BREAKING NEWS
Search

ਪੰਜਾਬ ਚ ਇਥੇ 4 ਭੈਣਾਂ ਦੇ ਇਕਲੋਤੇ ਭਰਾ ਨੂੰ ਇਸ ਤਰਾਂ ਮੌਤ ਨੇ ਆ ਦਬੋਚਿਆ , ਛਾਇਆ ਇਲਾਕੇ ਚ ਸੋਗ

ਆਈ ਤਾਜਾ ਵੱਡੀ ਖਬਰ

ਕਹਿੰਦੇ ਹਨ ਮਾਲਕ ਜੇਕਰ ਦਿਲ ਖੋਲ ਕੇ ਕੁਝ ਦਿੰਦਾ ਹੈ ਤਾਂ ਬੰਦੇ ਦੀ ਜ਼ਿੰਦਗੀ ਕਾਮਜ਼ਾਬ ਹੋ ਜਾਂਦੀ ਹੈ । ਪਰ ਓਥੇ ਹੀ ਜੇਕਰ ਮਾਲਕ ਆਪਣਾ ਹੀ ਦਿੱਤਾ ਕੁਝ ਵਾਪਸ ਲੈਣ ਤੇ ਆ ਜਾਵੇ ਤਾਂ ਘਰਾਂ ਦੇ ਘਰ ਤਬਾਹ ਹੋ ਜਾਂਦੇ ਹਨ । ਜਦੋਂ ਇੱਕ ਘਰ ਦੇ ਵਿੱਚ ਧੀਆਂ ਹੀ ਹੋਣ ਤਾਂ ਮਾਪੇ ਕਿੰਨੀਆਂ ਸੁੱਖਾਂ ਮੰਗ ਕੇ ਪਰਮਾਤਮਾ ਦੇ ਕੋਲੋ ਪੁੱਤਰ ਦੀ ਦਾਤ ਮੰਗਦੇ ਹਨ । ਜਦੋਂ ਪੁੱਤਰ ਹੁੰਦਾ ਹੈ ਘਰ ਵਿੱਚ ਤਾਂ ਕਿੰਨੀਆ ਖੁਸ਼ੀਆਂ ਮਨਾਈਆਂ ਜਾਂਦੀਆਂ ਹੈ । ਲੱਡੂ ਤੱਕ ਵੰਡੇ ਜਾਂਦੇ ਹਨ । ਪਰ ਜਦੋ ਪਰਮਾਤਮਾ ਦਿੱਤੀ ਹੋਈ ਇਸ ਖੁਸ਼ੀ ਨੂੰ ਵਾਪਸ ਲੈ ਲਵੇ ਤਾਂ ਸੋਚੋ ਉਸ ਪਰਿਵਾਰ ਤੇ ਕੀ ਬੀਤੇਗੀ ।

ਅਜਿਹੀ ਹੀ ਦੁਖਦਾਈ ਅਤੇ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ ਬਨੂੜ ਤੋਂ । ਜਿਥੇ ਕਿ ਚਾਰ ਭੈਣਾਂ ਦੇ ਇੱਕ ਭਰਾ ਦੀ ਇੱਕ ਹਾਦਸੇ ਦੇ ਵਿੱਚ ਮੌਤ ਹੋ ਗਈ । ਪਰਿਵਾਰ ਦੇ ਵਿੱਚ ਮਾਤਮ ਦਾ ਮਾਹੌਲ ਹੈ । ਸੋਚੋ ਉਸ ਪਰਿਵਾਰ ਦਾ ਕੀ ਹਾਲ ਹੋ ਰਿਹਾ ਹੋਵੇਗਾ ਜਿਹਨਾਂ ਨੇ ਕਿੰਨੀਆ ਸੁੱਖਾਂ ਸੁਖ ਕੇ ਇਹ ਪੁੱਤਰ ਪ੍ਰਮਾਤਮਾ ਕੋਲੋ ਮੰਗਿਆ ਹੋਵੇਗਾ। ਅਤੇ ਅੱਜ ਕੁਦਰਤ ਨੇ ਅਜਿਹਾ ਭਾਣਾ ਵਰਤਿਆ ਕਿ ਮਾਪਿਆ ਦਾ ਜਵਾਨ ਪੁੱਤਰ ਅਤੇ 4 ਭੈਣਾਂ ਦਾ ਇਕਲੋਤਾਂ ਭਰਾ ਸਦਾ ਸਦਾ ਦੇ ਲਈ ਉਹਨਾਂ ਤੋਂ ਦੂਰ ਕਰ ਦਿੱਤਾ ।

ਦੱਸਣਾ ਬਣਦਾ ਹੈ ਕਿ ਇੱਕ 28 ਸਾਲਾਂ ਨੌਜਵਾਨ ਜਿਸਦਾ ਨਾਮ ਮੋਹਿਤ ਕੁਮਾਰ ਸੀ ਜਿਸਦੀ ਕਿ ਰੇਤੇ ਦੇ ਥੱਲੇ ਦੱਬ ਕੇ ਮੌਤ ਹੋ ਗਈ । ਓਥੇ ਹੀ ਮਿਲੀ ਜਾਣਕਾਰੀ ਦੇ ਮੁਤਾਬਿਕ ਇਹ ਨੌਜਵਾਨ ਸਵੇਰੇ ਦਰਿਆ ਦੇ ਵਿੱਚ ਰੇਤਾ ਲੈਣ ਦੇ ਲਈ ਗਿਆ ਸੀ । ਜਦੋ ਨੌਜਵਾਨ ਦਰਿਆ ਚੋ ਰੇਤਾ ਭਰ ਰਿਹਾ ਸੀ ਤਾਂ ਰੇਤੇ ਦੀ ਡਿੱਗ ਅਚਾਨਕ ਉਸ ਉਪਰ ਡਿੱਗ ਗਈ ਜਿਸਦੇ ਚਲਦੇ ਚਾਰ ਭੈਣਾਂ ਦੇ ਇਕਲੋਤੇ ਵੀਰ ਦੀ ਮੌਤ ਹੋ ਗਈ ।

ਪਰਿਵਾਰ ਦੇ ਵਿੱਚ ਇਸ ਸਮੇਂ ਸੋਗ ਦੀ ਲਹਿਰ ਹੈ । ਮਾਪਿਆ ਦਾ ਅਤੇ ਭੈਣਾਂ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ । ਉਹਨਾਂ ਭੈਣਾਂ ਦਾ ਵਲੋਂ ਰੱਬ ਨੂੰ ਕੋਸਦੇ ਹੋਏ ਕਿਹਾ ਜਾ ਰਿਹਾ ਹੈ ਰੱਬਾ ਸਾਡਾ ਵੀਰ ਮੋੜ ਦੇਵੋ । ਬੇਹੱਦ ਹੀ ਮੰਦਭਾਗੀ ਅਤੇ ਦੁਖਦਾਈ ਇਹ ਖਬਰ ਸਾਹਮਣੇ ਆਈ ਹੈ ।
 error: Content is protected !!