ਪੰਜਾਬ ਦੇ ਮਾਛੀਵਾੜਾ ਇਲਾਕੇ ਦੇ ਆਸ-ਪਾਸ ਕਈ ਪਿੰਡਾਂ ’ਚ ਧਰਤੀ ਹੇਠਾਂ ਪੈਟਰੋਲੀਅਮ ਪਦਾਰਥ ਹੋਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ, ਜਿਸ ਤਹਿਤ ਭਾਰਤ ਸਰਕਾਰ ਦੀ ਕੰਪਨੀ ਓਐਨਜੀਸੀ ਵੱਲੋਂ ਇੱਕ ਪ੍ਰਾਈਵੇਟ ਕੰਪਨੀ ਨੂੰ ਠੇਕਾ ਦੇ ਕੇ ਧਰਤੀ ਹੇਠਾਂ ਡੂੰਘੇ ਬੋਰ ਕਰ ਜਾਂਚ ਕੀਤੀ ਜਾ ਰਹੀ ਹੈ ਕਿ ਕਿਸ ਥਾਂ ’ਤੇ ਪੈਟਰੋਲੀਅਮ ਪਦਾਰਥਾਂ ਦੀ ਕਿੰਨੀ ਮਾਤਰਾ ਹੈ।
ਮਾਛੀਵਾੜਾ ਦੇ ਆਸ-ਪਾਸ ਪਿੰਡ ਝੜੌਦੀ, ਲੱਖੋਵਾਲ ਤੇ ਰਤੀਪੁਰ ਨੇੜ੍ਹੇ ਧਰਤੀ ਹੇਠਾਂ ਸਰਵੇ ਕਰ ਰਹੀ ਕੰਪਨੀ ਅਲਫ਼ਾ ਜੀਈਓ ਦੇ ਅਧਿਕਾਰੀ ਤੇ ਮਜ਼ਦੂਰਾਂ ਵੱਲੋਂ ਕਿਸਾਨਾਂ ਦੇ ਖੇਤਾਂ ਵਿੱਚ ਸੈਂਕੜੇ ਬੋਰ ਕੀਤੇ ਗਏ ਤਾਂ ਜੋ ਧਰਤੀ ਹੇਠਾਂ ਪੈਟਰੋਲੀਅਮ ਪਦਾਰਥਾਂ ਦੀ ਜਾਣਕਾਰੀ ਮਿਲ ਸਕੇ।
ਕੰਪਨੀ ਦੇ ਅਧਿਕਾਰੀ ਨੇ ਦੱਸਿਆ ਕਿ ਧਰਤੀ ਹੇਠਾਂ ਖਣਿਜ ਪਦਾਰਥਾਂ ਦੀ ਸੰਭਾਲ ਕਰਨ ਵਾਲੀ ਕੰਪਨੀ ਓਐਨਜੀਸੀ ਨੂੰ ਸੈਟੇਲਾਈਟ ਰਾਹੀਂ ਇਹ ਜਾਣਕਾਰੀ ਮਿਲੀ ਹੈ ਕਿ ਪਾਣੀਪਤ ਤੋਂ ਲੈ ਕੇ ਗੁਰਦਾਸਪੁਰ ਤੱਕ ਕੁੱਝ ਭਾਗ ਹਨ ਜਿੱਥੇ ਧਰਤੀ ਹੇਠਾਂ ਪੈਟਰੋਲੀਅਮ ਪਦਾਰਥ ਤੇ ਗੈਸ ਹੋ ਸਕਦੀ ਹੈ।
ਭਾਰਤ ਸਰਕਾਰ ਨੇ ਅਲਫ਼ਾ ਜੀਈਓ ਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ, ਜਿਸ ਵੱਲੋਂ ਮਾਛੀਵਾੜਾ ਦੇ ਵੱਖ-ਵੱਖ ਪਿੰਡਾਂ ’ਚ ਮਸ਼ੀਨਾਂ ਰਾਹੀਂ ਕਰੀਬ 80 ਫੁੱਟ ਡੂੰਘਾ ਬੋਰ ਕੀਤਾ ਗਿਆ ਅਤੇ ਉਸ ਤੋਂ ਬਾਅਦ ਡੂੰਘੇ ਬੋਰ ’ਚ ਤਾਰ ਪਾ ਕੇ ਆਧੁਨਿਕ ਮਸ਼ੀਨਾਂ ਰਾਹੀਂ ਬਲਾਸਟ ਕਰ ਇੱਕ ਫਲੌਪੀ ਤਿਆਰ ਕੀਤੀ ਗਈ।
ਅਧਿਕਾਰੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਫਲੌਪੀ ਤਿਆਰ ਕਰਕੇ ਹੈਦਰਾਬਾਦ ਖੋਜ ਕੇਂਦਰ ਵਿੱਚ ਭੇਜੀ ਜਾਵੇਗੀ ਜਿੱਥੇ ਉਹ ਕੁੱਝ ਮਹੀਨੇ ਬਾਅਦ ਪੂਰੀ ਰਿਪੋਰਟ ਦੇਣਗੇ ਕਿ ਕਿਸ ਪਿੰਡ ’ਚ ਕਿਸ ਜ਼ਮੀਨ ਹੇਠਾਂ ਕਿੰਨੀ ਮਾਤਰਾ ‘ਚ ਪੈਟਰੋਲੀਅਮ ਪਦਾਰਥ ਹਨ।
Home ਤਾਜਾ ਜਾਣਕਾਰੀ ਪੰਜਾਬ ਦੇ ਇਨ੍ਹਾਂ ਇਲਾਕਿਆਂ ਵਿੱਚੋਂ ਤੇਲ ਕੱਢਣ ਦੀ ਤਿਆਰੀ ਵਿੱਚ ਸਰਕਾਰ, ਕਿਸਾਨ ਹੋਣਗੇ ਸ਼ੇਖਾਂ ਤਰ੍ਹਾਂ ਮਾਲੋਮਾਲ
ਤਾਜਾ ਜਾਣਕਾਰੀ