BREAKING NEWS
Search

ਪੰਜਾਬ ਦੀ ਇਹ ਬੀਬੀ ਰਾਤੋ ਰਾਤ ਹੋ ਗਈ ਇਸ ਤਰਾਂ ਅਮੀਰ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ 

ਪੰਜਾਬ ਦੀ ਇਕ ਬੀਬੀ ਦੇ ਨਾਲ ਉਹ ਹੋਇਆ ਜਿਸ ਬਾਰੇ ਉਸਨੇ ਆਪ ਨਹੀਂ ਸੀ ਸੋਚਿਆ | ਰਾਤੋ ਰਾਤ ਪੰਜਾਬ ਦੀ ਇਕ ਬੀਬੀ ਮਾਲੋ ਮਾਲ ਹੋ ਗਈ | ਜੀ ਹਾਂ ਇਕ ਅਜਿਹੀ ਖ਼ਬਰ ਸਾਹਮਣੇ ਆਈ ਹੈ, ਜਿਸ ਦੇ ਆਉਣ ਨਾਲ ਹਰ ਪਾਸੇ ਚਰਚਾ ਹੋਣੀ ਸ਼ੁਰੂ ਹੋ ਗਈ ਹੈ | ਪਰਿਵਾਰਿਕ ਮੈਂਬਰ ਬੇਹੱਦ ਖੁਸ਼ ਨਜ਼ਰ ਆ ਰਹੇ ਹਨ | ਪਰਿਵਾਰ ਚ ਇਸ ਵੇਲ਼ੇ ਖੁਸ਼ੀਆਂ ਦਾ ਮਾਹੌਲ ਬਣਿਆ ਹੋਇਆ ਹੈ | ਪਿੰਡ ਦੇ ਲੋਕ ਘਰ ਮੁਬਾਰਕਾਂ ਦੇਣ ਲਈ ਆ ਰਹੇ ਹਨ | ਪਰਿਵਾਰ ਹੁਣ ਗ਼ਰੀਬੀ ਤੋਂ ਬਾਹਰ ਆਵੇਗਾ ਅਤੇ ਆਪਣਾ ਜੀਵਨ ਬਿਹਤਰ ਗੁਜ਼ਾਰੇਗਾ |

ਪੰਜਾਬ ਸਟੇਟ ਡੀਅਰ 100 ਮਾਸਿਕ ਲਾਟਰੀ ਨੇ ਕਬਾੜ ਦਾ ਕੰਮ ਕਰਨ ਵਾਲੇ ਪਰਿਵਾਰ ਨੂੰ ਅਮੀਰ ਬਣਾ ਦਿੱਤਾ ਹੈ, ਪਰਿਵਾਰ ਦੀ ਰਾਤੋ ਰਾਤ ਤਕਦੀਰ ਬਦਲ ਦਿੱਤੀ ਹੈ | ਬਾਘਾਪੁਰਾਣਾ ਦੀ ਰਹਿਣ ਵਾਲੀ ਘਰੇਲੂ ਔਰਤ ਆਸ਼ਾ ਰਾਣੀ ਨੇ ਇੱਕ ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤਿਆ ਹੈ ਅਤੇ ਇਸਤੋਂ ਬਾਅਦ ਵਧਾਈਆਂ ਦਾ ਸਿਲਸਿਲਾ ਜਾਰੀ ਹੋ ਗਿਆ | ਪਰਿਵਾਰ ਨੇ ਜੋ ਕਦੀ ਨਹੀਂ ਸੀ ਸੋਚਿਆ ਉਹ ਸੁਪਨਾ ਉਹਨਾਂ ਦਾ ਪੂਰਾ ਹੋ ਗਿਆ | ਇਸ ਮਹੀਨਾਵਾਰ ਲਾਟਰੀ ਦੀ ਖੁਸ਼ਨਸੀਬ ਜੇਤੂ ਆਸ਼ਾ ਨੇ ਪੰਜਾਬ ਰਾਜ ਲਾਟਰੀਜ਼ ਵਿਭਾਗ ਦੇ ਅਧਿਕਾਰੀਆਂ ਕੋਲ ਟਿਕਟ ਅਤੇ ਹੋਰ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਵਾ ਦਿੱਤੇ ਹਨ, ਜਿਹਨਾਂ ਦੀ ਮੰਗ ਕੀਤੀ ਗਈ ਸੀ |

ਇਸ ਮੌਕੇ ਆਸ਼ਾ ਨੇ ਦੱਸਿਆ ਕਿ ਪਹਿਲਾ ਇਨਾਮ ਜਿੱਤਣ ਤੋਂ ਬਾਅਦ ਉਸਨੂੰ ਬੇਹੱਦ ਖੁਸ਼ੀ ਮਹਿਸੂਸ ਹੋ ਰਹੀ ਹੈ | ਬਾਗ਼ੋਬਾਗ ਨਜ਼ਰ ਆ ਰਹੀ ਆਸ਼ਾ ਨੇ ਕਿਹਾ ਕਿ ਉਸ ਨੇ ਕਦੇ ਸੁਪਨੇ ਵਿਚ ਵੀ ਇਹ ਨਹੀਂ ਸੋਚਿਆ ਸੀ ਕਿ ਉਹ ਇੱਕ ਦਿਨ ਕਰੋੜਪਤੀ ਬਣ ਜਾਵੇਗੀ | ਉਸਦਾ ਇਕ ਅਜਿਹਾ ਸੁਪਨਾ ਪੂਰਾ ਹੋਇਆ ਹੈ ਜਿਸ ਨਾਲ ਉਸਦੀ ਹੁਣ ਹਰ ਪਾਸੇ ਚਰਚਾ ਹੋ ਰਹੀ ਹੈ | ਪਰਿਵਾਰ ਨਾਲ ਹਰ ਕੋਈ ਉਹਨਾਂ ਦੀਆਂ ਖੁਸ਼ੀਆਂ ਸਾਂਝੀਆਂ ਕਰ ਰਿਹਾ ਹੈ | ਆਸ਼ਾ ਨੇ ਦੱਸਿਆ ਕਿ ਉਹ ਆਪਣਾ ਨਵਾਂ ਘਰ ਇਸ ਰਾਸ਼ੀ ਨਾਲ ਬਣਾਉਣਗੇ ਅਤੇ ਬਾਕੀ ਰਕਮ ਦੀ ਵਰਤੋਂ ਉਨ੍ਹਾਂ ਦੇ ਪਰਿਵਾਰਕ ਕਾਰੋਬਾਰ ਨੂੰ ਅੱਗੇ ਵਧਾਉਣ ਲਈ ਕੀਤੀ ਜਾਵੇਗੀ |

ਦੂਜੇ ਪਾਸੇ ਇਸ ਮੌਕੇ ਤੇ ਪੰਜਾਬ ਰਾਜ ਲਾਟਰੀਜ਼ ਵਿਭਾਗ ਦੇ ਇੱਕ ਬੁਲਾਰੇ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਟਿਕਟ ਸੀ -74263 ਦੀ ਜੇਤੂ ਆਸ਼ਾ ਰਾਣੀ ਨੇ ਦਸਤਾਵੇਜ਼ ਜਮ੍ਹਾਂ ਕਰਵਾ ਦਿੱਤੇ ਹਨ ਅਤੇ ਜਲਦ ਹੀ ਇਨਾਮੀ ਰਾਸ਼ੀ ਉਸਦੇ ਖਾਤੇ ਵਿਚ ਪਾ ਦਿੱਤੀ ਜਾਵੇਗੀ ਤਾਂ ਜੋ ਉਹ ਆਪਣਾ ਕਾਰੋਬਾਰ ਅੱਗੇ ਤੋਰ ਸੱਕਣ |error: Content is protected !!