BREAKING NEWS
Search

ਪੰਜਾਬ ‘ਚ ਦੇਖੋ ਕਲਯੁਗੀ ਪਤੀ ਦੀ ਗੰਦੀ ਕਰਤੂਤ ਦੀ ਲਾਈਵ ਵੀਡੀਓ

ਕਲਯੁੱਗੀ ਪਤੀ ਦੀ ਇਹ ਘਟੀਆ ਕਰਤੂਤ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ

ਹੁਸ਼ਿਆਰਪੁਰ : ਅੱਜ ਦੇ ਸਮੇਂ ਵਿੱਚ ਬਹੁਤ ਸਾਰੀਆਂ ਅਜੀਬ ਘਟਨਾਵਾਂ ਦੇਖਣ ਨੂੰ ਮਿਲਦੀਆਂ ਹਨ । ਅਜਿਹਾ ਮਾਮਲਾ ਹੁਸ਼ਿਆਰਪੁਰ ਵਿੱਚ ਵੀ ਦੇਖਣ ਨੂੰ ਮਿਲਿਆ ਹੈ, ਜਿੱਥੇ ਅਦਾਲਤ ਤੋਂ ਤਰੀਕ ਭੁਗਤ ਕੇ ਆ ਰਹੀ ਇੱਕ ਮਹਿਲਾ ਨੂੰ ਉਸਦੇ ਹੀ ਪਤੀ ਨੇ ਆਪਣੀ ਗੱਡੀ ਨਾਲ ਕੁਚਲ ਦਿੱਤਾ ।

ਜਿਸ ਕਾਰਨ ਇਸ ਹਾਦਸੇ ਵਿੱਚ ਉਸ ਦੀ ਮੌਤ ਹੋ ਗਈ । ਕਲਯੁੱਗੀ ਪਤੀ ਦੀ ਇਹ ਘਟੀਆ ਕਰਤੂਤ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ । ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਪੁਲਿਸ ਵੱਲੋਂ ਮੁਲਜ਼ਮ ਨੂੰ ਫੜਨ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ।

ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ 55 ਸਾਲਾਂ ਕਮਲਜੀਤ ਕੌਰ ਪਤਨੀ ਤਰਸੇਮ ਸਿੰਘ ਆਪਣੇ ਪਤੀ ਨਾਲ ਝਗੜਾ ਚੱਲਣ ਦੇ ਕਾਰਨ ਆਪਣੇ ਪੇਕੇ ਰਹੀ ਸੀ । ਇਸ ਵਧਦੇ ਝਗੜੇ ਕਾਰਨ ਉਸਨੇ ਆਪਣੇ ਪਤੀ ‘ਤੇ ਤਲਾਕ ਲੈਣ ਲਈ ਹੁਸ਼ਿਆਰਪੁਰ ਦੀ ਅਦਾਲਤ ਵਿੱਚ ਕੇਸ ਕੀਤਾ ਹੋਇਆ ਸੀ ।

ਇਸੇ ਕੇਸ ਦੇ ਚੱਲਦਿਆਂ ਸੋਮਵਾਰ ਨੂੰ ਜਦੋਂ ਉਹ ਤਰੀਕ ਭੁਗਤ ਕੇ ਆ ਰਹੀ ਸੀ ਤਾਂ ਪਿੱਛੇ ਤੋਂ ਤੇਜ਼ ਰਫ਼ਤਾਰ ਕਾਰ ਨੇ ਉਸਨੂੰ ਕੁਚਲ ਦਿੱਤਾ । ਜਿਸਦੇ ਬਾਅਦ ਜ਼ਖਮੀ ਹਾਲਤ ਵਿੱਚ ਉਥੇ ਮੌਜੂਦ ਲੋਕਾਂ ਨੇ ਉਸਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਿਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ ।

ਇਸ ਮਾਮਲੇ ਵਿੱਚ ਜਦੋਂ ਪੁਲਿਸ ਵੱਲੋਂ ਸੀਸੀਟੀਵੀ ਫੁਟੇਜ਼ ਦੇਖੀ ਗਈ ਤਾਂ ਮ੍ਰਿਤਕ ਦੀ ਬੇਟੀ ਨੇ ਫੁਟੇਜ਼ ਵਿੱਚ ਨਜ਼ਰ ਆਈ ਤਾਂ ਕਾਰ ਨੂੰ ਦੇਖਦੇ ਹੀ ਉਸਨੇ ਦੱਸਿਆ ਕਿ ਇਹ ਕਾਰ ਉਸ ਦੇ ਪਿਤਾ ਤਰਸੇਮ ਸਿੰਘ ਦੀ ਹੈ । ਜਿਸਦੇ ਬਾਅਦ ਪੁਲਿਸ ਵੱਲੋਂ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਿਸਦੇ ਬਾਅਦ ਮ੍ਰਿਤਕ ਕਮਲਜੀਤ ਕੌਰ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਹੁਸ਼ਿਆਰਪੁਰ ਭੇਜ ਦਿੱਤਾ ਗਿਆ । ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਇੰਚਾਰਜ ਨਰਿੰਦਰ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੀ ਲੜਕੀ ਦੇ ਬਿਆਨਾਂ ਦੇ ਆਧਾਰ ‘ਤੇ ਦੋਸ਼ੀ ਤਰਸੇਮ ਸਿੰਘ ‘ਤੇ ਮਾਮਲਾ ਦਰਜ ਕਰ ਲਿਆ ਹੈ ।error: Content is protected !!