BREAKING NEWS
Search

ਪੰਜਾਬ : ਦਾਜ ਕਾਰਨ ਵਿਆਹੁਤਾ ਗਰਭਵਤੀ ਕੁੜੀ ਦੀ ਗਈ ਜਾਨ , ਹੋਸ਼ ਉੱਡਾ ਦੇਵੇਗਾ ਪੂਰਾ ਮਾਮਲਾ

ਆਈ ਤਾਜਾ ਵੱਡੀ ਖਬਰ 

ਬੇਸ਼ੱਕ ਅੱਜ ਸਾਡੇ ਸਮਾਜ ਦੀਆਂ ਧੀਆਂ ਨੇ ਚੰਨ ਤੱਕ ਪਹੁੰਚ ਕਰ ਲਈ ਹੈ, ਹਰ ਖੇਤਰ ਦੇ ਵਿੱਚ ਧੀਆਂ ਮੱਲਾਂ ਮਾਰਦੀਆਂ ਪਈਆਂ ਹਨ l ਕਈ ਥਾਵਾਂ ਤੇ ਧੀਆਂ ਪੁੱਤਾਂ ਨੂੰ ਵੀ ਪਛਾੜ ਕੇ ਆਪਣਾ ਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰਦੀਆਂ ਪਈਆਂ ਹਨ l ਪਰ ਇਸ ਦੇ ਬਾਵਜੂਦ ਵੀ ਧੀਆਂ ਅੱਜ ਵੀ ਦਾਜ ਦੀ ਬਲੀ ਚੜਦੀਆਂ ਹਨ, ਘਰੇਲੂ ਹਿੰਸਾ ਦਾ ਸ਼ਿਕਾਰ ਹੁੰਦੀਆਂ ਹਨ , ਸਹੁਰਿਆਂ ਦੇ ਮਾੜੇ ਵਤੀਰੇ ਦਾ ਸ਼ਿਕਾਰ ਹੁੰਦੀਆਂ ਹਨ, ਸਮਾਜ ਦੇ ਲੋਕਾਂ ਦਾ ਮਾੜਾ ਨਜ਼ਰੀਆ ਸਹਿਣ ਕਰਦੀ ਹੈ, ਹਰ ਦੁੱਖ ਤਕਲੀਫ ਝੱਲਣ ਤੋਂ ਬਾਅਦ ਵੀ ਔਰਤ ਕਦੇ ਵੀ ਥੱਕਦੀ ਨਹੀਂ ਤੇ ਜੀਵਨ ਵਿੱਚ ਅਗੇ ਵਧਦੀ ਜਾਂਦੀ ਹੈ l ਕਈ ਵਾਰ ਇਹਨਾਂ ਪਰੇਸ਼ਾਨੀਆਂ ਦੇ ਕਾਰਨ ਉਹ ਆਪਣੀ ਜਾਨ ਤੱਕ ਦੇ ਦਿੰਦੀਆਂ ਹਨ l ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ ਜਿੱਥੇ ਦਾਜ ਕਾਰਨ ਵਿਆਹੁਤਾ ਗਰਭਵਤੀ ਕੁੜੀ ਦੀ ਜਾਨ ਚਲੀ ਗਈ ਤੇ ਪੂਰਾ ਮਾਮਲਾ ਸੁਣਨ ਤੋਂ ਬਾਅਦ ਸਭ ਦੇ ਹੋਸ਼ ਉੱਡ ਰਹੇ ਹਨ l

ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਜਿੱਥੇ ਸਹੁਰੇ ਪਰਿਵਾਰ ਦੇ ਉੱਪਰ ਵੱਡੇ ਦੋਸ਼ ਲੱਗਦੇ ਪਏ ਨੇ ਕਿ ਸੋਹਰਾ ਪਰਿਵਾਰ ਦੇ ਵੱਲੋਂ ਕੁੜੀ ਨੂੰ ਦਾਜ ਦੇ ਲਈ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਜਿਸ ਤੋਂ ਦੁਖੀ ਹੋ ਕੇ ਵਿਆਹੁਤਾ ਲੜਕੀ ਦੇ ਵੱਲੋਂ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਗਈ l ਜਿਸ ਤੋਂ ਬਾਅਦ ਪੇਕੇ ਵਾਲਿਆਂ ਨੇ ਸਹੁਰੇ ਵਾਲਿਆਂ ’ਤੇ ਪ੍ਰੇਸ਼ਾਨ ਕਰ ਕੇ ਉਨ੍ਹਾਂ ਦੀ ਬੇਟੀ ਨੂੰ ਉਕਤ ਕਦਮ ਉਠਾਉਣ ਲਈ ਮਜਬੂਰ ਕਰਨ ਦਾ ਦੋਸ਼ ਲਾਇਆ ਹੈ। ਜਿਸ ਤੋਂ ਬਾਅਦ ਦੋਵੇਂ ਪਰਿਵਾਰਾਂ ਵਿਚਾਲੇ ਕਾਫੀ ਤੂੰ-ਤੂੰ ਮੈਂ ਮੈਂ ਹੋਈ ਤੇ ਮਾਮਲਾ ਪੁਲਿਸ ਤੱਕ ਪਹੁੰਚ ਗਿਆ ਉਥੇ ਹੀ ਪੁਲਿਸ ਦੇ ਵੱਲੋਂ ਹੁਣ ਪੀੜਤ ਪਰਿਵਾਰ ਦੇ ਬਿਆਨ ਦਰਜ ਕਰਕੇ ਅੱਗੇ ਦੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ l

ਦੂਜੇ ਪਾਸੇ ਮ੍ਰਿਤਕ ਔਰਤ ਦੀ ਪਛਾਣ 21 ਸਾਲਾ ਅਨੁਸ਼੍ਰੀਆ ਵਜੋਂ ਹੋਈ । ਜਾਣਕਾਰੀ ਮੁਤਾਬਕ ਅਨੁਸ਼੍ਰੀਆ ਦੇ ਪਿਤਾ ਅਕਸ਼ੇ ਬੇਹਰਾ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਉਨ੍ਹਾਂ ਦੀ ਬੇਟੀ ਦਾ ਵਿਆਹ 2021 ’ਚ ਲੁਧਿਆਣਾ ਦੇ ਪ੍ਰਦੀਪ ਕੁਮਾਰ ਨਾਲ ਹੋਇਆ ਸੀ। ਜਦੋਂ ਵੀ ਉਨ੍ਹਾਂ ਦੀ ਬੇਟੀ ਪੇਕੇ ਆਉਂਦੀ ਤਾਂ, ਉਸ ਦਾ ਪਤੀ ਪ੍ਰਦੀਪ ਅਤੇ ਬਾਕੀ ਸਹੁਰੇ ਵਾਲੇ ਕੋਈ ਨਾ ਕੋਈ ਮੰਗ ਰੱਖਦੇ ਸਨ। ਕਦੇ ਬੇਟੀ ਨੂੰ ਤਾਅਨਾ ਮਾਰਦੇ ਸਨ ਕਿ ਵਿਆਹ ’ਚ ਉਨ੍ਹਾਂ ਨੂੰ ਸੋਨੇ ਦੀ ਚੇਨ ਪਤਲੀ ਦਿੱਤੀ ਹੈ, ਕਦੇ ਉਸ ’ਤੇ ਨਕਦੀ ਲਿਆਉਣ ਲਈ ਦਬਾਅ ਬਣਾਇਆ ਜਾਂਦਾ ਸੀ।

ਪੀੜਿਤ ਪਰਿਵਾਰ ਮੁਤਾਬਕ ਉਹਨਾਂ ਦੀ ਧੀ ਤੇ ਪੇਟ ਵਿੱਚ ਤਿੰਨ ਮਹੀਨਿਆਂ ਦਾ ਭਰੂਣ ਪਲ ਰਿਹਾ ਸੀ, ਪਰ ਉਹ ਆਪਣੇ ਸਹੁਰੇ ਪਰਿਵਾਰ ਤੋਂ ਇੰਨਾ ਜਿਆਦਾ ਦੁਖੀ ਸੀ ਕਿ ਉਸ ਵੱਲੋਂ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ, ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਆਰੰਭ ਕਰ ਦਿੱਤੀ ਗਈ ਹੈ lerror: Content is protected !!