ਕਰੋਨਾ ਦਾ ਕਹਿਰ ਹੋਇਆ ਤੇਜ
ਜਲੰਧਰ — ਸ਼ਹਿਰ ‘ਚ ਕੋਰੋਨਾ ਮਰੀਜ਼ਾਂ ਦਾ ਸੰਖਿਆਂ 41 ਤੋਂ ਵੱਧ ਕੇ 47 ਹੋ ਗਈ ਹੈ। ਅੱਜ 6 ਨਵੇਂ ਪਾਜ਼ੀਟਿਵ ਕੇਸ ਸਾਹਮਣੇ ਆਏ ਹਨ। ਦੱਸ ਦੱਈਏ ਕਿ 1 ਬਸਤੀ ਦਾਨਿਸ਼ਮੰਦਾ ਦਾ ਵਾਸੀ ਹੈ। ਜ਼ਿਕਰਯੋਗ ਹੈ ਕਿ ਉਕਤ ਅਖਬਾਰ ਦੇ ਪਹਿਲਾਂ ਦੀ ਕੁਝ ਕਰਮਚਾਰੀ ਕੋਰੋਨਾ ਪਾਜ਼ੀਟਿਵ ਆ ਚੁੱਕੇ ਹਨ। ਜਾਣਕਾਰੀ ਅਨੁਸਾਰ ਦਫਤਰ ‘ਚ ਬਾਇਓਮੈਟ੍ਰਿਕ ਹਾਜ਼ਰੀ ਇਸ ਦੇ ਪਿੱਛੇ ਇਕ ਵੱਡਾ ਕਾਰਨ ਹੋ ਸਕਦਾ ਹੈ। ਮਰੀਜ਼ਾਂ ਦੀ ਪਛਾਣ 65 ਸਾਲਾ ਅਸ਼ੋਕ ਕੁਮਾਰ ਪੁੱਤਰ ਲੇਖ ਰਾਜ ਵਾਸੀ ਬਸਤੀ ਦਾਨਿਸ਼ਮੰਦਾ, 39 ਸਾਲਾ ਲਖਬੀਰ, 42 ਸਾਲਾ ਸੁਰਜੀਤ, 27 ਸਾਲਾ ਤਰੂਣ ਚੌਧਰੀ, 36 ਸਾਲਾ ਕਮਪਾਲ ਅਤੇ 29 ਸਾਲਾ ਅਤੁਲ ਵਰਮਾ ਦੇ ਰੂਪ ‘ਚ ਹੋਈ ਹੈ। ਦੱਸ ਦੱਈਏ ਕਿ ਇਨ੍ਹਾਂ 6 ਮਰੀਜ਼ਾਂ ‘ਚੋਂ 5 ਮਰੀਜ਼ ਮੀਡੀਆ ਹਾਊਸ ਦੇ ਹਨ। ਇਸ ਤੋਂ ਪਹਿਲਾਂ ਵੀ ਕੋਰੋਨਾ ਦੇ 3 ਕੇਸ ਸਾਹਮਣੇ ਆ ਚੁੱਕੇ ਹਨ।
ਜ਼ਿਕਰਯੋਗ ਹੈ ਕਿ ਕੋਰੋਨਾ ਦੇ 3 ਨਵੇਂ ਕੇਸ ਸਾਹਮਣੇ ਆਏ ਹਨ। ਇਨ੍ਹਾਂ ਨਵੇਂ ਕੇਸਾਂ ‘ਚ ਪਹਿਲਾ ਮਰੀਜ਼ 32 ਸਾਲ ਦੀ ਰਣਜੀਤਾ (ਕੋਰੋਨਾ ਪਾਜ਼ੀਟਿਵ ਜੀਤ ਲਾਲ ਦੀ ਭੈਣ ਦੀ ਕੁੜੀ) ਦੂਜਾ ਮਰੀਜ਼ 42 ਸਾਲਾ ਮੰਗਲ (ਕੋਰੋਨਾ ਪਾਜ਼ੀਟਿਵ ਜੀਤ ਲਾਲ ਦੀ ਭੈਣ ਦਾ ਜਵਾਈ) ਅਤੇ ਤੀਜਾ ਮਰੀਜ਼ 17 ਸਾਲਾ ਮਨਜੀਤ ਸਿੰਘ (ਕੋਰੋਨਾ ਪਾਜ਼ੀਟਿਵ ਜੀਤ ਲਾਲ ਦੀ ਭੈਣ ਦਾ ਦੋਹਤਾ) ਹੈ। ਇਹ ਸਾਰੇ ਕੇਸ ਬਸਤੀ ਦਾਨਿਸ਼ਮੰਦਾ ਤੋਂ ਹਨ। ਇਸ ਤਰ੍ਹਾਂ ਜਲੰਧਰ ‘ਚ ਪਾਜ਼ੀਟਿਵ ਕੇਸ 41 ਹੋ ਗਏ ਹਨ।
ਬੀਤੇ ਦਿਨ ਜਲੰਧਰ ਸ਼ਹਿਰ ‘ਚ ਪਹਿਲੀ ਵਾਰ 1 ਸਾਲ ਦਾ ਬੱਚਾ ਵੀ ਕੋਰੋਨਾਵਾਇਰਸ ਪਾਜ਼ੀਟਿਵ ਪਾਇਆ ਗਿਆ। ਇਸ ਤੋਂ ਬਾਅਦ ਸਿਹਤ ਵਿਭਾਗ ਲਈ ਇਕ ਨਵੀਂ ਚੁਣੌਤੀ ਖੜ੍ਹੀ ਹੋ ਗਈ ਹੈ। ਸ਼ੁੱਕਰਵਾਰ ਨੂੰ ਅੰਮ੍ਰਿਤਸਰ ਤੋਂ ਜਾਰੀ ਰਿਪੋਰਟ ਮੁਤਾਬਕ 1 ਸਾਲ ਦੇ ਬੱਚੇ ਸਮੇਤ 7 ਮਰੀਜ਼ਾਂ ਦੇ ਕੋਰੋਨਾ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ, ਜੋ ਕਿ ਸਾਰੇ ਪਾਜ਼ੀਟਿਵ ਮਰੀਜ਼ਾਂ ਦੇ ਸੰਪਰਕ ‘ਚ ਸਨ। ਦੂਜੇ ਪਾਸੇ ਸ਼ੁੱਕਰਵਾਰ ਨੂੰ ਸਿਹਤ ਵਿਭਾਗ ਵਲੋਂ ਨਾਰਥ ਹਲਕੇ ‘ਚ ਅੱਧੇ ਤੋਂ ਵੱਧ ਇਲਾਕੇ ਕੋਰੋਨਾ ਹੌਟ ਸਪੌਟ ਐਲਾਨ ਕਰ ਦਿੱਤੇ ਗਏ ਹਨ।
ਆਈ.ਡੀ.ਐੱਸ.ਪੀ ਵਿਭਾਗ ਦੀ ਰਿਪੋਰਟ ਮੁਤਾਬਕ ਪੁਰਾਣੀ ਸਬਜ਼ੀ ਮੰਡੀ ਦੀ ਰਹਿਣ ਵਾਲੀ ਕਵਿਤਾ ਮਹਾਜਨ ਦੇ ਪਰਿਵਾਰਕ ਮੈਂਬਰ ਵਾਸੂ ਮਹਾਜਨ (24), ਰਾਜਾ ਗਾਰਡਨ ਦੇ ਰਹਿਣ ਵਾਲੇ ਜਸਬੀਰ ਸਿੰਘ ਦੀ ਮਾਤਾ ਅਜੀਤ ਕੌਰ (60), ਬੇਟੀ ਤਰਨਵੀਰ ਕੌਰ (8) ਅਤੇ ਭਤੀਜੇ ਅੰਸ਼ਵੀਰ ਸਿੰਘ (1), ਬਸਤੀ ਦਾਨਿਸ਼ਮੰਦਾ ਦੇ ਜੀਤ ਲਾਲ ਦਾ ਪੋਤਾ ਮਨਮੀਤ (9), ਪੋਤੀ ਉਮੀਕਾ (7) ਅਤੇ ਲਾਲ ਬਾਜ਼ਾਰ ਦੇ ਕੋਰੋਨਾ ਪਾਜ਼ੀਟਿਵ ਦੇ ਸੰਪਰਕ ‘ਚ ਆਉਣ ਵਾਲਾ ਨੀਲਾ ਮਹਿਲ ਦਾ ਸੋਨੂੰ (24) ਨੂੰ ਕੋਰੋਨਾਵਾਇਰਸ ਦੀ ਪੁਸ਼ਟੀ ਹੋਈ ਹੈ।
ਤਾਜਾ ਜਾਣਕਾਰੀ