BREAKING NEWS
Search

ਪੰਜਾਬ ਚ ਕੁੜੀ ਵਿਆਹ ਕਰਵਾਉਣ ਤੋਂ ਮੁਕਰੀ ਤਾਂ ਅਮਰੀਕਾ ਰਹਿੰਦੇ ਪ੍ਰੇਮੀ ਨੇ ਕਰਤਾ ਖੌਫਨਾਕ ਕਾਂਡ

ਆਈ ਤਾਜ਼ਾ ਵੱਡੀ ਖਬਰ 

ਜ਼ਿੰਦਗੀ ਦੇ ਵਿਚ ਜੇਕਰ ਇਕ ਚੰਗਾ ਲਾਈਫ ਪਾਟਨਰ ਮਿਲ ਜਾਵੇ ਤਾਂ ਉਸ ਵੱਲੋਂ ਦਿੱਤਾ ਹੋਇਆ ਪਿਆਰ ਜ਼ਿੰਦਗੀ ਸੰਵਾਰਨ ਦੀ ਤਾਕਤ ਰੱਖਦਾ ਹੈ । ਦੁਨੀਆਂ ਵਿੱਚ ਅਜਿਹੀਆਂ ਬਹੁਤ ਸਾਰੀਆਂ ਮਿਸਾਲਾਂ ਹਨ ਜਿੱਥੇ ਪਿਆਰ ਦੇ ਕਾਰਨ ਕਿਸੇ ਦੀ ਜ਼ਿੰਦਗੀ ਸਵਰ ਗਈ ਹੋਵੇ । ਪਰ ਅਜੋਕੇ ਸਮੇਂ ਵਿੱਚ ਪਿਆਰ ਦੇ ਨਾਮ ਤੇ ਧੋਖੇ ਦਿੱਤੇ ਜਾ ਰਹੇ ਹਨ , ਜਿਸ ਕਾਰਨ ਲੋਕ ਲੋਕ ਡਿਪਰੈਸ਼ਨ , ਵੱਖ ਵੱਖ ਦਿਮਾਗੀ ਰੋਗ ਵਰਗੀਆਂ ਦਿੱਕਤਾਂ ਤੋਂ ਪ੍ਰੇਸ਼ਾਨ ਹੋ ਰਹੇ ਹਨ। ਕਈ ਲੋਕਾਂ ਦੇ ਵਲੋ ਤਾਂ ਪਿਆਰ ਵਿੱਚ ਧੋਖਾ ਖਾ ਕੇ ਖੁਦਕੁਸ਼ੀ ਤਕ ਕਰ ਲਈ ਜਾਂਦੀ ਹੈ ਅਤੇ ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਕਪੂਰਥਲਾ ਤੋਂ ।

ਜਿੱਥੇ ਇਕ ਲੜਕੀ ਤੇ ਵੱਲੋਂ ਪ੍ਰੇਮੀ ਧੋਖਾ ਦਿੱਤਾ ਜਾਂਦਾ ਹੈ , ਜਿਸ ਕਾਰਨ ਅਮਰੀਕਾ ਜਾ ਕੇ ਛੋਟੀ ਉਮਰ ਦੇ ਪਿਆਰ ਨੂੰ ਨਾ ਭੁੱਲ ਸਕਣ ਵਾਲਾ ਪੰਜਾਬ ਤੇ ਭੁਲੱਥ ਦਾ ਰਹਿਣ ਵਾਲਾ ਨੌਜਵਾਨ ਆਪਣੀ ਪ੍ਰੇਮਿਕਾ ਦੀ ਧੋਖੇਬਾਜ਼ੀ ਤੂੰ ਇੰਨਾ ਦੁਖੀ ਹੋਇਆ , ਕਿ ਉਸ ਦੇ ਵੱਲੋਂ ਖੁਦਕੁਸ਼ੀ ਕਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਦਿੱਤੀ । ਪ੍ਰੇਮਿਕਾ ਅਮਰੀਕਾ ਗਏ ਪ੍ਰੇਮੀ ਨਾਲ ਘੰਟਿਆਂ ਬੱਧੀ ਫੋਨ ਤੇ ਗੱਲ ਕਰਦੀ ਸੀ। ਉਸ ਕੋਲੋਂ ਪੈਸੇ ਮੰਗਵਾਉਂਦੀ ਰਹਿੰਦੀ ਸੀ ।ਪਰ ਜਦੋਂ ਰੇਸ਼ਮ ਸਿੰਘ ਨੇ ਆਪਣੀ ਪ੍ਰੇਮਿਕਾ ਨੂੰ ਵਿਆਹ ਦਾ ਪ੍ਰਸਤਾਵ ਦਿੱਤਾ ਤਾਂ ਉਸ ਨੇ ਨਾ ਸਿਰਫ਼ ਇਨਕਾਰ ਕਰ ਦਿੱਤਾ ਸਗੋਂ ਇਹ ਉਸ ਨਾਲ ਗੱਲ ਵੀ ਕਰਨੀ ਬੰਦ ਕਰ ਦਿੱਤੀ ਤੇ ਉਸ ਦਾ ਨੰਬਰ ਬਲੈਕ ਲਿਸਟ ਵਿਚ ਪਾ ਦਿੱਤਾ।

ਜਿਸ ਕਾਰਨ ਰੇਸ਼ਮ ਸਿੰਘ ਪੂਰੀ ਤਰ੍ਹਾਂ ਨਾਲ ਟੁੱਟ ਗਿਆ ਅਤੇ ਉਸ ਦੇ ਵੱਲੋਂ ਅਮਰੀਕਾ ਵਿੱਚ ਹੀ ਆਪਣੇ ਕਮਰੇ ਵਿਚ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ਗਈ । ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ 12ਵੀਂ ਪਾਸ ਕਰਨ ਤੋਂ ਬਾਅਦ ਰੇਸ਼ਮ ਸਿੰਘ (22) ਵਾਸੀ ਪਿੰਡ ਭੈਣੀ ਮੀਆਂ ਖਾ ਜ਼ਿਲ੍ਹਾ ਗੁਰਦਾਸਪੁਰ 2019 ਨੂੰ ਅਮਰੀਕਾ ਗਿਆ ਸੀ।

ਪਰ ਅਮਰੀਕਾ ਜਾਣ ਤੋਂ ਪਹਿਲਾਂ ਉਸ ਨੂੰ ਕਪੂਰਥਲਾ ਜ਼ਿਲ੍ਹੇ ਦੇ ਕਸਬਾ ਭੁਲੱਥ ਦੀ ਇੱਕ ਲੜਕੀ ਨਾਲ ਪਿਆਰ ਹੋ ਗਿਆ। ਜਿਸ ਤੋਂ ਬਾਅਦ ਦੋਵੇਂ ਕਈ ਕਈ ਘੰਟੇ ਫੋਨ ਤੇ ਗੱਲ ਕਰਦੇ ਹੁੰਦੇ ਸੀ ਲੜਕੀ ਵੱਲੋਂ ਅਕਸਰ ਹੀ ਕਿਹਾ ਜਾਂਦਾ ਸੀ ਕਿਉਂਕਿ ਉਸ ਨਾਲ ਹੀ ਵਿਆਹ ਕਰਵਾਏਗੀ ਪਰ ਜਦੋਂ ਰੇਸ਼ਮ ਸਿੰਘ ਨੇ ਵਿਆਹ ਦਾ ਪ੍ਰਸਤਾਵ ਲੜਕੀ ਅੱਗੇ ਪੇਸ਼ ਕੀਤਾ ਤਾਂ ਲੜਕੀ ਨੇ ਲੜਕੇ ਨੂੰ ਬਲਾਕ ਕਰ ਦਿੱਤਾ । ਜਿਸ ਤੋਂ ਬਾਅਦ ਲੜਕਾ ਇੰਨਾ ਜ਼ਿਆਦਾ ਪ੍ਰੇਸ਼ਾਨ ਹੋਇਆ ਕਿ ਉਸ ਦੇ ਵੱਲੋਂ ਖ਼ੁਦਕੁਸ਼ੀ ਕਰਦੀ ਗਈ । ਫਿਲਹਾਲ ਪੁਲਸ ਵਲੋਂ ਲੜਕੀ ਅਤੇ ਲੜਕੀ ਦੇ ਪਰਿਵਾਰਕ ਮੈਂਬਰਾਂ ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਕੀਤੀ ਗਈ ।error: Content is protected !!