BREAKING NEWS
Search

ਪੰਜਾਬ ਚ ਬੱਸਾਂ ਚ ਔਰਤਾਂ ਨੂੰ ਮੁਫ਼ਤ ਸਹੂਲਤ ਦੇ ਚਲਦਿਆਂ ਹੁਣ ਆਈ ਇਹ ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਦੁਨੀਆ ਵਿਚ ਮਾਂ ਅਤੇ ਬੱਚੇ ਦਾ ਅਜਿਹਾ ਰਿਸ਼ਤਾ ਹੁੰਦਾ ਹੈ ਜਿਸ ਦੀ ਥਾਂ ਕੋਈ ਵੀ ਨਹੀਂ ਲੈ ਸਕਦਾ। ਇੱਕ ਔਰਤ ਜਿੱਥੇ ਆਪਣੀ ਔਲਾਦ ਦੀ ਖਾਤਰ ਕੁਝ ਵੀ ਕਰ ਸਕਦੀ ਹੈ। ਉੱਥੇ ਹੀ ਕਈ ਵਾਰੀ ਅਣਜਾਣੇ ਵਿੱਚ ਅਜਿਹੀਆਂ ਗ਼ਲਤੀਆਂ ਕਰ ਦਿੰਦੀ ਹੈ, ਜਿਸ ਦਾ ਪਛਤਾਵਾ ਉਸ ਨੂੰ ਜ਼ਿੰਦਗੀ ਭਰ ਕਦੇ ਵੀ ਨਹੀਂ ਭੁਲ ਸਕਦਾ। ਦੁਨੀਆ ਵਿੱਚ ਆਉਣ-ਜਾਣ ਲੱਗੇ ਕਿਤੇ ਵੀ ਜਿੱਥੇ ਮਾਂ ਵੱਲੋਂ ਆਪਣੇ ਬੱਚੇ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ, ਤਾਂ ਜੋ ਉਨ੍ਹਾਂ ਦਾ ਬੱਚਾ ਕਿਸੇ ਹਾਦਸੇ ਦਾ ਸ਼ਿਕਾਰ ਨਾ ਹੋ ਜਾਵੇ। ਉੱਥੇ ਹੀ ਕਈ ਵਾਰ ਅਜਿਹੇ ਹਾਦਸੇ ਵਾਪਰ ਜਾਂਦੇ ਹਨ ਜੋ ਚਰਚਾ ਦਾ ਵਿਸ਼ਾ ਬਣ ਜਾਂਦੇ ਹਨ।

ਹੁਣ ਪੰਜਾਬ ਵਿੱਚ ਔਰਤਾਂ ਨੂੰ ਬੱਸਾਂ ਵਿਚ ਮੁਫਤ ਸਹੂਲਤ ਦਿੱਤੇ ਜਾਣ ਦੇ ਚਲਦਿਆਂ ਇਹ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਖਬਰ ਪੰਜਾਬ ਦੇ ਮਹਾਂਨਗਰ ਲੁਧਿਆਣਾ ਤੋਂ ਸਾਹਮਣੇ ਆਈ ਹੈ। ਜਿੱਥੇ ਇੱਕ ਔਰਤ ਵੱਲੋਂ ਸਰਕਾਰ ਵੱਲੋਂ ਜਾਰੀ ਕੀਤੀ ਗਈ ਯੋਜਨਾ ਦੇ ਤਹਿਤ ਮੁਫ਼ਤ ਸਫ਼ਰ ਕਰਨ ਦੇ ਚੱਕਰ ਵਿਚ ਆਪਣੀ ਦੋ ਸਾਲਾਂ ਦੀ ਬੱਚੀ ਨੂੰ ਬੱਸ ਸਟੈਂਡ ਤੇ ਹੀ ਛੱਡ ਦਿੱਤਾ। ਇਸ ਔਰਤ ਵੱਲੋਂ ਜਿੱਥੇ ਲੁਧਿਆਣਾ ਤੋਂ ਅੰਮ੍ਰਿਤਸਰ ਦਾ ਸਫਰ ਕੀਤਾ ਜਾਣਾ ਸੀ।

ਉਸ ਔਰਤ ਵੱਲੋਂ ਮੁਫ਼ਤ ਸਫ਼ਰ ਕਰਨ ਨੂੰ ਤਰਜੀਹ ਦਿੰਦੇ ਹੋਏ ਸਰਕਾਰੀ ਬੱਸ ਵਿਚ ਚੜ੍ਹ ਗਈ ਅਤੇ ਆਪਣੀ ਦੋ ਸਾਲ ਦੀ ਬੱਚੀ ਨੂੰ ਬੱਸ ਸਟੈਂਡ ਤੇ ਹੀ ਭੁੱਲ ਗਈ। ਇਸ ਦਾ ਪਤਾ ਉਸ ਸਮੇਂ ਲੱਗਾ ਜਦੋਂ ਪ੍ਰਾਈਵੇਟ ਬੱਸ ਅੱਡੇ ਦੇ ਅੱਡਾ ਇੰਚਾਰਜ ਵੱਲੋਂ ਬੱਚੀ ਨੂੰ ਰੋਂਦੇ ਹੋਏ ਵੇਖਿਆ ਗਿਆ, ਬੱਚੀ ਨੂੰ ਇਕੱਲੀ ਵੇਖ ਕੇ ਉਸ ਵੱਲੋਂ ਬੱਚੀ ਨੂੰ ਸੁਰੱਖਿਅਤ ਆਪਣੇ ਕੋਲ ਰੱਖਿਆ ਗਿਆ ਅਤੇ ਉਸ ਦੀ ਜਾਣਕਾਰੀ ਸਟੇਸ਼ਨ ਸੁਪਰਵਾਈਜ਼ਰਾਂ ਨੂੰ ਦਿੱਤੀ ਗਈ। ਜਿਸ ਤੋਂ ਬਾਅਦ ਉਸ ਬੱਸ ਦੇ ਕੰਡਕਟਰ ਨੂੰ ਫੋਨ ਕੀਤਾ ਗਿਆ ਜਿਸ ਵਿੱਚ ਉਹ ਔਰਤ ਮੋਜੂਦ ਸੀ।

ਕੰਡਕਟਰ ਵੱਲੋਂ ਪੁੱਛੇ ਜਾਣ ਤੇ ਔਰਤ ਚੀਕਦੀ ਹੋਈ ਕਹਿਣ ਲੱਗੀ ਕਿ ਉਹ ਮੇਰਾ ਬੱਚਾ ਹੈ। ਜਿਸ ਸਮੇ ਔਰਤ ਨੂੰ ਉਸ ਦੀ ਬੱਚੀ ਦੇ ਬੱਸ ਅੱਡੇ ਤੇ ਰਹਿਣ ਦੀ ਖ਼ਬਰ ਮਿਲੀ ਉਸ ਸਮੇਂ ਤੱਕ ਬੱਸ 10 ਕਿਲੋਮੀਟਰ ਦੂਰ ਚਲੀ ਗਈ ਸੀ। ਵਾਪਸ ਆ ਕੇ ਔਰਤ ਵੱਲੋਂ ਆਪਣੀ ਬੱਚੀ ਨੂੰ ਗਲੇ ਲਗਾਇਆ ਗਿਆ ਅਤੇ ਸੁਧ-ਬੁਧ ਗੁਆ ਬੈਠੀ, ਜਿਸ ਨੂੰ ਉਥੇ ਮੌਜੂਦ ਲੋਕਾਂ ਵੱਲੋਂ ਪਾਣੀ ਪਿਲਾ ਕੇ ਥੋੜ੍ਹੀ ਦੇਰ ਬਾਅਦ ਉਸ ਦੇ ਘਰ ਭੇਜ ਦਿੱਤਾ ਗਿਆ।error: Content is protected !!