ਹੁਣੇ ਆਈ ਤਾਜਾ ਵੱਡੀ ਖਬਰ
ਅੰਮ੍ਰਿਤਸਰ ਵਿਚ ਕੋਰੋਨਾ ਵਾਇਰਸ ਨਾਲ 7 ਵੀਂ ਮੌਤ ਬਜੁਰਗ ਮਹਿਲਾ ਦੀ ਹੋਈ ਹੈ।ਇਹ ਮਰੀਜ਼ ਗੁਰੂ ਨਾਨਕ ਦੇਵ ਹਸਪਤਾਲ ਵਿਚ ਦਾਖਲ ਸੀ।ਇਸ ਮਰੀਜ਼ ਦੀ ਆਈਸੋਲੇਸ਼ਨ ਵਾਰਡ ਵਿਚ ਮੌਤ ਹੋਈ ਹੈ। ਲੁਧਿਆਣਾ ਵਿਚ ਕੋਰੋਨਾ ਨਾਲ 8 ਵੀਂ ਮੌਤ ਹੋ ਗਈ ਹੈ।RPF ਦਾ 49 ਸਾਲਾ ਜਵਾਨ ਦੀ ਮੌਤ ਹੋ ਗਈ ਹੈ।ਇਸ ਦਾ ਇਲਾਜ ਸੀ ਐਮ ਸੀ ਹਸਪਤਾਲ ਵਿਚ ਚੱਲ ਰਿਹਾ ਸੀ।
ਪੰਜਾਬ ਵਿਚ ਕੋਰੋਨਾ ਵਾਇਰਸ ਨਾਲ ਮੌਤਾਂ ਦੀ ਗਿਣਤੀ ਵੱਧ ਕੇ 42 ਹੋ ਗਈ ਹੈ। ਪੰਜਾਬ ਵਿਚ ਹੁਣ ਤੱਕ 1918 ਮਰੀਜ਼ ਠੀਕ ਹੋ ਚੁੱਕੇ ਹਨ। ਕੋਰੋਨਾ ਦੇ ਕੁੱਲ ਮਰੀਜਾ ਦੀ ਗਿਣਤੀ 2150 ਦੇ ਕਰੀਬ ਪਹੁੰਚ ਗਈ ਹੈ।
ਬੁੱਧਵਾਰ ਸਾਹਮਣੇ ਆਏ 18 ਨਵੇਂ ਪਾਜ਼ੇਟਿਵ ਕੇਸ
ਬੁੱਧਵਾਰ ਕੋਰੋਨਾ ਬਲਾਸਟ ਹੁੰਦੇ ਹੀ 18 ਨਵੇਂ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਇਸ ‘ਚ 12 ਪਹਿਲਾਂ ਤੋਂ ਪਾਜ਼ੇਟਿਵ ਚੱਲ ਰਹੇ ਮਰੀਜ਼ਾਂ ਦੇ ਸੰਪਰਕ ਵਾਲੇ ਹਨ, ਜਦਕਿ 2 ਵੱਖ-ਵੱਖ ਆਬਾਦੀਆਂ ਤੋਂ ਆਏ ਹਨ। ਇਨ੍ਹਾਂ ਦੀ ਕੋਈ ਟ੍ਰੈਵਲ ਹਿਸਟਰੀ ਨਹੀਂ ਹੈ। ਇਸੇ ਤਰ੍ਹਾਂ ਨਾਲ 3 ਉਹ ਲੋਕ ਹਨ, ਜੋ ਸੋਮਵਾਰ ਨੂੰ ਫਲਾਈਟ ਦੇ ਜਰੀਏ ਵਿਦੇਸ਼ਾਂ ਤੋਂ ਆਏ ਸਨ। ਫਿਲਹਾਲ ਹੁਣ ਕੁਲ ਪਾਜ਼ੇਟਿਵ ਮਰੀਜ਼ 355 ਹੋ ਗਏ ਹਨ। ਇਨ੍ਹਾਂ ‘ਚੋਂ ਠੀਕ ਹੋ ਕੇ 301 ਘਰ ਜਾ ਚੁਕੇ ਹਨ, ਜਦਕਿ 48 ਹਸਪਤਾਲਾਂ ‘ਚ ਦਾਖਲ ਹਨ, 7 ਲੋਕਾਂ ਦੀ ਮੌਤ ਹੋ ਚੁਕੀ ਹੈ। ਦੱਸਣਯੋਗ ਹੈ ਕਿ ਪੰਜਾਬ ਭਰ ‘ਚ ਕੋਰੋਨਾ ਵਾਇਸ ਦੇ 2139 ਮਾਮਲੇ ਸਾਹਮਣੇ ਆ ਚੁੱਕੇ ਹਨ ਪਰ ਇੱਥੇ ਰਾਹਤ ਦੀ ਗੱਲ ਇਹ ਹੈ ਕਿ ਹੁਣ ਤੱਕ 1918 ਮਰੀਜ਼ ਕੋਰੋਨਾ ਵਾਇਰਸ ਨੂੰ ਮਾਤ ਦੇ ਕੇ ਘਰਾਂ ‘ਚ ਪਰਤ ਚੁੱਕੇ ਹਨ। ਡਾਕਟਰਾਂ ਵਲੋਂ ਘਰਾਂ ‘ਚ ਪਰਤ ਰਹੇ ਲੋਕਾਂ ਨੂੰ ਫਿਲਹਾਲ ਕੁਝ ਦਿਨ ਘਰ ‘ਚ ਹੀ ਕੁਆਰੰਟਾਈਨ ਰਹਿਣ ਲਈ ਆਖਿਆ ਜਾ ਰਿਹਾ ਹੈ।
ਤਾਜਾ ਜਾਣਕਾਰੀ