ਹਰ ਇੱਕ ਇਨਸਾਨ ਨੂੰ ਕੋਈ ਨਾ ਕੋਈ ਦੁੱਖ ਜ਼ਰੂਰ ਹੁੰਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ “ਨਾਨਕ ਦੁਖੀਆ ਸਭ ਸੰਸਾਰ” ਇਹ ਜ਼ਿੰਦਗੀ ਇੱਕ ਜੱਦੋ ਜਹਿਦ ਹੈ। ਕਈ ਵਾਰ ਇਨਸਾਨ ਇਨ੍ਹਾਂ ਦੁੱਖਾਂ ਨੂੰ ਸਹਾਰਨ ਤੋਂ ਅਸਮਰੱਥ ਹੁੰਦੇ ਹੋਏ ਖੁਦਕੁਸ਼ੀ ਦਾ ਰਸਤਾ ਅਪਣਾ ਲੈਂਦਾ ਹੈ। ਜੋ ਕਿ ਠੀਕ ਨਹੀਂ ਹੈ। ਸਾਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਚਾਹੀਦਾ ਹੈ। ਕਹਿੰਦੇ ਹਨ ਕਿ ਖੁਸ਼ੀ ਕਿਸੇ ਨਾਲ ਸਾਂਝੀ ਕਰਨ ਤੇ ਵਧਦੀ ਹੈ ਪਰ ਦੁੱਖ ਕਿਸੇ ਨਾਲ ਸਾਂਝਾ ਕਰਨ ਤੇ ਘੱਟਦਾ ਹੈ।
ਕਈ ਵਾਰ ਨੌਜਵਾਨ ਖੁਦਕੁਸ਼ੀ ਕਰਕੇ ਉਨ੍ਹਾਂ ਮਾਪਿਆਂ ਨੂੰ ਅਜਿਹਾ ਦੁੱਖ ਦੇ ਜਾਂਦੇ ਹਨ। ਜਿਨ੍ਹਾਂ ਨੇ ਆਪਣੇ ਪੁੱਤਰਾਂ ਤੋਂ ਬਹੁਤ ਸਾਰੀਆਂ ਉਮੀਦਾਂ ਲਾਈਆਂ ਹੁੰਦੀਆਂ ਹਨ। ਜਿਨ੍ਹਾਂ ਪੁੱਤਰਾਂ ਨੇ ਮਾਪਿਆਂ ਦੇ ਬੁਢਾਪੇ ਦਾ ਸਹਾਰਾ ਬਣਨਾ ਹੁੰਦਾ ਹੈ। ਉਹ ਪੁੱਤਰ ਦੀ ਮੌਤ ਕਾਰਨ ਅੱਧਖੜ੍ਹ ਉਮਰ ਵਿੱਚ ਹੀ ਬੁੱਢੇ ਹੋ ਜਾਂਦੇ ਹਨ ਅਤੇ ਬੁਢਾਪੇ ਦੀ ਉਮਰ ਤੋਂ ਪਹਿਲਾਂ ਹੀ ਸੰਸਾਰ ਤੋਂ ਤੁਰ ਜਾਂਦੇ ਹਨ।
ਜ਼ਿਲ੍ਹਾ ਮੁਹਾਲੀ ਦੇ ਜ਼ੀਰਕਪੁਰ ਇਲਾਕੇ ਦੇ ਪਿੰਡ ਪਵਾਤ ਦੇ ਜੋਗਿੰਦਰ ਨਾਮਕ ਲੜਕੇ ਦੁਆਰਾ ਆਪਣੇ ਘਰ ਦੀ ਦੂਜੀ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਜਾਣ ਦੀ ਦੁਖਦਾਇਕ ਖਬਰ ਸਾਹਮਣੇ ਆਈ ਹੈ। ਮੌਕੇ ਤੇ ਪਹੁੰਚੀ ਪੁਲਿਸ ਦੁਆਰਾ ਮੀਡੀਆ ਨੂੰ ਦੱਸਿਆ ਗਿਆ ਕਿ ਜੋਗਿੰਦਰ ਨਾਮ ਦੇ ਨੌਜਵਾਨ ਦੁਆਰਾ ਆਪਣੇ ਘਰ ਦੀ ਦੂਜੀ ਮੰਜ਼ਿਲ ਤੋਂ ਛਾਂ ਮਾਰ ਕੇ ਖ਼ੁਦਕੁਸ਼ੀ ਕਰ ਲਈ ਗਈ ਹੈ। ਪੁਲਿਸ ਅਨੁਸਾਰ ਨੌਜਵਾਨ ਦਾ ਕੁਝ ਦਿਨ ਪਹਿਲਾਂ ਹੀ ਵਿਆਹ ਹੋਇਆ ਸੀ।
ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ ਅਤੇ ਆਪ ਪੁਲਿਸ ਮਾਮਲੇ ਦੀ ਤਫ਼ਤੀਸ਼ ਕਰਨ ਲੱਗ ਪਈ ਹੈ। ਇਸ ਨੌਜਵਾਨ ਦੇ ਖੁਦਕੁਸ਼ੀ ਕਰਨ ਨਾਲ ਉਸ ਦੀ ਨਵ-ਵਿਆਹੁਤਾ ਦੀ ਜ਼ਿੰਦਗੀ ਵੀ ਨਹਿਸ ਹੋ ਗਈ ਹੈ। ਉਸ ਦੇ ਆਪਣੇ ਮਾਪਿਆਂ ਤੇ ਵੀ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਇਸ ਤਰ੍ਹਾਂ ਦੋ ਪਰਿਵਾਰ ਸਦਮੇ ਵਿਚ ਚਲੇ ਗਏ ਹਨ। ਕਿਸੇ ਨੂੰ ਵੀ ਆਤਮ ਹੱਤਿਆ ਕਰਨ ਵਰਗਾ ਕਦਮ ਨਹੀਂ ਚੁੱਕਣਾ ਚਾਹੀਦਾ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ Video
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਤਾਜਾ ਜਾਣਕਾਰੀ