ਪੰਜਾਬ ਚ ਵਾਪਰਿਆ ਕਹਿਰ
ਫ਼ਿਰੋਜ਼ਪੁਰ, 17 ਜੂਨ (ਜਸਵਿੰਦਰ ਸਿੰਘ ਸੰਧੂ)- ਹਿੰਦ-ਪਾਕਿ ਸਰਹੱਦ ‘ਤੇ ਪੈਂਦੀਆਂ ਗੱਟੀਆਂ ਲਾਗਿਉਂ ਵਗਦੇ ਸਤਲੁਜ ਦਰਿਆ ਵਿਚ ਬੇੜੀ ਡੁੱਬਣ ਨਾਲ ਇਕੋ ਪਰਿਵਾਰ ਦੇ ਤਿੰਨ ਨੌਜਵਾਨ ਬੱਚਿਆਂ ਦੀ ਮੌਤ ਹੋ ਜਾਣ ਦੀ ਦੁੱਖਦਾਈ ਖ਼ਬਰ ਹੈ,
ਜਿਸ ਦੇ ਪਤਾ ਚੱਲਦੇ ਸਾਰ ਹੀ ਇਲਾਕੇ ‘ਚ ਸੋਗ ਦੀ ਲਹਿਰ ਦੌੜ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਚਾਂਦੀ ਵਾਲਾ-ਕਮਾਲੇ ਵਾਲਾ ਵਿਚਕਾਰ ਪੈਂਦੀ ਢਾਣੀ ‘ਤੇ ਵਸੇ ਇਕੋ ਪਰਿਵਾਰ ਦੇ ਮੈਂਬਰ ਦਰਿਆਓਂ ਪਾਰ ਆਪਣੀ ਜ਼ਮੀਨ ‘ਚ ਝੋਨਾ ਲਗਾਉਣ ਗਏ ਸਨ, ਜਦ ਦੇਰ ਸ਼ਾਮ ਵਾਪਸ ਪਰਤਣ ਲੱਗੇ ਤਾਂ ਹਨੇਰੀ ਆ ਗਈ,
ਜਿਸ ਦੌਰਾਨ ਦਰਿਆ ਦੇ ਵਿਚਕਾਰ ਚੱਲ ਰਹੀ ਬੇੜੀ ਪਾਣੀ ‘ਚ ਤੂਫਾਨ ਜਿਹਾ ਆਉਣ ਨਾਲ ਕੰਡਮ ਨੁਮਾ ਬੇੜੀ ਵਿਚ ਪਾਣੀ ਭਰਨ ਲੱਗਾ, ਜਿਸ ਨੂੰ ਦੇਖ ਸਭ ਘਬਰਾ ਗਏ ਤਾਂ ਬੇੜੀ ਡੋਲ ਪਲਟਾ ਖਾ ਗਈ . ਇਨ੍ਹਾਂ ਦੀਆਂ ਲਾਸ਼ਾਂ ਨੂੰ ਸਥਾਨਕ ਲੋਕਾਂ ਨੇ ਬੜੀ ਮੁਸ਼ਕਿਲ ਨਾਲ ਦਰਿਆ ਵਿਚੋਂ ਲੱਭਿਆ ਅਤੇ ਇਲਾਜ ਲਈ ਹਸਪਤਾਲ ਪਹੁੰਚ ਕੀਤੀ, ਜਿੱਥੇ ਡਾਕਟਰਾਂ ਨੇ ਉਨ•ਾਂ ਨੂੰ ਮ੍ਰਿਤਕ ਘੋਸ਼ਿਤ ਕਰਾਰ ਦਿੱਤਾ।
ਸਤਲੁਜ ਪਾਰ ਖੇਤਾਂ ‘ਚੋ ਝੋਨਾ ਲਗਾਕੇ ਮੁੜਦੇ ਪਰਿਵਾਰ ਦੀ ਬੇੜੀ ਡੁੱਬੀ,ਡੁੱਬੇ 8 ਜੀਆਂ ‘ਚੋ ਤਿੰਨ ਭੈਣ-ਭਰਾਵਾਂ ਦੀ ਮੌਤ…
ਤਾਜਾ ਜਾਣਕਾਰੀ