ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਪੰਜਾਬ ‘ਚ ਇਸ ਤਰੀਕ ਤੋਂ ਲੱਗਣਗੇ Prepaid ਮੀਟਰ, ਰੀਚਾਰਜ ਕਰਵਾਉਣ ‘ਤੇ ਮਿਲੇਗੀ ਬਿਜਲੀ
ਜਲੰਧਰ: ਪੰਜਾਬ ‘ਚ ਹੁਣ ਜਲਦ ਹੀ ਪ੍ਰੀਪੇਡ ਮੀਟਰ ਲੱਗਣੇ ਸ਼ੁਰੂ ਹੋ ਜਾਣਗੇ। ਇਸ ਯੋਜਨਾ ਲਈ ਪਾਵਰਕਾਮ ਦੀ ਮਨਜ਼ੂਰੀ ਮਿਲ ਗਈ ਹੈ। ਇੱਥੇ ਦੱਸਣਾ ਬਣਦਾ ਹੈ ਕਿ ਇਸ ਦਾ ਫਾਇਦਾ ਖਪਤਕਾਰਾਂ ਤੇ ਪਾਵਰਕਾਮ ਦੋਹਾਂ ਨੂੰ ਹੋਵੇਗਾ।
Prepaid ਕਾਰਡ ਨਾਲ ਜਿੰਨੀ ਬਿਜਲੀ ਖਰੀਦੋਗੇ ਓਨੀ ਦਾ ਹੀ ਇਸਤੇਮਾਲ ਕਰ ਸਕੋਗੇ। ਉੱਥੇ ਹੀ, ਪਾਵਰਕਾਮ ਨੂੰ ਰੀਚਾਰਜ ਜ਼ਰੀਏ ਰਕਮ ਦਾ ਭੁਗਤਾਨ ਪਹਿਲਾਂ ਹੀ ਮਿਲਣ ਨਾਲ ਉਸ ਦੀ ਮਾਲੀ ਹਾਲਤ ਵੀ ਬਿਹਤਰ ਹੋਵੇਗੀ ਤੇ ਬਿਜਲੀ ਦੀ ਚੋਰੀ ਵੀ ਰੁਕ ਜਾਵੇਗੀ।
ਪਰਵਾਸੀ ਲੋਕਾਂ ਨੂੰ ਇਸ ਮੀਟਰ ਦਾ ਸੱਭ ਤੋਂ ਵੱਡਾ ਫਾਇਦਾ ਹੋਵੇਗਾ। ਦਰਅਸਲ ਜਿਹੜੇ ਪੰਜਾਬੀ ਲੋਕ ਬਾਹਰ ਰਹਿੰਦੇ ਹਨ ਉਹ ਜਦੋ ਛੁੱਟੀ ‘ਤੇ ਇੱਥੇ ਆਉਣਗੇ ਤਾਂ ਉਨ੍ਹਾਂ ਨੂੰ ਵੱਡੀ ਰਾਹਤ ਮਿਲੇਗੀ ਕਿਉਂਕਿ ਉਹ ਲੋਕ ਪ੍ਰੀਪੇਡ ਬਿਜਲੀ ਮੀਟਰ ਲਗਾ ਸਕਣਗੇ ਤੇ ਖਰਚ ਬਚਾ ਸਕਣਗੇ।
ਰੀਚਾਰਜ ਲਈ ਪ੍ਰੀਪੇਡ ਕਾਰਡ ਬਾਜ਼ਾਰ ਤੋਂ ਮਿਲੇਗਾ। ਇਸ ਨਾਲ ਰੀਚਾਰਜ ਕਰਨ ‘ਤੇ ਲੋਕ ਬਿਜਲੀ ਦਾ ਇਸਤੇਮਾਲ ਕਰ ਸਕਣਗੇ। ਰੀਚਾਰਜ ਖਤਮ ਹੋਣ ਤੋਂ ਪਹਿਲਾਂ ਮੀਟਰ ਬੀਪ ਦੀ ਆਵਾਜ਼ ਕਰੇਗਾ।ਪਾਵਰ ਰੈਗੂਲੇਟਰੀ ਕਮਿਸ਼ਨ ਨੇ ਸਤੰਬਰ ਤੱਕ ਇਹ ਮੀਟਰ ਲਾਉਣ ਦੀ ਵਿਸਥਾਰ ਯੋਜਨਾ ਬਣਾ ਕੇ ਦੇਣ ਨੂੰ ਕਿਹਾ ਹੈ।
ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਚੋਣਾਂ ਦਾ ਕੰਮ ਮੁਕੰਮਲ ਹੁੰਦੇ ਹੀ ਸੂਬਾ ਸਰਕਾਰ ਨੇ ਲੋਕਾਂ ਨੂੰ ਬਿਜਲੀ ਦਾ ਝਟਕਾ ਦੇ ਦਿੱਤਾ ਹੈ। ਜਿਸ ਵਿੱਚ ਸੂਬਾ ਰੈਗੂਲੇਟਰੀ ਕਮਿਸ਼ਨ ਨੇ ਬਿਜਲੀ ਦੀਆਂ ਦਰਾਂ ਵਿੱਚ 2.14 ਫ਼ੀਸਦੀ ਵਾਧਾ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਸਰਕਾਰ ਵੱਲੋਂ ਇਹ ਵਧੀਆਂ ਹੋਈਆਂ ਦਰਾਂ ਪਹਿਲੀ ਜੂਨ ਤੋਂ ਲਾਗੂ ਕੀਤੀਆਂ ਜਾਣਗੀਆਂ।
ਦਰਅਸਲ, ਬਿਜਲੀ ਦਰਾਂ ਵਿੱਚ ਇਹ ਵਾਧਾ ਪਹਿਲਾਂ 1 ਅਪ੍ਰੈਲ ਤੋਂ ਹੋਣਾ ਸੀ, ਪਰ ਚੋਣਾਂ ਕਾਰਨ ਸਰਕਾਰ ਵੱਲੋਂ ਇਸਨੂੰ ਰੋਕ ਦਿੱਤਾ ਗਿਆ ਸੀ। ਹੁਣ ਚੋਣਾਂ ਮੁਕੰਮਲ ਹੋ ਜਾਣ ਤੋਂ ਬਾਅਦ ਸਰਕਾਰ ਵਲੋਂ ਬਿਜਲੀ ਦਰਾਂ ਵਿੱਚ ਵਾਧੇ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।
ਤਾਜਾ ਜਾਣਕਾਰੀ