BREAKING NEWS
Search

ਪੰਜਾਬ ਚ ਵਾਪਰਿਆ ਕਹਿਰ ਅਸਮਾਨ ਚੋ ਆਈ ਮੌਤ ਲੈ ਗਈ 10 ਫੁੱਟ ਉਚਾ ਚੁੱਕ ਕੇ ਅਤੇ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਪੰਜਾਬ ਚ ਅਸਮਾਨ ਚੋ ਆਈ ਮੌਤ

ਫ਼ਿਰੋਜ਼ਪੁਰ – ਰਾਤ ਭਰ ਪਏ ਮੀਂਹ ਤੋਂ ਬਾਅਦ ਅੱਜ ਪਿੰਡ ਬਾਜ਼ੀਦਪੁਰ ‘ਚ ਆਸਮਾਨੀ ਬਿਜਲੀ ਪੈਣ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਹਿਚਾਣ 21 ਸਾਲਾ ਨਿਸ਼ਾਨ ਸਿੰਘ ਪੁੱਤਰ ਮਹਿੰਦਰ ਸਿੰਘ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਨਿਸ਼ਾਨ ਸਿੰਘ ਆਪਣੇ ਖੇਤਾਂ ‘ਚੋਂ ਭਿੰਡੀਆਂ ਦੀ ਸਬਜ਼ੀ ਤੋੜ ਕੇ ਵਾਪਸ ਪਰਤ ਰਿਹਾ ਸੀ।

ਇਸ ਦੌਰਾਨ ਅਚਾਨਕ ਉਸ ‘ਤੇ ਆਸਮਾਨੀ ਬਿਜਲੀ ਡਿੱਗ ਪਈ, ਜਿਸ ਕਾਰਨ ਜ਼ੋਰਦਾਰ ਧਮਾਕਾ ਹੋਇਆ। ਆਸਮਾਨੀ ਬਿਜਲੀ ਨਿਸ਼ਾਨ ਸਿੰਘ ਨੂੰ ਕਰੀਬ 10 ਫੁੱਟ ਉੱਪਰ ਤੱਕ ਚੁੱਕ ਕੇ ਲੈ ਗਈ। ਇਸ ਤੋਂ ਬਾਅਦ ਧਰਤੀ ‘ਤੇ ਡਿੱਗਦਿਆਂ ਸਾਰ ਹੀ ਉਸ ਦੀ ਮੌਤ ਹੋ ਗਈ।

ਇਸ ਦੌਰਾਨ ਉਸ ਦੇ ਹੱਥ ‘ਚ ਫੜੀ ਪਾਣੀ ਦੀ ਬੋਤਲ, ਗਲ ‘ਚ ਪਾਈ ਗਾਨੀ ਅਤੇ ਪਹਿਨੇ ਹੋਏ ਕੱਪੜੇ, ਸਭ ਸੜ ਕੇ ਸੁਆਹ ਹੋ ਗਏ। ਇੱਥੇ ਇਹ ਵੀ ਦੱਸਣਯੋਗ ਹੈ ਕਿ ਮ੍ਰਿਤਕ ਨੌਜਵਾਨ ਦੀ ਮੰਗਣੀ ਹੋ ਚੁੱਕੀ ਸੀ ਅਤੇ 20 ਕੁ ਦਿਨ ਬਾਅਦ ਉਸ ਦਾ ਵਿਆਹ ਰੱਖਿਆ ਹੋਇਆ ਸੀ, ਜਿਸ ਸੰਬੰਧੀ ਘਰ ‘ਚ ਤਿਆਰੀਆਂ ਚੱਲ ਰਹੀਆਂ ਸਨ।

ਇਸ ਘਟਨਾ ਦਾ ਪਤਾ ਲੱਗਦਿਆਂ ਹੀ ਪਿੰਡ ‘ਚ ਸੋਗ ਦੀ ਲਹਿਰ ਦੌੜ ਗਈ। ਪਿੰਡ ਦੇ ਸਰਪੰਚ ਬਲਵਿੰਦਰ ਸ਼ਰਮਾ ਅਤੇ ਪੰਚਾਇਤ ਦੇ ਨੁਮਾਇੰਦਿਆਂ ਨੇ ਮੌਕੇ ‘ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲੈਂਦਿਆਂ ਪੀੜਤ ਪਰਿਵਾਰ ਨਾਲ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ।error: Content is protected !!