰਿਤਸਰ ਤੋਂ ਲੈ ਕੇ ਦਿੱਲੀ ਤੱਕ ਪਹੁੰਚ ਸਕਦੇ ਹਨ। ਜਿਸਦੇ ਕਾਰਨ ਅਗਲੇ ਕੁੱਝ ਘੰਟਿਆਂ ਵਿੱਚ ਪਠਾਨਕੋਟ , ਹੁਸ਼ਿਆਰਪੁਰ , ਗੁਰੁਦਾਸਪੁਰ , ਅਮ੍ਰਿਤਸਰ , ਕਪੂਰਥਲਾ , ਜਲੰਧਰ , ਲੁਧਿਆਣਾ , ਨਵਾਂਸ਼ਹਿਰ , ਰੂਪਨਗਰ , ਜੀਂਦ , ਰੋਹਤਕ , ਝੱਜਰ , ਗੁੜਗਾਂਵ ਅਤੇ ਦਿੱਲੀ – ਏਨਸੀਆਰ ਵਿੱਚ ਬੱਦਲ ਬਣਨਗੇ ।ਸ਼ਾਮ ਤੱਕ ਰਾਜਸਥਾਨ ਅਤੇ ਪੱਛਮੀ ਹਰਿਆਣਾ ਵਿੱਚ ਵੀ ਹੱਲਕੀ ਹਨ੍ਹੇਰੀ ਦੇ ਨਾਲ ਬੂੰਦਾਬਾਂਦੀ ਦਰਜ ਕੀਤੀ ਜਾ ਸਕਦੀ ਹੈ ।

Video….error: Content is protected !!