ਆਈ ਤਾਜ਼ਾ ਵੱਡੀ ਖਬਰ

ਵਾਪਰਣ ਵਾਲੇ ਹਾਦਸਿਆਂ ਵਿੱਚ ਜਿੱਥੇ ਵਾਧਾ ਦਾ ਜਾ ਰਿਹਾ ਹੈ ਜਿਥੇ ਕਿ ਸੜਕੀ ਹਾਦਸਿਆਂ ਦੌਰਾਨ ਬਹੁਤ ਸਾਰੇ ਲੋਕਾਂ ਦੀ ਜਾਨ ਜਾ ਰਹੀ ਹੈ ਉਥੇ ਹੀ ਮਾਸੂਮ ਬੱਚਿਆਂ ਦੇ ਨਾਲ ਵੀ ਬਹੁਤ ਸਾਰੇ ਭਿਆਨਕ ਹਾਦਸੇ ਵਾਪਰਨ ਦੀਆਂ ਵੀ ਬਹੁਤ ਸਾਰੀਆਂ ਦਿਲ ਨੂੰ ਝੰਜੋੜਨ ਵਾਲੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਜਿੱਥੇ ਕੁਝ ਲੋਕਾਂ ਵੱਲੋਂ ਆਪਸੀ ਦੁਸ਼ਮਣੀ ਅਤੇ ਵਿਵਾਦਾਂ ਦੇ ਚੱਲਦਿਆਂ ਹੋਇਆਂ ਜਿੱਥੇ ਕਈ ਮਾਸੂਮ ਬੱਚਿਆਂ ਨੂੰ ਆਪਣੇ ਸ਼ਿਕਾਰ ਬਣਾਇਆ ਜਾਂਦਾ ਹੈ। ਉੱਥੇ ਹੀ ਬਹੁਤ ਸਾਰੇ ਮਾਸੂਮ ਕਈ ਅਜਿਹੀਆਂ ਘਟਨਾਵਾਂ ਦੇ ਸ਼ਿਕਾਰ ਹੋ ਜਾਂਦੇ ਹਨ ਜਿਥੇ ਮਾਪਿਆਂ ਵੱਲੋਂ ਕੰਮ ਕਰਦੇ ਹੋਏ ਸੋਚਿਆ ਵੀ ਨਹੀਂ ਹੁੰਦਾ ਕਿ ਉਨ੍ਹਾਂ ਦੇ ਕੰਮ ਦੇ ਦੌਰਾਨ ਉਨ੍ਹਾਂ ਦੇ ਬੱਚੇ ਮੌਤ ਦੇ ਮੂੰਹ ਵਿਚ ਚਲੇ ਜਾਣਗੇ।

ਹੁਣ ਇਥੇ ਪੰਜਾਬ ਵਿੱਚ ਇੱਕ ਸੱਤ ਸਾਲਾਂ ਦੀ ਬੱਚੀ ਦੀ ਹੋਈ ਦਰਦਨਾਕ ਮੌਤ ਕਾਰਨ ਪਰਵਾਰ ਵੱਲੋਂ ਇਹ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਹ ਮਾਮਲਾ ਭਗਵਾਨ ਗੜ੍ਹ ਤੋਂ ਸਾਹਮਣੇ ਆਇਆ ਹੈ। ਜਿੱਥੇ ਇਕ 7 ਸਾਲਾਂ ਦੀ ਬੱਚੀ 1 ਟਰੈਕਟਰ ਦੇ ਹੇਠਾਂ ਆਉਣ ਕਾਰਨ ਮੌਤ ਦੇ ਮੂੰਹ ਵਿਚ ਚਲੀ ਗਈ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸ਼ਾਮ ਦੇ ਸਮੇਂ ਭੱਠੇ ਤੇ ਕੰਮ ਕਰਨ ਵਾਲੇ ਇਕ ਮਜ਼ਦੂਰ ਪੱਪੂ ਕੂਮਾਰ ਬੇਟੀ 7 ਸਾਲਾਂ ਦੀ ਸ਼ਿਵਾਨੀ ਉਸ ਸਮੇਂ ਖੇਡ ਰਹੀ ਸੀ।

ਜਿੱਥੇ ਇਹ ਬੱਚੀ ਖੇਡ ਰਹੀ ਸੀ ਉਥੇ ਹੀ ਟਰੈਕਟਰ ਅਚਾਨਕ ਰੁੜ ਗਿਆ ਅਤੇ ਇਸ ਟਰੈਕਟਰ ਹੇਠਾਂ ਆਉਣ ਕਾਰਨ ਬੱਚੀ ਦੀ ਮੌਤ ਹੋ ਗਈ। ਉੱਥੇ ਹੀ ਮ੍ਰਿਤਕ ਬੱਚੀ ਦੇ ਪਰਿਵਾਰ ਵੱਲੋਂ ਭੱਠਾ ਮਾਲਕ ਦੇ ਉਪਰ ਉਨਾਂ ਦੀ ਬੱਚੀ ਦਾ ਕਤਲ ਕੀਤੇ ਜਾਣ ਦੇ ਦੋਸ਼ ਵੀ ਲਗਾਏ ਗਏ ਹਨ ਉਨ੍ਹਾਂ ਕਿਹਾ ਕਿ ਭੱਠਾ ਮਾਲਕ ਵੱਲੋਂ ਇਸ ਘਟਨਾ ਤੋਂ ਬਾਅਦ ਉਨ੍ਹਾਂ ਦੀ ਬੱਚੀ ਦੀ ਲਾਸ਼ ਨੂੰ 2 ਘੰਟੇ ਤੱਕ ਲੁਕੋ ਕੇ ਰੱਖਿਆ ਗਿਆ ਸੀ।

ਇਸ ਸਬੰਧੀ ਜਦੋਂ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਪੁਲੀਸ ਵੱਲੋਂ ਦੱਸਿਆ ਗਿਆ ਹੈ ਕਿ ਭੱਠਾ ਮਾਲਕ ਅਤੇ ਮ੍ਰਿਤਕ ਬੱਚੀ ਦੇ ਪਰਿਵਾਰ ਵੱਲੋਂ ਆਪਸੀ ਗੱਲਬਾਤ ਰਾਹੀਂ ਇਸ ਮਸਲੇ ਨੂੰ ਸੁਲਝਾ ਲਿਆ ਗਿਆ ਹੈ। ਜਿੱਥੇ ਮ੍ਰਿਤਕ ਬੱਚੀ ਦੇ ਪਰਿਵਾਰ ਵੱਲੋਂ ਕੋਈ ਵੀ ਕਾਰਵਾਈ ਨਹੀਂ ਕਰਵਾਈ ਗਈ ਹੈ। ਉਥੇ ਪੁਲਿਸ ਵੱਲੋਂ ਦੱਸਿਆ ਗਿਆ ਹੈ ਕਿ ਬੱਚੀ ਦਾ ਕੋਈ ਕਤਲ ਨਹੀਂ ਕੀਤਾ ਗਿਆ ਅਚਾਨਕ ਇਕ ਟਰੈਕਟਰ ਦੇ ਹੇਠਾਂ ਆਉਣ ਕਾਰਨ ਬੱਚੇ ਦੀ ਮੌਤ ਹੋਈ ਹੈ।


ਤਾਜਾ ਜਾਣਕਾਰੀ
ਪੰਜਾਬ ਚ ਇਥੇ 7 ਸਾਲਾਂ ਬੱਚੀ ਨੂੰ ਮਿਲੀ ਇਸ ਤਰਾਂ ਦਰਦਨਾਕ ਮੌਤ, ਪਰਿਵਾਰ ਨੂੰ ਜਤਾ ਰਿਹਾ ਇਹ ਖਦਸ਼ਾ
ByadminMay 16, 2022Comments Off on ਪੰਜਾਬ ਚ ਇਥੇ 7 ਸਾਲਾਂ ਬੱਚੀ ਨੂੰ ਮਿਲੀ ਇਸ ਤਰਾਂ ਦਰਦਨਾਕ ਮੌਤ, ਪਰਿਵਾਰ ਨੂੰ ਜਤਾ ਰਿਹਾ ਇਹ ਖਦਸ਼ਾ
Previous Postਪੰਜਾਬ ਦੇ ਚੋਟੀ ਦੇ ਮਸ਼ਹੂਰ ਕਬੱਡੀ ਖਿਡਰੀ ਨੇ ਇਸ ਕਾਰਨ ਖੁਦ ਚੁਣੀ ਮੌਤ, ਇਲਾਕੇ ਚ ਛਾਈ ਸੋਗ ਦੀ ਲਹਿਰ
Next Postਲਾੜੇ ਨੇ ਵਿਆਹੁਣ ਆਉਂਦਿਆਂ ਰਸਤੇ ਚ ਕੀਤਾ ਅਜਿਹਾ ਕਾਰਾ, ਲਾੜੀ ਨੇ ਕਰਤਾ ਵਿਆਹ ਤੋਂ ਇਨਕਾਰ- ਹੋ ਗਈ ਸਾਰੇ ਪਾਸੇ ਚਰਚਾ