=== console.log('header!'); // Easy to add and display post grid on your website with or without categoryies filter. Also work with Gutenberg shortcode block.

ਪੰਜਾਬ ਚ ਮੀਂਹ ਨੇ ਇਥੇ ਕਰਤੀ ਧਨ ਧਨ ਸੜਕਾਂ ਤੇ ਚਲਣ ਲਗੀਆਂ ਬੇੜੀਆਂ

ਆਈ ਤਾਜਾ ਵੱਡੀ ਖਬਰ

ਇਸ ਸਮੇਂ ਜਿਥੇ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਅਗਲੇ ਸਾਲ 2022 ਦੀਆਂ ਹੋਣ ਵਾਲੀਆਂ ਚੋਣਾਂ ਵੱਲ ਹੀ ਨਜ਼ਰਾਂ ਟਿਕੀਆਂ ਹੋਈਆਂ ਹਨ। ਉੱਥੇ ਹੀ ਬਾਕੀ ਲੋਕਾਂ ਵੱਲੋਂ ਦੇਸ਼ ਦੀਆਂ ਕਈ ਸਮੱਸਿਆਵਾਂ ਵੱਲ ਧਿਆਨ ਦੇਣ ਲਈ ਆਖਿਆ ਜਾ ਰਿਹਾ ਹੈ। ਸੂਬੇ ਦੇ ਜਿੱਥੇ ਲੋਕ ਪਹਿਲਾਂ ਗਰਮੀਂ ਨਾਲ ਸੜ ਰਹੇ ਸਨ ਅਤੇ ਬਿਜਲੀ ਦੇ ਲੱਗ ਰਹੇ ਵੱਡੇ-ਵੱਡੇ ਕੱਟ ਲੋਕਾਂ ਨੂੰ ਪ੍ਰੇਸ਼ਾਨੀ ਵਿੱਚ ਪਾ ਰਹੇ ਸਨ। ਉਧਰ ਕਿਸਾਨਾਂ ਨੂੰ ਝੋਨੇ ਦੀ ਫਸਲ ਦੀ ਬਿਜਾਈ ਕਰਨ ਤੋਂ ਬਾਅਦ ਪਾਣੀ ਦੀ ਕਮੀ ਨਾਲ ਜੂਝਣਾ ਪੈ ਰਿਹਾ ਸੀ। ਪਰ ਪਿਛਲੇ ਕੁਝ ਦਿਨਾਂ ਤੋਂ ਹੋਣ ਵਾਲੀ ਬਰਸਾਤ ਨੇ ਹਿਮਾਚਲ ਦੇ ਵਿੱਚ ਹੜ੍ਹ ਵਾਲੀ ਸਥਿਤੀ ਪੈਦਾ ਕਰ ਦਿੱਤੀ ਜਿਸ ਦਾ ਅਸਰ ਪੰਜਾਬ ਵਿੱਚ ਵੇਖਿਆ ਜਾ ਰਿਹਾ ਹੈ।

ਹੁਣ ਮੀਂਹ ਨੇ ਇਸ ਥਾਂ ਤੇ ਸੜਕਾਂ ਤੇ ਧੰਨ ਧੰਨ ਕਰਵਾ ਦਿੱਤੀ ਹੈ। ਪੰਜਾਬ ਵਿੱਚ ਹੋਣ ਵਾਲੀ ਬਰਸਾਤ ਦਾ ਵਧੇਰੇ ਅਸਰ ਰੋਪੜ ਜ਼ਿਲ੍ਹੇ ਵਿੱਚ ਉਸ ਸਮੇਂ ਵਧੇਰੇ ਦੇਖਣ ਨੂੰ ਮਿਲਿਆ ਜਦੋਂ ਰੂਪਨਗਰ ਸ਼ਹਿਰ ਦੇ ਹਾਲਾਤ ਬਰਸਾਤ ਹੋਣ ਤੋਂ ਬਾਅਦ ਹੋਰ ਮਾੜੇ ਹੋ ਗਏ। ਜਿਸ ਨੇ ਪ੍ਰਸ਼ਾਸਨ ਵੱਲੋਂ ਕੀਤੀਆਂ ਗਈਆਂ ਤਿਆਰੀਆਂ ਦੀ ਪੋਲ ਵੀ ਖੋਲ੍ਹ ਕੇ ਰੱਖ ਦਿੱਤੀ ਹੈ। ਸ਼ਹਿਰ ਅੰਦਰ ਹੋਈ ਬਰਸਾਤ ਨੇ ਸਭ ਪਾਸੇ ਪਾਣੀ-ਪਾਣੀ ਕਰ ਦਿੱਤਾ ਜਿਸ ਨਾਲ ਗਲ਼ੀਆਂ-ਮੁਹੱਲਿਆਂ ਵਿੱਚ ਆਉਣ ਵਾਲੇ ਲੋਕਾਂ ਲਈ ਭਾਰੀ ਮੁਸ਼ਕਲ ਪੇਸ਼ ਆਈ।

ਆਜ਼ਾਦੀ ਤੋਂ ਬਾਅਦ ਕਈ ਸਰਕਾਰਾਂ ਆਈਆਂ ਤੇ ਗਈਆਂ ,ਪਰ ਰੂਪਨਗਰ ਦੇ ਹਾਲਾਤ ਅਜੇ ਵੀ ਇੰਝ ਹੀ ਬਣੇ ਹੋਏ ਹਨ। ਕਿ ਚੋਣਾਂ ਤੋਂ ਪਹਿਲਾਂ ਸਰਕਾਰ ਵੱਲੋਂ ਲੋਕਾਂ ਦੀਆਂ ਇਨ੍ਹਾਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ ਜਾਂ ਲਾਰੇ ਲਾਏ ਜਾਣਗੇ। ਲੋਕਾਂ ਦਾ ਕਹਿਣਾ ਹੈ ਕਿ ਚੋਣਾਂ ਦੇ ਦੌਰਾਨ ਝੂਠੇ ਵਾਅਦੇ ਕੀਤੇ ਜਾਂਦੇ ਹਨ ਪਰ ਮੁੜ ਕੇ ਕੋਈ ਵੀ ਸਾਰ ਨਹੀਂ ਲੈਂਦਾ। ਆਜ਼ਾਦੀ ਤੋਂ ਬਾਅਦ ਰੋਪੜ ਸ਼ਹਿਰ ਵਾਸੀ ਇਸ ਸਮੱਸਿਆ ਨਾਲ ਜੂਝ ਰਹੇ ਹਨ। ਉੱਥੇ ਹੀ ਇਕ ਸਮਾਜ ਸੇਵੀ ਸੰਸਥਾ ਵੱਲੋਂ ਸਰਕਾਰ ਅਤੇ ਸਿਆਸੀ ਲੀਡਰਾਂ ਨੂੰ ਜਗਾਉਣ ਵਾਸਤੇ ਕਿਸ਼ਤੀ ਚਲਾ ਕੇ ਵੱਖਰੇ ਤਰੀਕੇ ਨਾਲ ਰੋਸ ਵੀ ਜ਼ਾਹਰ ਕੀਤਾ ਜਾ ਰਿਹਾ ਹੈ।

ਜ਼ਿਲ੍ਹਾ ਰੋਪੜ ਵਿੱਚ ਇੱਕ ਘੰਟੇ ਦੀ ਹੋਈ ਬਰਸਾਤ ਤੋਂ ਬਾਅਦ ਅੱਜ ਰੂਪਨਗਰ ਸ਼ਹਿਰ ਦੇ ਹਾਲਾਤ ਵੀ ਖਰਾਬ ਹੋ ਗਏ ਹਨ। ਸ਼ਹਿਰ ਦੀਆਂ ਪੱਕੀਆਂ ਪਾਰਕਿੰਗ ਦੇ ਵਿੱਚ ਕਰੋੜਾਂ ਰੁਪਏ ਦੀਆਂ ਟਾਇਲਾ ਲਗਾ ਕੇ ਲੋਕਾਂ ਦੇ ਟੈਕਸ ਨੂੰ ਬਰਬਾਦ ਕੀਤਾ ਜਾ ਰਿਹਾ ਹੈ, ਉਥੇ ਹੀ ਸ਼ਹਿਰ ਵਿੱਚ ਬਰਸਾਤੀ ਪਾਣੀ ਦੇ ਨਿਕਾਸ ਦਾ ਕੋਈ ਵੀ ਪ੍ਰਬੰਧ ਨਹੀਂ ਕੀਤਾ ਗਿਆ ਹੈ।




error: Content is protected !!