ਆਈ ਤਾਜਾ ਵੱਡੀ ਮਾੜੀ ਖਬਰ
ਪੰਜਾਬ ਦੇ ਕੁਝ ਜ਼ਿਲ੍ਹੇ ਜਿਨ੍ਹਾਂ ਨੂੰ ਸਰਕਾਰ ਨੇ ਕੋਰੋਨਾ ਮੁਕਤ ਐਲਾਨ ਦਿੱਤਾ ਸੀ, ਵਿਚ ਕਰੋਨਾ ਮੁੜ ਦਸਤਕ ਦੇ ਰਿਹਾ ਹੈ। ਮੁਹਾਲੀ, ਸੰਗਰੂਰ ਅਤੇ ਫਰੀਦਕੋਟ ਵਿਚ ਪਿਛਲੇ ਦੋ ਦਿਨਾਂ ਦੌਰਾਨ ਇੱਕ-ਇੱਕ ਮਾਮਲਾ ਸਾਹਮਣੇ ਆਇਆ ਤੇ ਨਵਾਂ ਸ਼ਹਿਰ ਵਿੱਚ ਵੀ ਲੰਘੇ 24 ਘੰਟਿਆਂ ਦੌਰਾਨ ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਹਤ ਵਿਭਾਗ ਅਨੁਸਾਰ ਲੰਘੇ 24 ਘੰਟਿਆਂ ਦੌਰਾਨ ਜਲੰਧਰ ਵਿੱਚ 10, ਪਠਾਨਕੋਟ ਵਿੱਚ 6, ਹੁਸ਼ਿਆਰਪੁਰ ਵਿੱਚ 4, ਨਵਾਂਸ਼ਹਿਰ ਵਿਚ 1, ਅੰਮ੍ਰਿਤਸਰ ਵਿੱਚ 2 ਅਤੇ ਫਰੀਦਕੋਟ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਹੈ।
ਲੰਘੇ ਦੋ ਦਿਨਾਂ ਤੋਂ ਅਜਿਹੇ ਮਾਮਲੇ ਵੀ ਸਾਹਮਣੇ ਆ ਰਹੇ ਹਨ ਜਦੋਂ ਕਰੋਨਾ ਦੇ ਮੁੱਢਲੇ ਲੱਛਣ ਹੋਣ ਕਾਰਨ ਮਰੀਜ਼ਾਂ ਨੇ ਖੁਦ ਹਸਪਤਾਲ ਤੱਕ ਪਹੁੰਚ ਕੀਤੀ ਹੈ। ਸਿਹਤ ਵਿਭਾਗ ਦਾ ਦੱਸਣਾ ਹੈ ਕਿ ਕਈ ਨਵੇਂ ਮਾਮਲਿਆਂ ਵਿੱਚ ਵਾਇਰਸ ਦੇ ਸਰੋਤ ਦਾ ਵੀ ਪਤਾ ਨਹੀਂ ਲੱਗ ਰਿਹਾ ਹਾਲਾਂਕਿ ਜ਼ਿਆਦਾਤਰ ਮਾਮਲੇ ਕਿਸੇ ਪਾਜ਼ੇਟਿਵ ਮਰੀਜ਼ ਦੇ ਸੰਪਰਕ ਵਿੱਚ ਆਉਣ ਕਾਰਨ ਹੀ ਸਾਹਮਣੇ ਆ ਰਹੇ ਹਨ।
ਪੰਜਾਬ ਦੇ 1449 ਮਰੀਜ਼ ਤਾਂ 9 ਜ਼ਿਲ੍ਹਿਆਂ ਤੋਂ ਹਨ। ਅੰਮ੍ਰਿਤਸਰ ਵਿੱਚ 331, ਜਲੰਧਰ ਵਿੱਚ 230, ਲੁਧਿਆਣਾ ਵਿੱਚ 175, ਤਰਨ ਤਾਰਨ ਵਿੱਚ 154, ਗੁਰਦਾਸਪੁਰ ਵਿੱਚ 132, ਨਵਾਂਸ਼ਹਿਰ ਵਿੱਚ 106, ਪਟਿਆਲਾ ਵਿੱਚ 108, ਮੁਹਾਲੀ ਵਿੱਚ 103 ਅਤੇ ਹੁਸ਼ਿਆਰਪੁਰ ਵਿੱਚ 110 ਕੇਸ ਹਨ। ਸੂਬੇ ਦੇ 6 ਜ਼ਿਲ੍ਹਿਆਂ ਵਿੱਚ ਇਸ ਵੇਲੇ ਇੱਕ ਵੀ ਵਿਅਕਤੀ ਇਸ ਵਾਇਰਸ ਤੋਂ ਪੀੜਤ ਨਹੀਂ ਹੈ। ਪੰਜਾਬ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕਰੋਨਾ ਦੇ 25 ਸੱਜਰੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇਸ ਵਾਇਰਸ ਦੀ ਲਪੇਟ ’ਚ ਆਉਣ ਵਾਲਿਆਂ ਦੀ ਗਿਣਤੀ 2106 ਤੱਕ ਅੱਪੜ ਗਈ ਹੈ।
ਇਸੇ ਤਰ੍ਹਾਂ ਲੁਧਿਆਣਾ ਵਿੱਚ ਰੇਲਵੇ ਪ੍ਰੋਟੈਕਸ਼ਨ ਫੋਰਸ ਦੇ ਜਵਾਨਾਂ ’ਚ ਵੀ ਲਾਗ ਦੇ ਲੱਛਣ ਹੋਣ ਦੀ ਪੁਸ਼ਟੀ ਹੋਈ ਹੈ ਪਰ ਕੇਂਦਰ ਤੇ ਰਾਜ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਇਸ ਫੋਰਸ ਦੇ ਪੀੜਤ ਜਵਾਨਾਂ ਦੀ ਗਿਣਤੀ ਪੰਜਾਬ ਦੇ ਮਾਮਲਿਆਂ ਵਿੱਚ ਨਹੀਂ ਕੀਤੀ ਜਾਂਦੀ। ਪੰਜਾਬ ਵਿੱਚ ਹੁਣ ਤੱਕ 1918 ਵਿਅਕਤੀ ਸਿਹਤਯਾਬ ਹੋਏ ਹਨ।

ਤਾਜਾ ਜਾਣਕਾਰੀ