ਆਈ ਤਾਜਾ ਵੱਡੀ ਖਬਰ
ਜਲੰਧਰ— ਕੋਰੋਨਾਵਾਇਰਸ ਨੇ ਸਿੱਧੇ ਤੌਰ ‘ਤੇ ਪਬਲਿਕ ਡਿਲਿੰਗ ਕਰਨ ਵਾਲੇ ਸਰਕਾਰੀ ਮੁਲਾਜਮਾਂ ਨੂੰ ਵੀ ਆਪਣੀ ਲਪੇਟ ‘ਚ ਲੈਣਾ ਸ਼ੁਰੂ ਕਰ ਦਿੱਤਾ ਹੈ। ਖਬਰ ਕਪੂਰਥਲਾ ਦੇ ਅਧੀਨ ਆਉਂਦੇ ਪਿੰਡ ਦਿਆਲਪੁਰ ਸਥਿਤ ਪੰਜਾਬ ਐਂਡ ਸਿੰਧ ਬੈਂਕ ਦੀ ਹੈ, ਜਿੱਥੇ ਕੰਮ ਕਰਦੇ ਕੈਸ਼ੀਅਰ ਨਰਿੰਦਰ ਕੁਮਾਰ ਦੇ ਕਰਵਾਏ ਟੈਸਟ ਦਾ ਨਤੀਜਾ ਅੱਜ ਪਾਜ਼ੀਟਿਵ ਆਉਣ ਨਾਲ ਬੈਂਕ ਸਟਾਫ ਅਤੇ ਗ੍ਰਾਹਕਾਂ ‘ਚ ਹੜਕੰਪ ਮੱਚ ਗਿਆ।
ਦੱਸ ਦੇਈਏ ਕਿ ਨਰਿੰਦਰ ਕੁਮਾਰ ਇਸੇ ਮਹੀਨੇ ਦੀ 5 ਜੁਲਾਈ ਨੂੰ ਬੇਗੋਵਾਲ ਤੋਂ ਬਦਲ ਕੇ ਦਿਆਲਪੁਰ ਬੈਂਕ ‘ਚ ਨਵੇਂ ਆਏ ਸਨ। ਐੱਸ.ਐੱਮ.ਓ ਢਿਲਵਾਂ ਜਸਵਿੰਦਰ ਕੁਮਾਰੀ ਨੇ ਦੱਸਿਆ ਕਿ ਉਕਤ ਕੈਸ਼ੀਅਰ ਨੇ ਜਲੰਧਰ ਹਸਪਤਾਲ ‘ਚ ਆਪਣਾ ਕੋਰੋਨਾ ਟੈਸਟ ਕਰਵਾਇਆ ਸੀ, ਜਿਸ ਦੀ ਅੱਜ ਰਿਪੋਰਟ ਪਾਜ਼ੀਟਿਵ ਆਉਣ ਨਾਲ ਸਾਰੇ ਬੈਂਕ ਨੂੰ ਸੀਲ ਕਰ ਦਿਤਾ ਹੈ ਅਤੇ ਕੱਲ 10 ਜੁਲਾਈ ਨੂੰ ਬੈਂਕ ਦੇ ਬਾਕੀ ਰਹਿੰਦੇ 5 ਮੁਲਾਜਮਾਂ ਦੇ ਸੈਂਪਲ ਲਏ ਜਾਣਗੇ।
ਰਿਪੋਰਟ ਆਉਣ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਵੇਗਾ। ਉਧਰ ਬੈਂਕ ਮੈਨੇਜਰ ਜਤਿਨ ਕੁਮਾਰ ਨੇ ਦੱਸਿਆ ਕਿ ਬੈਂਕ ਦੇ ਕੈਸ਼ੀਅਰ ਨਰਿੰਦਰ ਕੁਮਾਰ ਦੇ ਕੋਰੋਨਾ ਪਾਜ਼ੀਟਿਵ ਆਉਣ ਕਾਰਨ ਬੈਂਕ ਦੇ ਉੱਚ ਅਧਿਕਾਰੀਆਂ ਨੂੰ ਸੂਚਨਾ ਦਿੱਤੀ ਗਈ। ਉਨ੍ਹਾਂ ਨੇ ਤੁਰੰਤ ਬੈਂਕ ਬੰਦ ਕਰਨ ਦੇ ਹੁਕਮ ਜਾਰੀ ਕੀਤੇ, ਜਿਸ ਕਾਰਨ ਇਹਤਿਆਤ ਵਜੋਂ ਪਬਲਿਕ ਡਿਲਿੰਗ ਬੰਦ ਕਰਨੀ ਪਈ। ਮੌਕੇ ‘ਤੇ ਪੁਲਸ ਥਾਣਾ ਸੁਭਾਨਪੁਰ ਵੀ ਪੁੱਜੀ।
30 ਨਵੇਂ ਕੇਸਾਂ ਨਾਲ ਜਲੰਧਰ ‘ਤੇ ਵਰ੍ਹਿਆ ਕੋਰੋਨਾ ਦਾ ਕਹਿਰ
ਜ਼ਿਕਰਯੋਗ ਹੈ ਕਿ ਜਲੰਧਰ ‘ਚ ਹੁਣੇ-ਹੁਣੇ ਕੋਰੋਨਾ ਦੇ 30 ਪਾਜ਼ੀਟਿਵ ਕੇਸ ਸਾਹਮਣੇ ਆਏ ਹਨ। ਇਸ ਤੋਂ ਪਹਿਲਾਂ ਸਵੇਰੇ ਕੋਰੋਨਾ ਦੇ 2 ਮਾਮਲੇ ਸਾਹਮਣੇ ਆਏ ਸਨ, ਜਿਸ ਨੂੰ ਮਿਲਾ ਕੇ ਅੱਜ ਜ਼ਿਲ੍ਹੇ ‘ਚ ਕੁੱਲ੍ਹ 32 ਕੇਸਾਂ ਨਾਲ ਕੋਰੋਨਾ ਬਲਾਸਟ ਹੋਇਆ ਹੈ। ਕੋਰੋਨਾ ਦਾ ਕਹਿਰ ਕਿਸੇ ਦੇ ਰੋਕੇ ਨਹੀਂ ਰੁੱਕ ਰਿਹਾ ਹੈ। ਅੱਜ ਸਵੇਰੇ ਕੋਰੋਨਾ ਨਾਲ ਸੁਲਤਾਨਪੁਰ ਲੋਧੀ ਦੇ ਰਹਿਣ ਵਾਲੇ ਇਕ ਵਿਅਕਤੀ ਦੀ ਮੌਤ ਹੋ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਕੱਲ੍ਹ ਦੇਰ ਸ਼ਾਮ ਹੀ ਉਕਤ ਵਿਅਕਤੀ ਦੇ ਕੋਰੋਨਾ ਟੈਸਟ ਦੀ ਰਿਪੋਰਟ ਪਾਜ਼ੀਟਿਵ ਆਈ ਸੀ। ਉਸ ਨੂੰ ਕਿਡਨੀ ਦੀ ਸਮੱਸਿਆ ਵੀ ਸੀ। ਉਸ ਦਾ ਜਲੰਧਰ ਦੇ ਸਿਵਲ ਹਸਪਤਾਲ ‘ਚ ਇਲਾਜ ਚੱਲ ਰਿਹਾ ਸੀ। ਉਕਤ ਮਰੀਜ਼ ਦੀ ਮੌਤ ਦੀ ਪੁਸ਼ਟੀ ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਦੇ ਐੱਸ.ਐੱਮ.ਓ ਨੇ ਕੀਤੀ ਹੈ। ਜਲੰਧਰ ‘ਚ ਇਸ ਮੌਤ ਤੋਂ ਬਾਅਦ ਜ਼ਿਲ੍ਹੇ ‘ਚ ਮੌਤਾਂ ਦੀ ਗਿਣਤੀ 23 ਤੱਕ ਪਹੁੰਚ ਗਿਆ ਹੈ। ਇਸ ਤੋਂ ਇਲਾਵਾ ਜਲੰਧਰ ‘ਚ ਅੱਜ ਕੋਰੋਨਾ ਦੇ 2 ਨਵੇਂ ਕੇਸ ਵੀ ਪਾਏ ਗਏ ਹਨ। ਇਹ ਨਵੇਂ ਕੇਸ ਕਾਜ਼ੀ ਮੁਹੱਲੇ ਦੇ ਰਹਿਣ ਵਾਲੇ ਹਨ।

ਤਾਜਾ ਜਾਣਕਾਰੀ