ਪੰਜਾਬ ਚ ਕਰੋਨਾ ਦਾ ਵੱਡਾ ਧ ਮਾ ਕਾ – ਮਿਲੇ 102 ਪੌਜੇਟਿਵ ਮਰੀਜ

ਮਿਲੇ 102 ਪੌਜੇਟਿਵ ਮਰੀਜ

ਕਰੋਨਾ ਵਾਇਰਸ ਨੇ ਪੰਜਾਬ ਚ ਤੜਥਲੀ ਮਚਾ ਕੇ ਰੱਖ ਦਿਤੀ ਹੈ ਹੈ ਜਿਥੇ ਪਹਿਲਾਂ ਸਿਰਫ ਪੌਜੇਟਿਵ ਮਰੀਜ ਹੀ ਮਿਲ ਰਹੇ ਸਨ। ਹੁਣ ਪੰਜਾਬ ਦੇ ਲੋਕਾਂ ਦੀਆਂ ਜਾਨਾ ਜਾ ਰਹੀਆਂ ਹਨ ਕਈ ਲੋਕਾਂ ਦੀ ਮੌਤ ਤਾ ਜਵਾਨੀ ਵਿਚ ਹੀ ਹੋ ਰਹੀ ਹੈ ਕੱਲ੍ਹ ਪੰਜਾਬ ਦੇ ਮਸ਼ਹੂਰ ਪਤਰਕਾਰ ਦੀ ਮੌਤ ਵੀ ਕਰੋਨਾ ਦੇ ਕਾਰਨ ਹੋ ਗਈ।

ਪਿਛਲੇ ਦਿਨੀ ਜਲੰਧਰ ਚ ਇੱਕ 28 ਸਾਲਾਂ ਦੀ ਨੌਜਵਾਨ ਲੜਕੀ ਦੀ ਮੌਤ ਵੀ ਕਰੋਨਾ ਦੇ ਕਾਰਨ ਹੋਈ ਸੀ। ਹੁਣ ਵਾਕਿਆ ਹੀ ਪੰਜਾਬ ਦੇ ਹਾਲਤ ਬਹੁਤ ਖ ਰਾ ਬ ਹੋ ਰਹੇ ਹਨ। ਸਰਕਾਰ ਵੀ ਲੋਕਾਂ ਨੂੰ ਅਪੀਲਾਂ ਕਰ ਰਹੀ ਹੈ ਕੇ ਆਪੋ ਆਪਣੇ ਘਰਾਂ ਵਿਚ ਰਹੋ ਅਤੇ ਬਿਨਾ ਜਰੂਰੀ ਕੰਮ ਦੇ ਬਾਹਰ ਨਾ ਨਿਕਲੋ।

ਪੰਜਾਬ ‘ਚ ਮੰਗਲਵਾਰ ਨੂੰ ਕੋਰੋਨਾ ਦੇ ਕਾਰਨ ਚਾਰ ਹੋਰ ਲੋਕਾਂ ਦੀ ਮੌਤ ਹੋ ਗਈ। ਅੰਮ੍ਰਿਤਸਰ ‘ਚ ਦੋ, ਜਦਕਿ ਜਲੰਧਰ ਤੇ ਲੁਧਿਆਣਾ ‘ਚ ਇਕ-ਇਕ ਵਿਅਕਤੀ ਦੀ ਜਾਨ ਗਈ। ਇਸਦੇ ਨਾਲ ਹੀ ਪੰਜਾਬ ‘ਚ ਮਰਨ ਵਾਲਿਆਂ ਦੀ ਗਿਣਤੀ 143 ਹੋ ਗਈ ਹੈ। ਇਨ੍ਹਾਂ ‘ਚ 98 ਮੌਤਾਂ ਸਿਰਫ਼ ਜੂਨ ਮਹੀਨੇ ‘ਚ ਹੀ ਹੋਈਆਂ ਹਨ। ਮਈ ‘ਚ 25, ਅਪ੍ਰੈਲ ‘ਚ 16, ਜਦਕਿ ਮਾਰਚ ‘ਚ ਚਾਰ ਲੋਕਾਂ ਦੀ ਮੌਤ ਹੋਈ।

ਮੰਗਲਵਾਰ ਨੂੰ ਅੰਮ੍ਰਿਤਸਰ ਦੀ ਫ੍ਰੈਂਡਜ਼ ਕਾਲੋਨੀ ਦੇ 60 ਸਾਲਾ ਵਿਅਕਤੀ ਨੇ ਗੁਰੂ ਨਾਨਕ ਦੇਵ ਹਸਪਤਾਲ ‘ਚ ਦ ਮ ਤੋ ੜਿ ਆ, ਜਦਕਿ 78 ਸਾਲਾ ਇਕ ਹੋਰ ਬਜ਼ੁਰਗ ਦੀ ਨਿੱਜੀ ਹਸਪਤਾਲ ‘ਚ ਮੌਤ ਹੋ ਗਈ। ਅੰਮ੍ਰਿਤਸਰ ‘ਚ ਮ੍ਰਿਤਕਾਂ ਦੀ ਗਿਣਤੀ 43 ਹੋ ਗਈ ਹੈ, ਜਦਕਿ ਜਲੰਧਰ ‘ਚ ਹੁਣ ਤਕ 22 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇੱਥੇ ਮੰਗਲਵਾਰ ਨੂੰ ਗੁਰੂ ਨਾਨਕਪੁਰਾ ਦੇ ਰਹਿਣ ਵਾਲੇ 55 ਸਾਲਾ ਵਿਅਕਤੀ ਨੇ ਦ ਮ ਤੋ ੜ ਦਿੱਤਾ।

ਉਹ ਪੇਸ਼ੇ ਤੋਂ ਕੰਪਿਊਟਰ ਆਪ੍ਰੇਟਰ ਸੀ। ਲੁਧਿਆਣਾ ‘ਚ ਵੀ 43 ਸਾਲਾ ਵਿਅਕਤੀ ਦੀ ਮੌਤ ਹੋ ਗਈ। ਉੱਥੇ, ਸੂਬੇ ‘ਚ ਮੰਗਲਵਾਰ ਨੂੰ 102 ਨਵੇਂ ਕੇਸ ਆਏ। ਲੁਧਿਆਣਾ ‘ਚ ਸਭ ਤੋਂ ਜ਼ਿਆਦਾ 37, ਸੰਗਰੂਰ ‘ਚ 18 ਤੇ ਅੰਮ੍ਰਿਤਸਰ ‘ਚ 12 ਕੇਸ ਆਏ, ਜਦਕਿ ਹੋਰ ਜ਼ਿਲ੍ਹਿਆਂ ‘ਚ 35 ਮਾਮਲੇ ਰਿਪੋਰਟ ਹੋਏ। ਸੂਬੇ ‘ਚ ਕੁੱਲ ਪੀੜਤਾਂ ਦੀ ਗਿਣਤੀ 5637 ਹੋ ਗਈ ਹੈ। ਇਨ੍ਹਾਂ ‘ਚ ਸਰਗਰਮ ਲੋਕਾਂ ਦੀ ਗਿਣਤੀ 1627 ਹੀ ਹੈ। ਮੰਗਲਵਾਰ ਨੂੰ 103 ਲੋਕ ਸਿਹਤਯਾਬ ਹੋਏ।error: Content is protected !!