ਹੁਣੇ ਆਈ ਤਾਜਾ ਵੱਡੀ ਖਬਰ

ਪੰਜਾਬ ‘ਚ ਅੱਜ ਕੋਰੋਨਾਵਾਇਰਸ ਦੇ 25 ਨਵੇਂ ਕੇਸ ਸਾਹਮਣੇ ਆਏ ਹਨ।ਪਿਛਲੇ ਕੁੱਝ ਦਿਨਾਂ ‘ਚ ਕੋਵਿਡ-19 ਦੇ ਮਾਮਲਿਆਂ ਨੂੰ ਥੋੜ੍ਹੀ ਰੋਕ ਲੱਗੀ ਸੀ।ਜਿਸ ਨਾਲ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਨੇ ਰਾਹਤ ਦਾ ਸਾਹ ਲਿਆ ਸੀ। ਪਰ ਅੱਜ 25 ਨਵੇਂ ਮਾਮਲੇ ਆਉਣ ਨਾਲ ਇੱਕ ਵਾਰ ਫਿਰ ਪ੍ਰਸ਼ਾਸਨ ਦੀਆਂ ਮੁਸ਼ਕਲਾਂ ਵੱਧਦੀਆਂ ਨਜ਼ਰ ਆ ਰਹੀਆਂ ਹਨ। ਮੰਗਲਵਾਰ ਨੂੰ ਪੰਜਾਬ ਦੇ ਕੋਰੋਨਾਵਾਇਰਸ ਮਰੀਜ਼ਾਂ ਦਾ ਅੰਕੜਾ 2106 ਹੋ ਗਿਆ ਹੈ।ਪਰ ਰਾਹਤ ਭਰੀ ਖਬਰ ਇਹ ਹੈ ਕਿ ਇਨ੍ਹਾਂ ‘ਚ ਸਿਰਫ 148 ਐਕਟਿਵ ਕੇਸ ਹਨ ਅਤੇ 1918 ਮਰੀਜ਼ ਸਿਹਤਯਾਬ ਹੋ ਗਏ ਹਨ।

ਅੱਜ ਅੰਮ੍ਰਿਤਸਰ ‘ਚ ਦੋ, ਪਠਾਨਕੋਟ ‘ਚ ਪੰਜ, ਜਲੰਧਰ ‘ਚ ਦੱਸ, ਹੁਸ਼ਿਆਰਪੁਰ ‘ਚ, ਚਾਰ, ਫਰੀਦਕੋਟ ‘ਚ ਇੱਕ, ਲੁਧਿਆਣਾ ‘ਚ ਦੋ ਅਤੇ ਐਸਬੀਐਸ ਨਗਰ ‘ਚ ਇੱਕ ਨਵੇਂ ਕੋਰੋਨਾ ਮਰੀਜ਼ ਸਾਹਮਣੇ ਆਇਆ ਹੈ। ਅੱਜ 5 ਵਿਅਕਤੀ ਸਿਹਤਯਾਬ ਹੋਣ ਤੋਂ ਬਾਅਦ ਡਿਸਚਾਰਜ ਕੀਤੇ ਗਏ ਹਨ।ਇਨ੍ਹਾਂ ਵਿੱਚੋਂ ਤਿੰਨ ਜਲੰਧਰ, ਇੱਕ ਪਟਿਆਲਾ ਅਤੇ ਇੱਕ ਫਰੀਦਕੋਟ ‘ਚ ਸਿਹਤਯਾਬ ਹੋਇਆ ਹੈ।

ਸੂਬੇ ‘ਚ ਕੁੱਲ 69818 ਲੋਕਾਂ ਦੇ ਸੈਂਪਲ ਹੁਣ ਤੱਕ ਕੋਵਿਡ ਟੈਸਟ ਲਈ ਭੇਜੇ ਜਾ ਚੁੱਕੇ ਹਨ। ਜਿਸ ਵਿੱਚ 2106 ਮਰੀਜ਼ ਕੋਰੋਨਾਵਾਇਰਸ ਨਾਲ ਸੰਕਰਮਿਤ ਟੈਸਟ ਕੀਤੇ ਗਏ ਹਨ।ਜਦਕਿ 3552 ਲੋਕਾਂ ਦੀ ਰਿਪੋਰਟ ਆਉਣੀ ਹਾਲੇ ਬਾਕੀ ਹੈ।
ਸਿਹਤਯਾਬ ਹੋਏ ਮਰੀਜ਼ਾਂ ਦੀ ਗਿਣਤੀ- 1918
ਐਕਟਿਵ ਕੇਸ-148
ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ -40

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |


ਤਾਜਾ ਜਾਣਕਾਰੀ
ਪੰਜਾਬ ਚ ਕਰੋਨਾ ਦਾ ਹੋਇਆ ਫਿਰ ਵੱਡਾ ਧਮਾਕਾ ਇਥੋਂ ਇਥੋਂ ਮਿਲੇ 25 ਪੌਜੇਟਿਵ
ByadminMay 26, 2020Comments Off on ਪੰਜਾਬ ਚ ਕਰੋਨਾ ਦਾ ਹੋਇਆ ਫਿਰ ਵੱਡਾ ਧਮਾਕਾ ਇਥੋਂ ਇਥੋਂ ਮਿਲੇ 25 ਪੌਜੇਟਿਵ
Previous Postਕੋਰਨਾ ਵਾਇਰਸ ਦੇ ਮਗਰੋਂ ਚੀਨ ਦਾ ਨਵਾਂ ਸੱਪ, ਭਾਰਤ ਤੋਂ ਲੈ ਕੇ ਜਾ ਰਹੇ ਨੇ ਬੰਦੇ
Next Postਪੈ ਗਈਆਂ ਭਾਜੜਾਂ ਪੰਜਾਬ ਚ ਇਸ ਜਗ੍ਹਾ ਤੋਂ ਕਰੋਨਾ ਦਾ ਸ਼ਕੀ ਕੈਦੀ ਹੋ ਗਿਆ ਫਰਾਰ