ਆਈ ਤਾਜ਼ਾ ਵੱਡੀ ਖਬਰ
ਕੋਰੋਨਾ ਮਹਾਂਮਾਰੀ ਦੇ ਚੱਲਦੇ ਜਿੱਥੇ ਦੇਸ਼ ਭਰ ਦੇ ਵਿੱਚ ਸਰਕਾਰਾਂ ਦੇ ਵੱਲੋਂ ਵੱਖ ਵੱਖ ਪਾਬੰਦੀਆਂ ਲਗਾਈਆਂ ਗਈਆਂ ਸਨ ਤੇ ਇਸ ਮਹਾਂਮਾਰੀ ਦੇ ਸਮੇਂ ਵਿੱਚ ਸਰਕਾਰਾਂ ਦੇ ਵੱਲੋਂ ਵਿਆਹਾਂ ਸ਼ਾਦੀਆਂ ਨੂੰ ਲੈ ਕੇ ਵੀ ਬਹੁਤ ਸਾਰੀਆਂ ਸਖ਼ਤੀਆਂ ਕੀਤੀਅਾਂ ਗੲੀਅਾਂ ਸਨ । ਜਿਸ ਦੇ ਚਲਦੇ ਕਰੋਨਾ ਮਹਾਂਮਾਰੀ ਦੇ ਸਮੇਂ ਵਿੱਚ ਲੋਕਾਂ ਨੇ ਬਹੁਤ ਹੀ ਸਾਦੇ ਢੰਗ ਦੇ ਨਾਲ ਵਿਆਹ ਕੀਤੇ । ਬਹੁਤ ਸਾਰੀਆਂ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਸਨ ਜਿੱਥੇ ਸਾਦੇ ਢੰਗ ਦੇ ਨਾਲ ਲੋਕਾਂ ਨੇ ਵੱਖਰੇ ਵੱਖਰੇ ਤਰੀਕੇ ਅਪਣਾ ਕੇ ਵਿਆਹ ਕਰਵਾਏ । ਪਰ ਜਿਵੇਂ ਜਿਵੇਂ ਹੁਣ ਦੋਸ਼ ਵਿੱਚ ਕੋਰੋਨਾ ਮਹਾਂਮਾਰੀ ਦੇ ਮਾਮਲੇ ਘੱਟ ਰਹੇ ਹਨ , ਉਸ ਦੇ ਚੱਲਦੇ ਸਰਕਾਰਾਂ ਦੇ ਵੱਲੋਂ ਵੀ ਹੁਣ ਲਗਾਈਆਂ ਗਈਆਂ ਪਾਬੰਦੀਆਂ ਨੂੰ ਹਟਾਇਆ ਜਾ ਰਿਹਾ ਹੈ ਤੇ ਹੁਣ ਮੁੜ ਤੋਂ ਵਿਆਹਾਂ ਵਿੱਚ ਰੌਣਕਾਂ ਵੇਖਣ ਨੂੰ ਮਿਲ ਰਹੀਆਂ ਹਨ ।
ਵਿਆਹਾਂ ਦਾ ਸੀਜ਼ਨ ਨੇੜੇ ਆ ਰਿਹਾ ਹੈ । ਦੇਸ਼ ਭਰ ਦੇ ਵਿੱਚ ਵਿਆਹ ਯੋਗ ਲੜਕੀ ਲੜਕੀਆਂ ਵਿਆਹ ਕਰਵਾ ਰਹੇ ਹਨ । ਵਿਆਹਾਂ ਤੋਂ ਪਹਿਲਾਂ ਅਕਸਰ ਹੀ ਵਿਆਹ ਵਾਲੇ ਲੜਕਾ ਤੇ ਲੜਕੀ ਦੇ ਵੱਲੋਂ ਸ਼ਾਪਿੰਗ ਕੀਤੀ ਜਾਂਦੀ ਹੈ । ਅੱਜਕੱਲ੍ਹ ਤਾਂ ਇੱਕ ਨਵਾਂ ਹੀ ਟ੍ਰੈਂਡ ਉੱਠਿਆ ਹੈ ਕਿ ਲੜਕਾ ਲੜਕੀ ਆਪਣੇ ਵਿਆਹ ਦੀ ਸ਼ਾਪਿੰਗ ਇਕੱਠੇ ਕਰਦੇ ਹਨ । ਏਸੀ ਸ਼ਾਪਿੰਗ ਦੌਰਾਨ ਇਕ ਵੱਡਾ ਕਾਰਾ ਹੋ ਗਿਆ ਹੈ । ਜਿਸ ਦੀ ਚਰਚਾ ਹੁਣ ਪੂਰੇ ਪੰਜਾਬ ਦੇ ਵਿੱਚ ਤੇਜ਼ੀ ਦੇ ਨਾਲ ਛਿੜ ਚੁੱਕੀ ਹੈ । ਦਰਅਸਲ ਪੰਜਾਬ ਦੇ ਜ਼ਿਲ੍ਹਾ ਪਟਿਆਲਾ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ , ਜਿੱਥੇ ਬਠਿੰਡਾ ਤੋਂ ਪਟਿਆਲਾ ਆਪਣੇ ਮੰਗੇਤਰ ਤੇ ਕੋਲ ਸ਼ਾਪਿੰਗ ਕਰਨ ਗਈ ਇਕ ਲੜਕੀ ਸ਼ੱਕੀ ਹਾਲਾਤਾਂ ਵਿੱਚ ਲਾਪਤਾ ਹੋ ਗਈ ਹੈ । 28 ਸਾਲਾਂ ਦੀ ਉਮਰ ਇਸ ਲੜਕੀ ਦੀ ਦੱਸੀ ਜਾ ਰਹੀ ਹੈ ।
ਉਥੇ ਹੀ ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਸ਼ੱਕ ਹੈ ਕੀ ਇਸ ਲਡ਼ਕੀ ਦੇ ਮੰਗੇਤਰ ਤੇ ਵੱਲੋਂ ਉਸ ਦੀ ਹੱਤਿਆ ਕਰ ਦਿੱਤੀ ਗਈ ਹੈ । ਉਨ੍ਹਾਂ ਦੇ ਵੱਲੋਂ ਇਸ ਸਬੰਧੀ ਪੁਲੀਸ ਨੂੰ ਵੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪੁਲੀਸ ਵੱਲੋਂ ਹੁਣ ਮੰਗੇਤਰ ਖਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ । ਮਿਲੀ ਜਾਣਕਾਰੀ ਮੁਤਾਬਕ ਪਤਾ ਚਲਿਆ ਹੈ ਕਿ ਛਿੰਦਰਪਾਲ ਕੌਰ ਨਾਮ ਦੀ ਲੜਕੀ ਬਠਿੰਡਾ ਤੇ ਵਿਚ ਰਹਿੰਦੀ ਹੈ ਅਤੇ ਉਸ ਦਾ ਵਿਆਹ ਪਟਿਆਲਾ ਦੇ ਰਹਿਣ ਵਾਲੇ ਨਵ ਨਰਿੰਦਰ ਪ੍ਰੀਤਪਾਲ ਸਿੰਘ ਦੇ ਨਾਂ ਦੇ ਨੌਜਵਾਨ ਦੇ ਨਾਲ ਹੋਣਾ ਸੀ । 20 ਅਕਤੂਬਰ ਨੂੰ ਦੋਵਾਂ ਦਾ ਵਿਆਹ ਪੱਕਾ ਕੀਤਾ ਗਿਆ ਸੀ । ਪਰ ਜਦੋਂ ਲੜਕੀ ਵਿਆਹ ਦੀ ਸ਼ਾਪਿੰਗ ਕਰਨ ਦੇ ਲਈ ਆਪਣੇ ਮੰਗੇਤਰ ਦੇ ਕੋਲ ਪਟਿਆਲਾ ਗਈ ਤਾਂ ਉੱਥੇ ਜਾ ਕੇ ਉਹ ਸ਼ੱਕੀ ਹਾਲਾਤਾਂ ਵਿੱਚ ਲਾਪਤਾ ਹੋ ਗਈ ।
ਲਾਪਤਾ ਹੋਈ ਲੜਕੀ ਦੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਅਨੁਸਾਰ ਦੋਸ਼ੀ ਨੌਜਵਾਨ ਦਾ ਪਹਿਲਾਂ ਹੀ ਇੱਕ ਲਖਵਿੰਦਰ ਕੌਰ ਨਾਮ ਦੀ ਔਰਤ ਨਾਲ ਵਿਆਹ ਹੋ ਚੁੱਕਿਆ ਸੀ , ਜਿਸ ਦੀ ਸਚਾਈ ਉਨ੍ਹਾਂ ਦੀ ਬੇਟੀ ਨੂੰ ਪਟਿਆਲਾ ਪਹੁੰਚਣ ਤੇ ਪਤਾ ਲੱਗੀ ਤੇ ਬਾਅਦ ਵਿੱਚ ਉਹ ਭੇਤਭਰੇ ਹਾਲਾਤਾਂ ਚ ਲਾਪਤਾ ਹੋ ਗਈ । ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਦੀ ਬੇਟੀ ਦਾ ਜਾਂ ਤਾਂ ਫਿਰ ਕਤਲ ਕਰ ਦਿੱਤਾ ਗਿਆ ਹੈ ਜਾਂ ਉਸ ਨੂੰ ਕਿਤੇ ਬੰਦੀ ਬਣਾ ਲਿਆ ਗਿਆ ਹੈ । ਪੁਲੀਸ ਦੇ ਵੱਲੋਂ ਹੁਣ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।
Home ਤਾਜਾ ਜਾਣਕਾਰੀ ਪੰਜਾਬ ਚ ਵਿਆਹ ਤੋਂ 8 ਦਿਨ ਪਹਿਲਾਂ ਹੀ ਕੁੜੀ ਬਾਰੇ ਆ ਗਈ ਇਹ ਖਬਰ, ਪੈ ਗਿਆ ਅਜੀਬ ਚੱਕਰ – ਤਾਜਾ ਵੱਡੀ ਖਬਰ
ਤਾਜਾ ਜਾਣਕਾਰੀ