BREAKING NEWS
Search

ਪੰਜਾਬ ਦੀ ਕਿਸਾਨੀ ਦੇ ਦਰਦਨਾਕ ਹਾਲਾਤ ਪਿਓ ਪੁੱਤਰ ਨੇ ਇਕੱਠਿਆਂ ਖਾਧੀ ਸਲਫਾਸ, ਇਸ ਕਾਰਨ ਚੁੱਕਿਆ ਇਹ ਭਿਆਨਕ ਕਦਮ

ਪੰਜਾਬ ਵਿਚ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਖ਼ੁਦਕੁਸ਼ੀਆਂ ਦਿਨ-ਬ-ਦਿਨ ਵਧ ਰਹੀਆਂ ਹਨ। ਤਾਜਾ ਮਾਮਲਾ ਬੇਟ ਖੇਤਰ ਦੇ ਪਿੰਡ ਅਲੋਵਾਲ ਵਿਖੇ ਅੱਜ ਤੜਕੇ ਇਕ ਅਪਾਹਜ ਪਿਓ ਅਤੇ ਉਸ ਦੇ ਨੌਜਵਾਨ ਪੁੱਤਰ ਵਲੋਂ ਸਲਫਾਸ ਨਿਗਲ ਕੇ ਖ਼ੁਦਕੁਸ਼ੀ ਕਰਨ ਦੀ ਖ਼ਬਰ ਪ੍ਰਾਪਤ ਹੋਈ ਹੈ।

ਇਸ ਸੰਬੰਧੀ ਰਾਹੋਂ ਥਾਣਾ ਪੁਲਿਸ ਨੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ਤੇ 174 ਦੀ ਕਾਰਵਾਈ ਅਧੀਨ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ਾਂ ਵਾਰਿਸਾਂ ਨੂੰ ਸੌਂਪ ਦਿੱਤੀਆਂ ਹ

ਇਸ ਬਾਰੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰ ਸੁਖਦੀਪ ਸਿੰਘ ਨੇ ਥਾਣਾ ਰਾਹੋਂ ਵਿਖੇ ਦਰਜ ਕਰਵਾਏ ਬਿਆਨਾਂ ‘ਚ ਦੱਸਿਆ ਕਿ ਉਸ ਦਾ ਪਿਓ ਬੂਟਾ ਸਿੰਘ (56) ਦੀ ਰੀੜ੍ਹ ਦੀ ਹੱਡੀ ‘ਚ ਰਸੌਲੀ ਹੋਣ ਕਾਰਨ ਅਪਰੇਸ਼ਨ ਹੋਇਆ ਸੀ, ਜਿਹੜਾ ਕਿ ਅਸਫਲ ਰਿਹਾ। ਇਸ ਕਾਰਨ ਤੁਰਨ-ਫਿਰਨ ‘ਚ ਅਸਮਰਥ ਹੋਣ ਕਾਰਨ ਉਹ ਪਿਛਲੇ 10 ਸਾਲਾਂ ਤੋਂ ਮੰਜੇ ‘ਤੇ ਸਨ। ਉਨ੍ਹਾਂ ਨੇ ਅੱਜ ਤੜਕੇ ਘਰ ਅੰਦਰ ਪਈ ਸਲਫਾਸ ਨਿਗਲ ਲਈ।

ਆਪਣੇ ਪਿਤਾ ਦੀ ਇਸ ਹਾਲਤ ਨੂੰ ਵੇਖਦਿਆਂ ਉਸ ਦੇ ਛੋਟੇ ਭਰਾ ਬਲਜੀਤ ਸਿੰਘ (26), ਜਿਹੜਾ ਕਿ ਬਿਮਾਰ ਰਹਿੰਦਾ ਸੀ, ਨੇ ਵੀ ਉਕਤ ਸਲਫਾਸ ਖਾ ਲਈ। ਸੁਖਦੀਪ ਸਿੰਘ ਮੁਤਾਬਕ ਉਸ ਦੇ ਪਿਤਾ ਦੇ ਸਿਰ ਵੱਖ-ਵੱਖ ਬੈਂਕਾਂ ਦਾ 8 ਲੱਖ ਰੁਪਏ ਦੇ ਕਰੀਬ ਕਰਜ਼ਾ ਵੀ ਸੀ। ਉਸ ਨੇ ਆਪਣੀ ਲੜਕੀ ਦਾ ਵਿਆਹ ਵੀ ਕਰਜ਼ਾ ਚੁੱਕ ਕੇ ਕੀਤਾ ਸੀ, ਜਿਹੜੀ ਕਿ ਸਹੁਰੇ ਘਰ ਲੜਾਈ-ਝਗੜੇ ਕਾਰਨ ਪੇਕੇ ਘਰ ‘ਚ ਹੀ ਰਹਿ ਰਹੀ ਸੀ।

ਉਸ ਨੇ ਦੱਸਿਆ ਕਿ ਸਲਫ਼ਾਸ ਖਾਣ ਤੋਂ ਬਾਅਦ ਦੋਹਾਂ ਪਿਓ-ਪੁੱਤਰ ਨੂੰ ਨਵਾਂਸ਼ਹਿਰ ਦੇ ਇੱਕ ਨਿੱਜੀ ਹਸਪਤਾਲ ‘ਚ ਲਿਜਾਇਆ ਗਿਆ ਪਰ ਬੂਟਾ ਸਿੰਘ ਨੇ ਰਸਤੇ ‘ਚ ਹੀ ਦਮ ਤੋੜ ਦਿੱਤਾ, ਜਦਕਿ ਬਲਜੀਤ ਸਿੰਘ ਦੀ ਹਸਪਤਾਲ ‘ਚ ਮੌਤ ਹੋ ਗਈ।



error: Content is protected !!