BREAKING NEWS
Search

ਪੰਜਾਬ ਚ ਵਿਆਹਾਂ ਚ ਬੰਦਿਆਂ ਦੀ ਗਿਣਤੀ ਤੇ ਲੱਗੀ ਪਾਬੰਦੀ ਦੇ ਬਾਅਦ ਆਈ ਇਹ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਪਿਛਲੇ ਕੁਝ ਮਹੀਨੇ ਤੋਂ ਸੂਬੇ ਵਿੱਚ ਕਰੋਨਾ ਕੇਸਾਂ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਜਿਸ ਨੂੰ ਦੇਖਦੇ ਹੋਏ ਪਿਛਲੇ ਦਿਨੀਂ ਹੀ ਸੂਬਾ ਸਰਕਾਰ ਵੱਲੋਂ ਬਹੁਤ ਸਾਰੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ। ਜਿੱਥੇ ਬੱਚਿਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਵਿਦਿਅਕ ਅਦਾਰਿਆਂ ਨੂੰ ਬੰਦ ਕੀਤਾ ਗਿਆ ਹੈ। ਉੱਥੇ ਹੀ ਬੱਸਾਂ, ਕਾਰਾਂ ਅਤੇ ਆਟੋ ਵਿੱਚ ਵੀ ਯਾਤਰਾ ਕਰਨ ਲਈ 50% ਯਾਤਰੀ ਯਾਤਰਾ ਕਰ ਸਕਦੇ ਹਨ। ਉਥੇ ਹੀ ਰੈਸਟੋਰੈਂਟ ਅਤੇ ਹੋਟਲਾ ਵਿੱਚ ਵੀ ਹੋਮ ਡਿਲੀਵਰੀ ਨੂੰ ਮਨਜੂਰੀ ਦਿੱਤੀ ਗਈ ਹੈ। ਉਥੇ ਹੀ ਸਕੂਲ ,ਕਾਲਜ , ਬਾਰ, ਜਿਮ, ਹੋਰ ਕਈ ਚੀਜ਼ਾਂ ਉਪਰ ਵੀ ਪਾਬੰਦੀ ਲਗਾਈ ਗਈ ਹੈ। ਸਰਕਾਰ ਵੱਲੋਂ ਸੂਬੇ ਵਿਚ ਹੋਣ ਵਾਲੇ ਧਾਰਮਿਕ, ਰਾਜਨੀਤਿਕ ਅਤੇ ਸਮਾਜਕ ਇਕੱਠਾਂ ਨੂੰ ਵੀ ਬੰਦ ਕੀਤਾ ਗਿਆ ਹੈ।

ਪੰਜਾਬ ਚ ਵਿਆਹ ਤੇ ਬੰਦਿਆਂ ਦੀ ਗਿਣਤੀ ਤੇ ਲੱਗੀ ਪਾਬੰਦੀ ਤੋਂ ਬਾਅਦ ਵੀ ਇਹ ਵੱਡੀ ਖਬਰ ਸਾਹਮਣੇ ਆਈ ਹੈ। ਕਰੋਨਾ ਦੇ ਵਾਧੇ ਨੂੰ ਦੇਖਦੇ ਹੋਏ ਜਿੱਥੇ ਸੂਬਾ ਸਰਕਾਰ ਵੱਲੋਂ ਵਿਆਹ ਸਮਾਗਮ ਅਤੇ ਅੰਤਿਮ ਸੰਸਕਾਰ ਦੇ ਵਿੱਚ 20 ਦੇ ਸ਼ਾਮਲ ਹੋਣ ਨੂੰ ਮਨਜ਼ੂਰੀ ਦਿੱਤੀ ਗਈ ਹੈ। ਉਥੇ ਹੀ ਸਰਕਾਰ ਵੱਲੋਂ ਲਾਗੂ ਇਨ੍ਹਾਂ ਆਦੇਸ਼ਾਂ ਦੀ ਉਲੰਘਣਾ ਕਰਨ ਤੇ ਪੁਲਿਸ ਥਾਣਾ ਸਿਟੀ ਰਾਮਪੁਰਾ ਫੂਲ ਬਠਿੰਡਾ ਨੈਸ਼ਨਲ ਹਾਈਵੇ ਤੇ ਸਥਿਤ ਪਿੰਡ ਲਹਿਰਾ ਧੂਰਕੋਟ ਨੇੜੇ ਇਕ ਮੈਰਿਜ ਪੈਲੇਸ ਬਿਨਾਂ ਇਜਾਜ਼ਤ ਲਈ ਕੀਤੇ ਜਾ ਰਹੇ ਵਿਆਹ ਵਿੱਚ ਛਾਪੇਮਾਰੀ ਕੀਤੀ ਗਈ ਹੈ।

ਜਿੱਥੇ ਆਦੇਸ਼ਾਂ ਦੀ ਉਲੰਘਣਾ ਕਰਨ ਤੇ ਮੈਰਿਜ ਪੈਲਸ ਦੇ 2 ਐਮ ਡੀ ਅਤੇ 2 ਵਿਆਹ ਵਾਲੇ ਲੜਕਾ ਅਤੇ ਲੜਕੀ ਦੇ ਪਿਤਾ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਜਿੱਥੇ ਸਰਕਾਰ ਵੱਲੋਂ ਵਧੇਰੇ ਐਕਟ ਤੇ ਪਾਬੰਦੀ ਲਗਾਈ ਗਈ ਹੈ ਉਥੇ ਹੀ ਬਿਨਾ ਮੰਨਜੂਰੀ ਦੇ ਵਿਆਹ ਸਮਾਗਮ ਵਿੱਚ 100 ਤੋਂ ਵਧੇਰੇ ਵਿਅਕਤੀਆਂ ਦਾ ਇਕੱਠ ਕੀਤਾ ਗਿਆ ਸੀ।

ਇਸ ਨੂੰ ਦੇਖਦੇ ਹੋਏ ਹੀ ਉਲੰਘਣਾ ਕਰਨ ਤੇ ਪੈਲਸ ਦੇ ਮਾਲਕਾਂ ਅਤੇ ਪਰਿਵਾਰਕ ਮੈਂਬਰਾਂ ਦੇ ਖਿਲਾਫ ਵੱਖ-ਵੱਖ ਧਰਾਵਾਂ ਹੇਠ ਮਾਮਲਾ ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਅਮਨਪਾਲ ਸਿੰਘ ਵਿਰਕ ਨੇ ਦੱਸਿਆ ਹੈ ਕਿ ਪੁਲਸ ਨੂੰ ਇਸ ਹੋ ਰਹੇ ਵਿਆਹ ਬਾਰੇ ਜਾਣਕਾਰੀ ਮਿਲੀ ਸੀ ਇਸ ਸਮਾਗਮ ਵਿੱਚ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ।error: Content is protected !!