ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਅੰਮ੍ਰਿਤਸਰ – ਮਾਂ ਅਤੇ ਧੀ ਦਾ ਰਿਸ਼ਤਾ ਇੰਨਾ ਗਹਿਰਾ ਹੁੰਦਾ ਹੈ ਕਿ ਦੋਵੇਂ ਹੀ ਇਕ-ਦੂਜੇ ਦੀ ਤਕਲੀਫ ਨੂੰ ਕਦੇ ਸਹਾਰ ਨਹੀਂ ਸਕਦੀਆਂ। ਮਾਂ-ਧੀ ਦੇ ਇਸ ਪਿਆਰ ਦਾ ਖੌਫਨਾਕ ਅੰਤ ਅੰਮ੍ਰਿਤਸਰ ‘ਚ ਉਸ ਸਮੇਂ ਦੇਖਣ ਨੂੰ ਮਿਲਿਆ ਜਦੋਂ ਮਾਂ ਅਤੇ ਧੀ ਨੇ ਤਕਲੀਫ ਬਰਦਾਸ਼ਤ ਨਾ ਹੋਣ ਕਾਰਨ ਸਲਫਾਸ ਖਾ ਲਿਆ। ਘਟਨਾ ਦੀ ਸੂਚਨਾ ਮਿਲਣ ‘ਤੇ ਪਹੁੰਚੀ ਪੁਲਸ ਨੇ ਦੋਵੇਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਕਾਰਵਾਈ ਕਰਨੀ ਸ਼ੂਰੁ ਕਰ ਦਿੱਤੀ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਮਾਂ-ਧੀ ਹੁਕਮ ਸਿੰਘ ਰੋਡ ‘ਤੇ ਸਥਿਤ ਇਕ ਘਰ ‘ਚ ਰਹਿ ਰਹੀਆਂ ਸਨ।
ਪੁਲਸ ਨੂੰ ਬਿਆਨ ਦਰਜ ਕਰਵਾਉਂਦੇ ਹੋਏ ਮ੍ਰਿਤਕਾ ਦੇ ਪਤੀ ਨੇ ਦੱਸਿਆ ਕਿ ਉਸ ਦੀ ਪਤਨੀ ਸੰਤੋਸ਼ ਜੋੜਾਂ ਦੇ ਦਰਦ ਤੋਂ ਪੀੜਤ ਸੀ ਅਤੇ ਉਸ ਦੀ ਧੀ ਸ਼ਿਲਪਾ ਆਪਣੀ ਮਾਂ ਦੀ ਇਸ ਤਕਲੀਫ ਨੂੰ ਬਰਦਾਸ਼ਤ ਨਹੀਂ ਸੀ ਕਰ ਪਾ ਰਹੀ। ਬੀਤੇ ਦਿਨ ਜਦੋਂ ਉਹ ਘਰ ‘ਚ ਮੌਜੂਦ ਨਹੀਂ ਸੀ ਤਾਂ ਦੋਵਾਂ ਮਾਂ-ਧੀ ਨੇ ਇਕੱਠੇ ਮਿਲ ਕੇ ਸਲਫਾਸ ਖਾ ਕੇ ਖੁਦਕੁਸ਼ੀ ਕਰ ਲਈ।
ਉਧਰ ਇਸ ਮਾਮਲੇ ਦੀ ਜਾਂਚ ਕਰ ਰਹੀ ਪੁਲਸ ਇਸ ਨੂੰ ਘਰੇਲੂ ਝਗੜੇ ਦਾ ਨਤੀਜਾ ਦੱਸ ਰਹੀ ਹੈ, ਜਿਸ ਤੋਂ ਬਾਅਦ ਪੁਲਸ ਨੇ ਧਾਰਾ 174 ਤਹਿਤ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। ਦੱਸ ਦੇਈਏ ਕਿ ਸ਼ਿਲਪਾ ਇਕ ਕਾਲਜ ‘ਚ ਨੌਕਰੀ ਕਰਦੀ ਸੀ ਜਦਕਿ ਪਰਿਵਾਰ ਦਾ ਬੇਟਾ 9ਵੀਂ ਜਮਾਤ ‘ਚ ਪੜ੍ਹਦਾ ਹੈ। ਮਾਂ ਅਤੇ ਧੀ ਵਲੋਂ ਇਕੱਠੇ ਖੁਦਕੁਸ਼ੀ ਕਰਨ ਦਾ ਅਸਲ ‘ਚ ਕੀ ਕਾਰਨ ਹੈ, ਇਹ ਤਾਂ ਪੁਲਸ ਜਾਂਚ ਤੋਂ ਬਾਅਦ ਹੀ ਸਾਹਮਣੇ ਆ ਸਕਦਾ ਹੈ।
Home ਤਾਜਾ ਜਾਣਕਾਰੀ ਪੰਜਾਬ ਚ ਵਾਪਰਿਆ ਕਹਿਰ, ਮਾਂ ਦੇ ਦੁਖਦੇ ਸੀ ਗੋਡੇ ਧੀ ਨੇ ਮਾਂ ਨਾਲ ਮਿਲਕੇ ਜੋ ਕੀਤਾ ਕੋਈ ਸੁਪਨੇ ਚ ਵੀ ਨਹੀ ਸੋਚ ਸਕਦਾ ਸੀ
ਤਾਜਾ ਜਾਣਕਾਰੀ