BREAKING NEWS
Search

ਪੰਜਾਬ ਦਾ ਉਹ ਮਸ਼ਹੂਰ ਗਾਇਕ ਜੋ ਪਰੇਸ਼ਾਨ ਹੋਕੇ ਕਰਨ ਲੱੱਗਿਆ ਸੀ ਆਤਮ-ਹੱਤਿਆ,ਅੱਜ ਹੈ ਪੰਜਾਬ ਦਾ ਸਟਾਰ

ਕਰਨ ਲੱੱਗਿਆ ਸੀ ਆਤਮ-ਹੱਤਿਆ
ਕੁਲਵਿੰਦਰ  ਬਿੱਲਾ  ਸੋਸ਼ਲ ਮੀਡੀਆ ਦਾ ਸਟਾਰ ਹੈ। ਉਸਦਾ ਪਹਿਲਾ ਗੀਤ ਬਲੂਟੁੱਥ ਜ਼ਰੀਏ ਲੋਕਾਂ ਤੱਕ ਪਹੁੰਚਿਆ ਸੀ। ਫਿਰ ਯੂ ਟਿਊਬ ਨੇ ਬਿੱਲਾ ਲੋਕਾਂ ਤੱਕ ਪਹੁੰਚਾਇਆ। ਕਾਲੇ ਰੰਗ ਦਾ ਯਾਰ ਨੇ ਐਸਾ ਜਾਦੂ ਕੀਤਾ ਕਿ ਅੱਜ ਉਹ ਪੰਜਾਬੀ ਦਾ ਨਾਮੀਂ  ਗਾਇਕ ਹੈ। ਜਿਪਸ ਮਿਊਜ਼ਿਕ ਨਾਂ ਦੀ ਕੰਪਨੀ ਨਾਲ ਸਾਈਨ ਬਿੱਲੇ ‘ਤੇ ਇਕ ਵੇਲਾ ਉਹੀ ਵੀ ਆਇਆ ਜਦੋਂ ਉਹ ਖੁਦਕੁਸ਼ੀ ਕਰਨ ਲਈ ਤਿਆਰ ਹੋ ਗਿਆ ਸੀ।

ਪਲਾਜੋ ਤੋਂ ਬਾਅਦ ਹੁਣ ‘ਮੇਰਾ ਯਾਰ’ ਗੀਤ ਲੈ ਕੇ ਆਇਆ ਬਿੱਲਾ ਛੇਤੀ ਹੀ ਪੰਜਾਬੀ ਫ਼ਿਲਮ ‘ਸੂਬੇਦਾਰ ਜੋਗਿੰਦਰ ਸਿੰਘ’ ਵਿੱਚ ਬਤੌਰ ਅਦਾਕਾਰ ਨਜ਼ਰ ਆਵੇਗਾ ਕੁਲਵਿੰਦਰ ਬਿੱਲਾ ਅੱਜ ਦੇ ਦੌਰ ਦਾ ਉਹ ਗਾਇਕ ਹੈ ਜਿਸ ਦੇ ਗੀਤਾਂ ਦੀ ਹਮੇਸ਼ਾ ਹੀ ਸਰੋਤਿਆਂ ਨੂੰ ਉਡੀਕ ਰਹਿੰਦੀ ਹੈ। ਸਰੋਤਿਆਂ ਦੀ ਉਡੀਕ ਦੇ ਪਲਾਂ ਨੂੰ ਵਿਸ਼ਰਾਮ ਦਿੰਦਿਆਂ ਆਪਣੀ ਮਿਸ਼ਰੀ ਵਰਗੀ ਮਿੱਠੀ ਤੇ ਸੁਰੀਲੀ ਅਵਾਜ਼ ਚ ਗਾਇਕ ਕੁਲਵਿੰਦਰ ਬਿੱਲਾ ਆਪਣਾ ਨਵਾਂ ਸਿੰਗਲ ਟਰੈਕ ”ਮੇਰੇ ਯਾਰ ” ਲੈ ਕੇ ਸਰੋਤਿਆਂ ਦੀ ਕਚਹਿਰੀ ਵਿੱਚ ਪੇਸ਼ ਹੋਇਆ ਹੈ ਜੋ ਵਾਈਟ ਹਿੱਲ ਮਿਊਜ਼ਿਕ ਐਂਡ ਐਂਟਰਟੇਨਮੈਂਟ ਵੱਲੋਂ ਰਿਲੀਜ਼ ਕੀਤਾ ਗਿਆ ਹੈ। 

ਇਸ ਗੀਤ ਸਬੰਧੀ ਜਾਣਕਾਰੀ ਦਿੰਦਿਆਂ ਕੁਲਵਿੰਦਰ ਬਿੱਲਾ ਨੇ ਦੱਸਿਆ ਕਿ ਇਸ ਸਿੰਗਲ ਟਰੈਕ ਦਾ ਮਿਊਜ਼ਿਕ ਦੇਸੀ ਰੂਟਜ਼ ਵਲੋਂ ਤਿਆਰ ਕੀਤਾ ਗਿਆ ਹੈ ਅਤੇ ਇਸ ਗੀਤ ਨੂੰ ਸਾਹਿਬ ਜੋਤ ਨੇ ਕਲਮਬੱਧ ਕੀਤਾ ਹੈ। ਇਸ ਸਿੰਗਲ ਟਰੈਕ ਦਾ ਵੀਡੀਓ ਅਰਵਿੰਦਰ ਖਹਿਰਾ ਵਲੋਂ ਵੱਖ-ਵੱਖ ਲੋਕੇਸ਼ਨਾਂ ”ਤੇ ਸ਼ੂਟ ਕੀਤਾ ਗਿਆ ਹੈ, ਜੋ ਕਿ ਵੱਖ ਵੱਖ ਟੀ॰ਵੀ॰ ਚੈਨਲਾਂ ਦੇ ਨਾਲ-ਨਾਲ ਯੂ-ਟਿਊਬ ”ਤੇ ਵੀ ਚਲਾਇਆ ਗਿਆ ਹੈ। 

ਇਸ ਮੌਕੇ ਕੁਲਵਿੰਦਰ ਬਿੱਲਾ ਨੇ ਇਸ ਗੀਤ ਲਈ ਉਨ੍ਹਾਂ ਦਾ ਭਰਪੂਰ ਸਹਿਯੋਗ ਦੇਣ ਲਈ ਆਪਣੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਜਿਸ ਤਰ੍ਹਾਂ ਸਰੋਤਿਆਂ ਵੱਲੋਂ ਉਨ੍ਹਾਂ ਦੇ ਪਹਿਲਾਂ ਆਏ ਗੀਤਾਂ ਨੂੰ ਭਰਵਾਂ ਹੁੰਗਾਰਾ ਦਿੱਤਾ ਗਿਆ ਹੈ ਉਸੇ ਤਰ੍ਹਾਂ ਇਸ ਗੀਤ ਨੂੰ ਵੀ ਭਰਪੂਰ ਪਿਆਰ ਦੇਣਗੇ। ਗਾਣੇ ਦੀ ਵੀਡੀਓ ਚ ਕੁਲਵਿੰਦਰ ਬਿੱਲਾ ਦੇ ਨਾਲ ਮਸ਼ਹੂਰ ਅਦਾਕਾਰਾ ਯੁਵਿਕਾ ਚੌਧਰੀ ਵੀ ਨਜ਼ਰ ਆਏ ਹਨ। 

ਮੇਰੇ ਯਾਰ ਦੀ ਵੀਡੀਓ ਨੂੰ ਡਾਇਰੈਕਟ ਕੀਤਾ ਹੈ ਪੰਜਾਬ ਦੇ ਪ੍ਰਸਿੱਧ ਵੀਡੀਓ ਡਾਇਰੈਕਟਰ ਅਰਵਿੰਦਰ ਖੇਰਾ ਨੇ ਅਤੇ ਇਸ ਗੀਤ ਦੇ ਬੋਲ ਲਿਖੇ ਹਨ ਅੰਗਰੇਜ਼ੀ ਵਾਲੀ ਮੈਡਮ ਅਤੇ ਪਲਾਜ਼ੋ ਜਿਹੇ ਗੀਤਾਂ ਤੋਂ ਚਰਚਾ ਚ ਆਉਣ ਵਾਲੇ ਗਾਇਕ-ਗੀਤਕਾਰ ਸ਼ਿਵਜੋਤ ਨੇ। 

ਮੇਰੇ ਯਾਰ ਗਾਣੇ ਦੇ ਬਾਰੇ ਵਿੱਚ ਦੱਸਦੇ ਹੋਏ ਕੁਲਵਿੰਦਰ ਬਿੱਲਾ ਨੇ ਕਿਹਾ, ‘ਇਹ ਗੀਤ ਮੇਰੇ ਵਲੋਂ ਸਾਰੇ ਯਾਰਾਂ ਦੋਸਤਾਂ ਲਈ ਸਮਰਪਿਤ ਹੈ। ਇਹ ਗੀਤ ਹਰ ਇੱਕ ਦੇ ਦਿਲ ਨੂੰ ਛੂ ਲਵੇਗਾ ਚਾਹੇ ਉਹ ਆਦਮੀ ਸ਼ਾਦੀ ਸ਼ੁਦਾ ਹੈ ਜਾਂ ਕੁਵਾਰਾ। ਅਖੀਰ ਵਿੱਚ ਮੈਂ ਹੀ ਕਹਿ ਸਕਦਾ ਕਿ ਇੱਕ ਭੰਗੜਾ ਬੀਟ ਨੂੰ ਸੁਣਕੇ ਕੋਈ ਵੀ ਆਪਣੇ ਆਪ ਨੂੰ ਨੱਚਣ ਤੋਂ ਨਹੀਂ ਰੋਕ ਸਕੇਗਾ। 

ਮੇਰੇ ਯਾਰ ਗੀਤ ਨੂੰ ਪ੍ਰੋਡਿਊਸ ਕੀਤਾ ਹੈ ਵ•ਾਈਟ ਹਿੱਲ ਮਿਊਜ਼ਿਕ ਨੇ ਜੋ ਇਸ ਤੋਂ ਪਹਿਲਾਂ ਉਹ ਕਿਉਂ ਨਹੀਂ ਜਾਣ ਸਕੇ, ਲਾਹੌਰ, ਆਪਣੀ ਬਣਾ ਲੈ, ਨਾ ਜਾ ਜਿਹੇ ਜਾਣੇ ਦੇ ਚੁੱਕੇ ਹਨ। ਵ•ਾਈਟ ਹਿੱਲ ਮਿਊਜ਼ਿਕ ਦੇ ਗੁਣਬੀਰ ਸਿੰਘ ਸਿੱਧੂ ਅਤੇ ਮਾਨਮੋਰਡ ਸਿੰਘ ਸਿੱਧੂ ਇਸ ਤੋਂ ਪਹਿਲਾਂ ਵੀ ਹਰ ਆਯਾਮ ਨੂੰ ਛੂ ਚੁੱਕੇ ਹਨ ਅਤੇ ਆਪਣੀ ਵੀਡੀਓ ਵਿੱਚ ਪੇਸ਼ ਕਰ ਚੁੱਕੇ ਹਨ’। 



error: Content is protected !!