ਆਈ ਤਾਜ਼ਾ ਵੱਡੀ ਖਬਰ
ਪੰਜਾਬ ਵਿੱਚ ਜਿੱਥੇ ਅਮਨ ਅਤੇ ਸ਼ਾਂਤੀ ਸਥਾਪਤ ਕਰਨ ਲਈ ਸਰਕਾਰ ਵੱਲੋਂ ਬਹੁਤ ਸਾਰੇ ਪੁਖਤਾ ਇੰਤਜਾਮ ਕੀਤੇ ਜਾ ਰਹੇ ਹਨ। ਉੱਥੇ ਹੀ ਹੈਰਾਨ ਕਰਨ ਵਾਲੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ , ਜੋ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰਦੀਆਂ ਹਨ। ਸਰਹੱਦੀ ਖੇਤਰਾਂ ਵਿੱਚ ਹੋਣ ਵਾਲੀਆਂ ਕਈ ਤਰ੍ਹਾਂ ਦੀਆਂ ਸਰਗਰਮੀਆਂ ਕਾਰਨ ਪੰਜਾਬ ਵਿੱਚ ਪਹਿਲਾਂ ਹੀ ਲੋਕਾਂ ਵਿਚ ਡਰ ਦਾ ਮਾਹੌਲ ਦੇਖਿਆ ਜਾ ਰਿਹਾ ਹੈ। ਕਿਉਂ ਕਿ ਪਾਕਿਸਤਾਨ ਵੱਲੋਂ ਪੰਜਾਬ ਵਿੱਚ ਭੇਜੀ ਜਾਣ ਵਾਲੀ ਹੈਰਾਨੀਜਨਕ ਸਮੱਗਰੀ ਦੇ ਕਾਰਨ ਬਹੁਤ ਸਾਰੇ ਖੁਲਾਸੇ ਵੀ ਹੋ ਰਹੇ ਹਨ। ਜਿੱਥੇ ਕੁਝ ਗ਼ੈਰ-ਸਮਾਜਿਕ ਅਨਸਰਾਂ ਵੱਲੋਂ ਪੰਜਾਬ ਦਾ ਮਾਹੌਲ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਸਮੇਂ ਦੇਸ਼ ਅੰਦਰ ਤਿਉਹਾਰਾਂ ਦਾ ਸੀਜ਼ਨ ਹੈ ਅਤੇ ਇਸ ਖੁਸ਼ੀ ਦੇ ਮੌਕਿਆਂ ਵਿਚ ਕੋਈ ਨਾ ਕੋਈ ਘਟਨਾ ਨੂੰ ਅੰਜਾਮ ਦੇਣ ਵਾਸਤੇ ਅਜਿਹੇ ਅਨਸਰਾਂ ਵੱਲੋਂ ਕੋਈ ਕਾਰਵਾਈ ਕੀਤੀ ਜਾਂਦੀ ਹੈ।
ਪਰ ਹੁਣ ਪੰਜਾਬ ਵਿੱਚ ਇੱਕ ਘਰ ਵਿੱਚੋਂ ਅਜਿਹੀ ਚੀਜ਼ ਮਿਲੀ ਹੈ ਜਿਸ ਨੂੰ ਲੈ ਕੇ ਲੋਕਾਂ ਵਿਚ ਡਰ ਦਾ ਮਾਹੌਲ ਵੇਖਿਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਹੁਣ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਪੱਟੀ ਤੋਂ ਸਾਹਮਣੇ ਆਈ ਹੈ। ਜਿੱਥੇ 6 ਸਾਲ ਪਹਿਲਾਂ ਇਕ ਦੁਕਾਨਦਾਰ ਵੱਲੋਂ ਆਪਣੀ ਦੁਕਾਨ ਦੇ ਨਾਲ ਲਗਦਾ ਇਕ ਮਕਾਨ ਖ਼ਰੀਦ ਲਿਆ ਗਿਆ ਸੀ। ਪਰ ਉਨ੍ਹਾਂ ਵੱਲੋਂ ਇਸ ਲੰਬੇ ਸਮੇਂ ਦੌਰਾਨ ਘਰ ਦੀ ਛੱਤ ਤੇ ਬਣੇ ਹੋਏ ਕਮਰੇ ਵਿਚ ਕਦੇ ਵੀ ਕੁਝ ਨਹੀਂ ਵੇਖਿਆ ਗਿਆ ਸੀ।
ਕਿਉਂਕਿ ਉਨ੍ਹਾਂ ਵੱਲੋਂ ਛੱਤ ਤੇ ਬਣੇ ਹੋਏ ਕਮਰੇ ਵਿੱਚ ਕੁਝ ਫਾਲਤੂ ਸਮਾਨ ਨੂੰ ਰੱਖਿਆ ਜਾਂਦਾ ਸੀ। ਜਦ ਹੁਣ ਉਨ੍ਹਾਂ ਵੱਲੋਂ ਉਸ ਕਮਰੇ ਵਿੱਚ ਰੱਖੇ ਹੋਏ ਸਮਾਨ ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤਾਂ ਕਮਰੇ ਵਿੱਚੋਂ ਫਾਲਤੂ ਗੱਤਾ ਕੱਢਦੇ ਹੋਏ ਵੇਖਿਆ ਗਿਆ ਕਿ ਉਸ ਕਮਰੇ ਵਿੱਚ ਇੱਕ ਸਾਈਡ ਤੇ ਦੋ ਗੋਲੇ ਪਏ ਹੋਏ ਹਨ। ਜਿਨ੍ਹਾਂ ਨੂੰ ਵੇਖਦੇ ਹੀ ਉਨ੍ਹਾਂ ਵਿਚ ਡਰ ਦਾ ਮਾਹੌਲ ਪੈਦਾ ਹੋ ਗਿਆ ਕਿਉਂਕਿ ਇਹ ਦੋ ਤੋਪ ਦੇ ਗੋਲੇ ਹਨ।
ਜਿਸ ਦੀ ਜਾਣਕਾਰੀ ਘਾਟੀ ਬਾਜਾਰ ਵਿਚ ਇਸ ਦੁਕਾਨ ਚੋਪੜਾ ਜਨਰਲ ਸਟੋਰ ਦੇ ਮਾਲਕ ਸੁਖਦੇਵ ਰਾਜ ਚੋਪੜਾ ਵੱਲੋਂ ਪੁਲਸ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਥਾਣਾ ਮੁਖੀ ਪਲਵਿੰਦਰ ਸਿੰਘ ਆਪਣੀ ਟੀਮ ਦੇ ਨਾਲ ਉਸ ਜਗ੍ਹਾ ਤੇ ਪਹੁੰਚੇ ਅਤੇ ਇਨ੍ਹਾਂ ਦੋ ਗੋਲਿਆਂ ਨੂੰ ਬਰਾਮਦ ਕੀਤਾ ਗਿਆ ਹੈ। ਜਿਨ੍ਹਾਂ ਨੂੰ ਕਬਜ਼ੇ ਵਿਚ ਲੈਂਦੇ ਹੋਏ ਪਲਵਿੰਦਰ ਸਿੰਘ ਨੇ ਦੱਸਿਆ ਕਿ ਬਰਾਮਦ ਕੀਤੇ ਗਏ ਤੋਪ ਦੇ ਗੋਲੇ ਕਾਫ਼ੀ ਪੁਰਾਣੇ ਹਨ ਅਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ।
ਤਾਜਾ ਜਾਣਕਾਰੀ