BREAKING NEWS
Search

ਪੰਜਾਬ ਤੋਂ ਆਈ ਖੌਫਨਾਕ ਖਬਰ – ਫੇਸਬੁੱਕ ‘ਤੇ ਹੋਈ ਸੀ ਦੋਸਤੀ, ਫਿਰ ਹੋਇਆ ਵਿਆਹ ਪਰ

ਹੁਣੇ ਆਈ ਤਾਜਾ ਵੱਡੀ ਖਬਰ

ਭਵਾਨੀਗੜ੍ਹ:ਨੇੜਲੇ ਪਿੰਡ ਮਾਝੀ ਵਿਖੇ ਇਕ ਵਿਆਹੁਤਾ ਦੀ ਘਰ ਵਿਚ ਸ਼ੱਕੀ ਹਾਲਾਤ ‘ਚ ਮੌਤ ਹੋ ਗਈ। ਮ੍ਰਿਤਕ ਔਰਤ ਦੇ ਪੇਕੇ ਪਰਿਵਾਰ ਨੇ ਸਹੁਰਾ ਪਰਿਵਾਰ ‘ਤੇ ਉਨ੍ਹਾਂ ਦੀ ਲੜਕੀ ਨੂੰ ਮਾਰ ਦੇਣ ਦੇ ਦੋਸ਼ ਲਾਏ ਹਨ। ਪੁਲਸ ਵੱਲੋਂ ਜਿੱਥੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਉੱਥੇ ਹੀ ਘਟਨਾ ਤੋਂ ਬਾਅਦ ਸਹੁਰਾ ਪਰਿਵਾਰ ਫਰਾਰ ਦੱਸਿਆ ਜਾ ਰਿਹਾ ਹੈ। ਮਾਮਲੇ ਸਬੰਧੀ ਮ੍ਰਿਤਕਾ ਦੇ ਚਾਚਾ ਰਾਜ ਕੁਮਾਰ ਵਾਸੀ ਖਰੜ ਨੇ ਦੋਸ਼ ਲਗਾਉਂਦਿਆਂ ਦੱਸਿਆ ਕਿ ਉਸਦੀ ਭਤੀਜੀ ਨਰਿੰਦਰ ਕੌਰ (24) ਦਾ ਵਿਆਹ ਕਰੀਬ ਡੇਢ ਕੁ ਸਾਲ ਪਹਿਲਾਂ ਪਿੰਡ ਮਾਝੀ ਦੇ ਸਤਗੁਰ ਸਿੰਘ ਨਾਲ ਹੋਇਆ ਸੀ,

ਜਿਸ ਕੋਲ ਚਾਰ ਮਹੀਨੇ ਦੀ ਬੱਚੀ ਵੀ ਹੈ। ਬੱਚੀ ਹੋਣ ਤੋਂ ਬਾਅਦ ਨਰਿੰਦਰ ਕੌਰ ਦਾ ਸਹੁਰਾ ਪਰਿਵਾਰ ਲੜਕੇ ਦੀ ਚਾਹਣਾ ਰੱਖਦਾ ਸੀ ਜਿਸ ਲਈ ਉਨ੍ਹਾਂ ਦੀ ਲੜਕੀ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਨਾਲ ਦਾਜ ਦੀ ਮੰਗ ਵੀ ਕੀਤੀ ਜਾਣ ਲੱਗੀ। ਰਾਜ ਕੁਮਾਰ ਨੇ ਦੱਸਿਆ ਕਿ ਅੱਜ ਸਵੇਰੇ ਪਿੰਡ ਦੇ ਸਰਪੰਚ ਨੇ ਫੋਨ ‘ਤੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਦੀ ਮੌਤ ਹੋ ਗਈ ਹੈ।

ਸੂਚਨਾ ਮਿਲਦਿਆਂ ਹੀ ਜਦੋਂ ਉਨ੍ਹਾਂ ਪਰਿਵਾਰ ਸਮੇਤ ਪਿੰਡ ਮਾਝੀ ਵਿਖੇ ਆ ਕੇ ਦੇਖਿਆ ਤਾਂ ਨਰਿੰਦਰ ਕੌਰ ਦੀ ਲਾਸ਼ ਘਰ ਵਿਚ ਪਈ ਸੀ ਤੇ ਉਸਦੇ ਸਰੀਰ ‘ਤੇ ਕਈ ਨਿਸ਼ਾਨ ਸਨ ਜਿਸ ਨੂੰ ਦੇਖ ਕੇ ਪਤਾ ਲੱਗਦਾ ਸੀ ਕਿ ਨਰਿੰਦਰ ਕੌਰ ਦੀ ਮੌਤ ਸਾਧਾਰਨ ਨਹੀਂ ਬਲਕਿ ਉਸ ਨੂੰ ਗਲਾ ਘੁੱਟ ਕੇ ਮਾਰਿਆ ਗਿਆ ਹੈ। ਉਧਰ ਪੁਲਸ ਪਾਰਟੀ ਸਮੇਤ ਮੌਕੇ ‘ਤੇ ਪੁੱਜੇ ਗੁਰਿੰਦਰ ਸਿੰਘ ਐੱਸ. ਐੱਚ. ਓ. ਭਵਾਨੀਗੜ੍ਹ ਨੇ ਕਿਹਾ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਦੋਸ਼ੀ ਬਖਸ਼ੇ ਨਹੀਂ ਜਾਣਗੇ।

ਫੇਸਬੁੱਕ ‘ਤੇ ਹੋਈ ਸੀ ਦੋਸਤੀ ਫਿਰ ਹੋਇਆ ਵਿਆਹ
ਮ੍ਰਿਤਕਾ ਦੇ ਮਾਤਾ-ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਨਰਿੰਦਰ ਕੌਰ ਦੀ ਜਾਣ ਪਛਾਣ ਸਤਗੁਰ ਸਿੰਘ ਨਾਲ ਫੇਸਬੁੱਕ ‘ਤੇ ਹੋਈ ਅਤੇ 6 ਮਹੀਨੇ ਗੱਲਬਾਤ ਚੱਲਣ ਤੋਂ ਬਾਅਦ ਇਨ੍ਹਾਂ ਦੋਵਾਂ ਦੀ ਦੋਸਤੀ ਪਿਆਰ ਵਿਚ ਬਦਲ ਗਈ ਅਤੇ ਦੋਵੇਂ ਨੇ ਆਪਣੇ ਪਰਿਵਾਰਾਂ ਦੀ ਸਹਿਮਤੀ ਨਾਲ ਵਿਆਹ ਕਰਵਾਇਆ ਸੀ। ਉਨ੍ਹਾਂ ਦੱਸਿਆ ਕਿ ਦੋਵਾਂ ਦੀ ਵਿਆਹੁਤਾ ਜ਼ਿੰਦਗੀ ਸਹੀ ਸਲਾਮਤ ਚੱਲ ਰਹੀ ਸੀ ਕਿ ਚਾਰ ਮਹਿਨੇ ਪਹਿਲਾਂ ਉਨ੍ਹਾਂ ਦੇ ਘਰ ਬੇਟੀ ਦੇ ਜਨਮ ਲੈਣ ਤੋਂ ਬਾਅਦ ਪੈਦਾ ਹੋਈ ਸਥਿਤੀ ਨੇ ਨਰਿੰਦਰ ਕੌਰ ਦੀ ਜਾਨ ਲੈ ਲਈ। ਮ੍ਰਿਤਕਾ ਦੇ ਮਾਂ-ਬਾਪ ਨੇ ਪੁਲਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਉਂਦਿਆ ਦੋਸ਼ੀਆਂ ‘ਤੇ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਹੈ।error: Content is protected !!