ਹੁਣੇ ਆਈ ਤਾਜਾ ਵੱਡੀ ਖਬਰ
ਅੱਜ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿਚ ਪੰਜਾਬ ਵਿਚੋਂ ਲੌਕਡਾਊਨ ਹਟਾਉਣ ਬਾਰੇ ਚਰਚਾ ਹੋਣ ਦੀ ਉਮੀਦ ਸੀ ਅਤੇ ਸੋਚਿਆ ਜਾ ਰਿਹਾ ਸੀ ਕੇ ਸ਼ਾਇਦ ਇਸ ਤੇ ਕੈਪਟਨ ਸਰਕਾਰ ਵਡਾ ਫੈਸਲਾ ਕਰੇਗੀ ਪਰ ਮੰਤਰੀ ਮੰਡਲ ਦੀ ਬੈਠਕ ਤੋਂ ਬਾਅਦ ਬੁੱਧਵਾਰ ਨੂੰ ਇਸ ਦਾ ਖੁਲਾਸਾ ਕਰਦਿਆਂ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਕੈਬਨਿਟ ਨੇ ਫੈਸਲਾ ਕੀਤਾ ਹੈ ਕਿ ਮੌਜੂਦਾ ਲੌਕਡਾਊਨ ਖਤਮ ਹੋਣ ਤੋਂ ਕੁਝ ਦਿਨ ਪਹਿਲਾਂ ਸਥਿਤੀ ਦੇ ਜ਼ਮੀਨੀ ਮੁਲਾਂਕਣ ਤੋਂ ਬਾਅਦ ਇਹ ਫੈਸਲਾ ਲਿਆ ਜਾਣਾ ਚਾਹੀਦਾ ਹੈ।ਲੌਕਡਾਊਨ ‘ਚ ਕਿਸੇ ਵੀ ਤਰ੍ਹਾਂ ਦਾ ਫੈਸਲਾ, ਢਿੱਲ ਸਮੇਤ ਜਾਂ ਬਿਨ੍ਹਾਂ ਕਿਸੇ ਢਿੱਲ ਦੇ ਸਮੀਖਿਆ ਬੈਠਕ ਤੋਂ ਬਾਅਦ ਹੀ ਲਿਆ ਜਾਵੇਗਾ।
ਦੇਸ਼ ਵਿਆਪੀ ਲੌਕਡਾਊਨ ਦੇ ਚੌਥੇ ਫੇਜ਼ ਦੀ ਮਿਆਦ 31 ਮਈ ਨੂੰ ਖਤਮ ਹੋ ਜਾਵੇਗੀ।ਪੰਜਾਬ ਸਰਕਾਰ 30 ਮਈ ਨੂੰ ਸੂਬੇ ‘ਚ ਲੌਕਡਾਊਨ ਸਬੰਧੀ ਕੋਈ ਵੱਡਾ ਫੈਸਲਾ ਕਰੇਗੀ। ਕੈਪਟਨ ਸਰਕਾਰ ਕੋਰੋਨਵਾਇਰਸ ਸਬੰਧੀ ਸਥਿਤੀ ਦਾ ਪੂਰੀ ਤਰ੍ਹਾਂ ਜਾਇਜ਼ਾ ਲੈਣ ਤੋਂ ਬਾਅਦ ਹੀ ਕੁੱਝ ਫੈਸਲਾ ਲੈਣਗੇ ਕਿ ਇਸਨੂੰ ਅੱਗੇ ਵਧਾਉਣਾ ਹੈ ਜਾਂ ਹਟਾਉਣਾ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 30 ਮਈ ਨੂੰ ਰਾਜ ਦੀ ਸਮੁੱਚੀ ਕੋਵਿਡ ਸਥਿਤੀ ‘ਤੇ ਸਬੰਧਤ ਵਿਭਾਗਾਂ ਨਾਲ ਇੱਕ ਸਮੀਖਿਆ ਬੈਠਕ ਦੀ ਪ੍ਰਧਾਨਗੀ ਕਰਨਗੇ ਅਤੇ ਇਸ ਤੋਂ ਬਾਅਦ ਲੌਕਡਾਊਨ ਚੁੱਕਣ ਜਾਂ ਅੱਗੇ ਵਧਾਉਣ ਬਾਰੇ ਸਰਕਾਰ ਦੇ ਫੈਸਲੇ ਦਾ ਐਲਾਨ ਕਰਨਗੇ।

ਤਾਜਾ ਜਾਣਕਾਰੀ