ਜ਼ਿਲਾ ਤਰਨ ਤਾਰਨ ਦੇ ਅਧੀਨ ਆਉਂਦੇ ਪਿੰਡ ਢੋਟੀਆਂ ਵਿਖੇ ਇਕ ਪਰਿਵਾਰ ਦੇ ਤਿੰਨ ਜੀਆਂ ਦਾ ਬੜੀ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕਾਂ ਵਿਚ ਦਲਬੀਰ ਸਿੰਘ (55), ਪਤਨੀ ਦਲਬੀਰ ਕੌਰ ਅਤੇ ਇਕ 16 ਸਾਲਾ ਕੁੜੀ ਮਨਜਿੰਦਰ ਕੌਰ ਸ਼ਾਮਲ ਹੈ ਅਤੇ ਇਕ 8 ਸਾਲਾ ਬੱਚੀ ਜਸ਼ਨਪ੍ਰੀਤ ਕੌਰ ਗੰਭੀਰ ਰੂਪ ਵਿਚ ਜ਼ਖਮੀ ਹੈ, ਜੋ ਹਸਪਤਾਲ ਵਿਚ ਜ਼ੇਰੇ ਇਲਾਜ ਹੈ।
ਇਹ ਘਟਨਾ ਬੀਤੀ ਰਾਤ ਦੀ ਦੱਸੀ ਜਾ ਰਹੀ ਹੈ, ਜਿਸ ਦੀ ਸੂਚਨਾ ਮਿਲਦੇ ਹੀ ਐਸ.ਪੀ (ਆਈ) ਹਰਜੀਤ ਸਿੰਘ, ਡੀ.ਐਸ.ਪੀ ਪੱਟੀ ਯਾਦਵਿੰਦਰ ਸਿੰਘ ਤੋਂ ਇਲਾਵਾ ਥਾਣਾ ਸਰਹਾਲੀ ਦੀ ਪੁਲਸ ਪਾਰਟੀ ਮੌਕੇ ‘ਤੇ ਪੁੱਜ ਗਈ, ਜਿਨਾਂ ਵੱਲੋਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਸ ਟ੍ਰਿਪਲ ਮਰਡਰ ਪਿੱਛੇ ਨਜ਼ਦੀਕੀ ਰਿਸ਼ਤੇਦਾਰਾਂ ਦਾ ਹੱਥ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਇਸ ਘਟਨਾ ਤੋਂ ਬਾਅਦ ਪਿੰਡ ਵਾਸੀਆਂ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਚਚੇਰੇ ਭਰਾ ਹਰਦੇਵ ਸਿੰਘ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਦਲਬੀਰ ਸਿੰਘ ਜੋ ਤਰਨ ਤਾਰਨ ਵਿਖੇ ਬਿਰਧ ਘਰ ਵਿਚ ਨੌਕਰੀ ਕਰਦਾ ਹੈ ਦਾ ਜ਼ਮੀਨ ਸਬੰਧੀ ਕੇਸ ਉਸ ਦੇ ਸਹੁਰਿਆਂ ਨਾਲ (ਪਿੰਡ ਤੁੱੜ) ਅਦਾਲਤ ਵਿਚ ਚੱਲਦਾ ਸੀ ਜਿਸ ਦਾ ਫੈਸਲਾ ਦਲਬੀਰ ਸਿੰਘ ਦੇ ਹੱਕ ਵਿਚ ਆ ਚੁੱਕਾ ਸੀ।
ਉਨ੍ਹਾਂ ਦੱਸਿਆ ਕਿ ਦਲਬੀਰ ਸਿੰਘ ਆਪਣੀ ਜ਼ਮੀਨ ਦਾ ਕਬਜ਼ਾ ਲੈਣ ਦੀ ਤਿਆਰੀ ਵਿਚ ਸੀ ਜਿਸ ਤੋਂ ਉਸ ਦਾ ਸਾਲਾ ਗੁਰਭੇਜ ਸਿੰਘ ਕਾਫੀ ਨਾਰਾਜ਼ ਸੀ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਇਨ੍ਹਾਂ ਦੀਆਂ ਲਾਸ਼ਾਂ ਦਾ ਉਸ ਵੇਲੇ ਪਤਾ ਲੱਗਾ ਜਦੋਂ ਦਲਬੀਰ ਦਾ ਚਚੇਰਾ ਭਰਾ ਹਰਦੇਵ ਸਿੰਘ ਉਨ੍ਹਾਂ ਘਰ ਪੁੱਜਾ। ਹਰਦੇਵ ਸਿੰਘ ਨੇ ਇਸ ਕਤਲ ਪਿੱਛੇ ਸਹੁਰੇ ਪਰਿਵਾਰ ਦਾ ਹੱਥ ਹੋਣ ਦਾ ਸ਼ੱਕ ਜਤਾਇਆ ਹੈ।
ਇਸ ਸਬੰਧੀ ਮੌਕੇ ਤੇ ਪੁੱਜੇ ਐਸ.ਪੀ (ਆਈ) ਹਰਜੀਤ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ, ਜਿਸ ਵਿਚ ਜ਼ਮੀਨੀ ਵਿਵਾਦ ਦਾ ਹੋਣਾ ਸਾਹਮਣੇ ਆ ਰਿਹਾ ਹੈ। ਉਨ੍ਹਾਂ ਕਿਹਾ ਇਸ ਸਬੰਧੀ ਥਾਣਾ ਸਰਹਾਲੀ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਇਸ ਕੇਸ ਨੂੰ ਜਲਦ ਹੱਲ ਕਰ ਲਿਆ ਜਾਵੇਗਾ।
Home ਤਾਜਾ ਜਾਣਕਾਰੀ ਪੰਜਾਬ ਚ ਵਾਪਰਿਆ ਕਹਿਰ ਪ੍ਰਰਿਵਾਰ ਦੇ ਕਈ ਜੀਆਂ ਦਾ ਕੀਤਾ ਕਤਲ ਮਚੀ ਹਾਹਾਕਾਰ ਦੇਖੋ ਮੌਕੇ ਦੀ ਵੀਡੀਓ
ਤਾਜਾ ਜਾਣਕਾਰੀ