ਆਈ ਤਾਜਾ ਵੱਡੀ ਖਬਰ
ਲੁਧਿਆਣਾ,(ਸਹਿਗਲ)- ਕੋਰੋਨਾ ਵਾਇਰਸ ਦਾ ਕਹਿਰ ਅਜੇ ਰੁਕਣ ਦਾ ਨਾਮ ਨਹੀਂ ਲੈ ਰਿਹਾ। ਅੱਜ ਕੋਰੋਨਾ ਵਾਇਰਸ ਹਨ੍ਹੇਰੀ ਦਾ ਰੂਪ ਧਾਰ ਗਿਆ ਜਿਸ ਦੇ ਤਹਿਤ ਵਾਇਰਸ ਤੋਂ ਸੰਕ੍ਰਮਿਤ ਹੋ ਕੇ 24 ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ਵਿਚ ਸ਼ੇਰਪੁਰ ਦੇ ਨੇੜੇ ਸਥਿਤ ਨਿਜੀ ਹਸਪਤਾਲ ਵਿਚ ਕੰਮ ਕਰਦੇ ਡਾਕਟਰ ਜੋੜੇ ਦੇ ਸੰਪਰਕ ਵਿਚ ਆਉਣ ਨਾਲ ਪਾਜ਼ੇਟਿਵ ਹੋਏ ਹਨ।
ਇਹੀ ਨਹੀਂ ਉਕਤ ਜੋੜੇ ਦੀ ਆਪਣੀ 2 ਸਾਲ ਦੀ ਬੱਚੀ ਕੋਰੋਨਾ ਪਾਜ਼ੇਟਿਵ ਹੋ ਗਈ ਹੈ ਜੋ 4 ਮਰੀਜ਼ ਡਾਕਟਰਾਂ ਦੇ ਸੰਪਰਕ ਵਿਚ ਆਉਣ ਨਾਲ ਪਾਜ਼ੇਟਿਵ ਹਨ, ਉਨ੍ਹਾ ਵਿਚ 43 ਸਾਲਾਂ ਅਤੇ 66 ਸਾਲਾਂ ਪੁਰਸ਼ ਜਦੋਂਕਿ 17 ਸਾਲ ਅਤੇ 66 ਸਾਲਾਂ ਔਰਤ ਸ਼ਾਮਲ ਹਨ। ਦੋਵੇਂ ਡਾਕਟਰ 31 ਮਈ ਨੂੰ ਪਾਜ਼ੇਟਿਵ ਆ ਚੁੱਕੇ ਹਨ ਅਤੇ ਖੰਨਾ ਦੇ ਰਹਿਣ ਵਾਲੇ ਹਨ।
ਇਸ ਤੋਂ ਇਲਾਵਾ ਚਾਰ ਮਰੀਜ਼ ਪਿੰਡ ਭਾਊਪੁਰ ਦੇ ਹਨ ਜਿਨ੍ਹਾਂ ‘ਚੋਂ ਇਕ 20 ਸਾਲਾਂ ਕਰੋਨਾ ਪਾਜ਼ੇਟਿਵ ਨੌਜਵਾਨ ਜੋ 1 ਜੂਨ ਨੂੰ ਮਾਨੇਸਰ ਤੋਂ ਵਾਪਸ ਮੁੜਿਆ ਹੈ, ਦੇ ਸੰਪਰਕ ਵਿਚ ਆਉਣ ਕਾਰਨ ਪਾਜ਼ੇਟਿਵ ਹੋਏ ਹਨ। ਇਨ੍ਹਾਂ ‘ਚ ਇਕ 5 ਸਾਲ ਦਾ ਬੱਚਾ ਦੂਜਾ 14 ਸਾਲ ਦਾ, ਤੀਜਾ 24 ਸਾਲਾਂ ਨੌਜਵਾਨ ਅਤੇ 57 ਸਾਲਾਂ ਮਹਿਲਾ ਸ਼ਾਮਲ ਹੈ। ਇਸ ਤੋਂ ਇਲਾਵਾ ਛੇ ਮਰੀਜ਼ ਛਾਉਣੀ ਮੁਹੱਲੇ ਦੇ ਰਹਿਣ ਵਾਲੇ ਹਨ ਇਨ੍ਹਾ ਵਿਚ 48 ਸਾਲਾਂ ਵਿਅਕਤੀ ਐੱਸ.ਪੀ.ਐੱਸ. ਹਸਪਤਾਲ ‘ਚ ਭਰਤੀ ਹੈ, ਤੋਂ ਇਲਾਵਾ 43 ਸਾਲਾਂ ਔਰਤ 52, 21, 40 ਸਾਲਾਂ ਪੁਰਸ਼ ਅਤੇ 13 ਸਾਲਾਂ ਬੱਚਾ ਸ਼ਾਮਲ ਹਨ।
ਸਿਵਲ ਸਰਜ਼ਨ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਸਾਹਨੇਵਾਲ ਏਅਰਪੋਰਟ ‘ਤੇ ਆਉਣ ਵਾਲੇ ਲੋਕਾਂ ਦੇ ਟੈਸਟ ਸ਼ੁਰੂ ਕਰਨ ਉਪਰੰਤ ਇਕ 34 ਸਾਲਾਂ ਪੁਰਸ਼ ਦਿੱਲੀ ਤੋਂ ਲੁਧਿਆਣਾ ਪੁੱਜਾ ਸੀ ਜੋ ਕਿ ਪਾਜ਼ੇਟਿਵ ਆਇਆ ਹੈ। ਇਸ ਤੋਂ ਇਲਾਵਾ ਮਾਧੋਪੁਰੀ ਦੇ ਰਹਿਣ ਵਾਲੇ 52 ਸਾਲਾਂ ਪੁਰਸ ਅਤੇ 43 ਸਾਲਾਂ ਔਰਤ ਪਾਜ਼ੇਟਿਵ ਆਏ ਹਨ। ਸਿਵਲ ਸਰਜ਼ਨ ਬੱਗਾ ਨੇ ਦੱਸਿਆ ਕਿ ਤਿੰਨ ਮਰੀਜ਼ ਜਿਨ੍ਹਾਂ ਵਿਚ 38 ਸਾਲਾਂ ਪੁਰਸ਼, 37 ਸਾਲਾਂ ਔਰਤ ਅਤੇ 4 ਸਾਲਾਂ ਛੋਟੀ ਬੱਚੀ ਮਾਡਲ ਟਾਊਨ ਦੇ ਰਹਿਣ ਵਾਲੇ ਹਨ।
ਇਕ 35 ਸਾਲਾਂ ਨੌਜਵਾਨ ਇਸਲਾਮਗੰਜ ਦਾ, ਅਤੇ ਇਕ 73 ਸਾਲਾਂ ਔਰਤ ਡੀ.ਐੱਮ.ਸੀ. ਹਸਪਤਾਲ ਵਿਚ ਜਾਂਚ ਦੌਰਾਨ ਪਾਜ਼ੇਟਿਵ ਆਈ ਹੈ ਅਤੇ 29 ਸਾਲਾਂ ਨੌਜਵਾਨ ਜੋ ਗਾਂਧੀਨਗਰ ਇਲਾਕੇ ਵਿਚ ਸਥਿਤ ਇਕ ਦੁਕਾਨ ਵਿਚ ਕੰਮ ਕਰਦਾ ਹੈ। ਦੁਕਾਨ ਦਾ ਮਾਲਕ ਛਾਉਣੀ ਮੁਹੱਲੇ ਦਾ ਰਹਿਣ ਵਾਲਾ ਹੈ। ਜੋ ਪਹਿਲਾਂ ਹੀ ਪਾਜ਼ੇਟਿਵ ਆ ਚੁੱਕਾ ਹੈ। ਛਾਉਣੀ ਮੁਹੱਲਾ ਦੇ ਹੁਣ ਤੱਕ ਵਾਇਰਸ ਦੇ 15 ਮਰੀਜ਼ ਆ ਚੁੱਕੇ ਹਨ। ਸ਼ਹਿਰ ਵਿਚ ਹੁਣ ਤੱਕ 226 ਕਰੋਨਾ ਵਾਇਰਸ ਦੇ ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੇ ਹੈ ਇਨ੍ਹਾਂ ‘ਚੋਂ 9 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।

ਤਾਜਾ ਜਾਣਕਾਰੀ