ਵਾਪਰਿਆ ਪੰਜਾਬ ਚ ਕਹਿਰ….
ਅੰਮ੍ਰਿਤਸਰ ਦੇ ਰਾਜਾਸਾਂਸੀ ਦੇ ਪਿੰਡ ਰਾਨੇਵਾਲੀ ਚ ਇੱਕ 25 ਵਰ੍ਹਿਆਂ ਦੀ ਕੁੜੀ ਨੇ ਖ਼ੁਦਕੁਸ਼ੀ ਕਰ ਲਈ ਹੈ। ਕੁੜੀ ਦੇ ਮੰਗੇਤਰ ਤੇ ਉਸ ਦੇ ਪਰਿਵਾਰ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਤੋਂ ਪਰੇਸ਼ਾਨ ਹੋ ਕੇ ਕੁੜੀ ਨੇ ਜ਼ਹਿਰ ਨਿਗਲ ਲਿਆ।
ਜਾਣਕਾਰੀ ਮੁਤਾਬਿਕ ਕੁੜੀ ਦੇ ਮੰਗੇਤਰ ਤੇ ਉਸ ਦੇ ਪਰਿਵਾਰ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਤੋਂ ਪਰੇਸ਼ਾਨ ਹੋ ਕੇ ਕੁੜੀ ਨੇ ਜ਼ਹਿਰ ਨਿਗਲ ਲਿਆ ਅਤੇ ਉਸ ਦੀ ਮੌਤ ਹੋ ਗਈ। ਮ੍ਰਿਤਕ ਅੰਮ੍ਰਿਤਸਰ ਚ ਬੈਂਕ ਵਿੱਚ ਨੌਕਰੀ ਕਰਦੀ ਸੀ ਤੇ 14 ਜਨਵਰੀ ਨੂੰ ਪਿੰਡ ਡਿਆਲਾ ਭੱਟੀ ਦੇ ਹਰਮਨ ਸਿੰਘ ਨਾਲ ਉਸ ਦੀ ਮੰਗਣੀ ਹੋਈ ਸੀ। ਉਸ ਵੇਲੇ ਹਰਮਨ ਦੇ ਪਰਿਵਾਰ ਨੇ ਦੱਸਿਆ ਸੀ ਕਿ ਉਹ ਬੀਜੀਓ ਬਲਾਕ ਰਾਮਦਾਸ ਵਿੱਚ ਨੌਕਰੀ ਕਰਦਾ ਹੈ। ਪਰ ਇਸ ਦੇ ਬਾਅਦ ਜਦੋਂ ਮ੍ਰਿਤਕ ਦਾ ਪਰਿਵਾਰ ਵਿਆਹ ਬਾਰੇ ਪੁੱਛਦਾ ਤਾਂ ਹਰਮਨ ਦਾ ਪਰਿਵਾਰ ਵਾਰ ਵਾਰ ਗੱਲ ਨੂੰ ਟਾਲ ਦਿੰਦਾ। ਫਿਰ ਉਨ੍ਹਾਂ ਨੇ ਫ਼ੋਨ ਚੁੱਕਣੇ ਬੰਦ ਕਰ ਦਿੱਤੇ।
ਫਿਰ ਇੱਕ ਦਿਨ ਹਰਮਨ ਵਿਦੇਸ਼ ਚਲਾ ਗਿਆ ਤੇ ਉਸ ਦੇ ਪਰਿਵਾਰ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ। ਇਸ ਗੱਲ ਨੂੰ ਲੈ ਕੇ ਪੀੜਤ ਕਾਫ਼ੀ ਪਰੇਸ਼ਾਨ ਰਹਿੰਦੀ ਸੀ ਤੇ ਉਸ ਨੇ ਜ਼ਹਿਰ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਪੁਲਿਸ ਨੇ ਪੀੜਤ ਪਰਿਵਾਰ ਦੇ ਬਿਆਨਾਂ ਤੇ ਮਾਮਲਾ ਦਰਜ ਕਰ ਲਿਆ ਹੈ।
ਤਾਜਾ ਜਾਣਕਾਰੀ