ਤਾਜਾ ਵੱਡੀ ਖਬਰ

ਅਬੋਹਰ:ਸਥਾਨਕ ਸਰਕੁਲਰ ਰੋਡ ਗਲੀ ਨੰਬਰ 6 ਵਿਖੇ ਇਕ ਸਵੀਟ ਹਾਊਸ ਸੰਚਾਲਕ ਦੀ ਧੀ ਦੀ ਅੱਜ ਕਰੰਟ ਲੱਗਣ ਨਾਲ ਮੌਤ ਹੋ ਗਈ। ਘਟਨਾ ਤੋਂ ਬਾਅਦ ਪੂਰੇ ਮੁਹੱਲੇ ‘ਚ ਸੋਗ ਦੀ ਲਹਿਰ ਦੋੜ ਗਈ। ਜਾਣਕਾਰੀ ਮੁਤਾਬਕ ਲਕਸ਼ਮੀ ਸਵੀਟ ਹਾਊਸ ਦੇ ਸੰਚਾਲਕ ਭੂਪਿੰਦਰ ਦੀ ਕਰੀਬ 6 ਸਾਲਾ ਧੀ ਗਾਇਤਰੀ ਉਰਫ ਫੇਅਰੀ ਜੋ ਕਿ ਇੱਕ ਨਿਜੀ ਸਕੂਲ ਵਿੱਚ ਪਹਿਲੀ ਜਮਾਤ ਦੀ ਵਿਦਿਆਰਥਣ ਸੀ।

ਅੱਜ ਸਕੂਲ ਤੋਂ ਛੁੱਟੀ ਹੋਣ ਤੋਂ ਬਾਅਦ ਘਰ ਦੇ ਟੋਪ ਫਲੌਰ ‘ਤੇ ਖੇਡਦੇ-ਖੇਡਦੇ ਉਸ ਦੇ ਹੱਥ ‘ਚ ਮੌਜੂਦ ਇੱਕ ਲੋਹੇ ਦੀ ਤਾਰ ਛੱਤ ਦੇ ਉਪਰੋਂ ਲੰਘਦੀਆਂ ਹਾਈਵੋਲਟੇਜ ਤਾਰਾਂ ਨੂੰ ਟਚ ਕਰ ਗਈ, ਜਿਸ ਕਾਰਨ ਇਕ ਜ਼ੋਰਦਾਰ ਧਮਾਕਾ ਹੋਇਆ। ਧਮਾਕਾ ਸੁਣ ਕੇ ਪਰਿਵਾਰ ਵਾਲਿਆਂ ਨੇ ਛੱਤ ‘ਤੇ ਜਾਕੇ ਵੇਖਿਆ ਤਾਂ ਉਹ ਬੇਹੋਸ਼ ਪਈ ਸੀ।

ਬੱਚੀ ਨੂੰ ਤੁੰਰਤ ਸਰਕਾਰੀ ਹਸਪਤਾਲ ਲਿਜਾਇਆ ਗਿਆ। ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਘਟਨਾ ਤੋਂ ਬਾਅਦ ਪੂਰੇ ਮੁਹੱਲੇ ‘ਚ ਸੋਗ ਦੀ ਲਹਿਰ ਦੋੜ ਗਈ।

ਮੁਹੱਲੇ ਦੇ ਲੋਕ ਬਿਜਲੀ ਵਿਭਾਗ ਨੂੰ ਕੋਸਦੇ ਹੋਏ ਨਜ਼ਰ ਆਏ ਕਿ ਬਿਜਲੀ ਵਿਭਾਗ ਦੀ ਲਾਪਰਵਾਹੀ ਆਏ ਦਿਨ ਲੋਕਾਂ ਤੇ ਸ਼ਹਿਰ ‘ਚ ਬੇਸਹਾਰਾ ਘੁੱਮਣ ਵਾਲੇ ਪਸ਼ੂਆਂ ਲਈ ਜਾਨਲੇਵਾ ਸਾਬਤ ਹੋ ਰਹੀ ਹੈ। ਲੋਕਾਂ ਨੇ ਦੱਸਿਆ ਕਿ ਪਿਛਲੇ ਕੁੱਝ ਦਿਨਾਂ ਵਿੱਚ ਬਿਜਲੀ ਬੋਰਡ ਦੀ ਲਾਪਰਵਾਹੀ ਦੇ ਚਲਦੇ ਕਈ ਪਸ਼ੂ ਵੀ ਕਰੰਟ ਦੀ ਲਪੇਟ ਵਿੱਚ ਆਉਣ ਕਾਰਨ ਮਰ ਚੁੱਕੇ ਹਨ ਕਿਉਂਕਿ ਜਿਆਦਾਤਰ ਬਿਜਲੀ ਮੀਟਰ ਬਕਸੇ ਇਨ੍ਹੇ ਹੇਠਾਂ ਲੱਗੇ ਹਨ ਕਿ ਅਕਸਰ ਮੀਂਹ ਦੇ ਦਿਨਾਂ ‘ਚ ਉਨ੍ਹਾਂ ‘ਚ ਕਰੰਟ ਆਉਂਦਾ ਹੈ।


ਤਾਜਾ ਜਾਣਕਾਰੀ
ਪੰਜਾਬ ‘ਚ ਹੁਣੇ ਸ਼ਾਮੀ ਵਾਪਰਿਆ ਕਹਿਰ ਮਾਸੂਮ ਬਚੀ ਦੀ ਹੋਈ
ByadminJuly 31, 2019Comments Off on ਪੰਜਾਬ ‘ਚ ਹੁਣੇ ਸ਼ਾਮੀ ਵਾਪਰਿਆ ਕਹਿਰ ਮਾਸੂਮ ਬਚੀ ਦੀ ਹੋਈ
Previous Postਦਰਿੰਦਿਆਂ ਨੇ ਲੱਖ-ਲੱਖ ਰੁਪਏ 'ਚ ਵੇਚ ਦਿੱਤੇ ਬੱਚੇ, ਵੀਡੀਓ ਦੇਖ ਮਾਪਿਆਂ ਦੀ ਨਿਕਲੀਆਂ ਧਾਹਾਂ
Next Post20 ਰੁਪਏ ਚ’ ਡਾਕਘਰ ਚ’ ਖੁੱਲ੍ਹਦਾ ਹੈ ਇਹਖਾਤਾ, ਬੈਂਕ ਨਾਲੋਂ ਜ਼ਿਆਦਾ ਵਿਆਜ ਤੇ ਮਿਲਦੀ ਇਹ ਫ਼ਰੀ ਸਹੂਲਤ,ਦੇਖੋ ਪੂਰੀ ਖ਼ਬਰ