BREAKING NEWS
Search

ਪੰਜਾਬ ਚ ਇਥੇ 11 ਬੱਚਿਆਂ ਦੇ ਪਿਓ ਨੇ ਅੱਧੀ ਰਾਤ ਕੁੱਤਿਆਂ ਤੋਂ ਡਰ ਕੇ ਕੀਤੀ ਅਜਿਹੀ ਹਰਕਤ – ਸਾਰੇ ਪਾਸੇ ਹੋ ਗਈ ਲਾਲਾ ਲਾਲਾ

ਆਈ ਤਾਜਾ ਵੱਡੀ ਖਬਰ

ਦੁਨੀਆਂ ਵਿਚ ਜਿਥੇ ਬਹੁਤ ਸਾਰੇ ਮਾਪੇ ਬੱਚਿਆਂ ਦੀ ਖਾਤਰ ਤੜਫਦੇ ਦੇਖੇ ਗਏ ਹਨ। ਉੱਥੇ ਹੀ ਬਹੁਤ ਸਾਰੇ ਅਜਿਹੇ ਕਲਯੁੱਗੀ ਮਾਂ ਬਾਪ ਵੀ ਹੁੰਦੇ ਹਨ ਜੋ ਆਪਣੀ ਔਲਾਦ ਨੂੰ ਸੁੱਟਣ ਤੋਂ ਵੀ ਗੁਰੇਜ਼ ਨਹੀਂ ਕਰਦੇ। ਆਏ ਦਿਨ ਇਹ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਸਾਹਮਣੇ ਆ ਜਾਂਦੀਆਂ ਹਨ ਅਤੇ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਹਨ ਜਿੱਥੇ ਕਲਯੁੱਗੀ ਮਾਪੇ ਬੱਚਿਆਂ ਨੂੰ ਸੜਕਾਂ ਝਾੜੀਆ ਅਤੇ ਰੂੜੀਆਂ ਉੱਪਰ ਕੁੱਤਿਆਂ ਦੇ ਨੋਚਣ ਲਈ ਸੁੱਟ ਦਿੱਤਾ ਜਾਂਦਾ ਹੈ। ਉੱਥੇ ਹੀ ਕੁਦਰਤ ਕੁਝ ਬੱਚਿਆਂ ਉੱਪਰ ਮਿਹਰਬਾਨ ਹੁੰਦੀ ਹੈ ਅਤੇ ਉਨ੍ਹਾਂ ਨੂੰ ਇੰਨਾ ਚੰਗਾ ਭਵਿੱਖ ਦੇ ਦਿੰਦੀ ਹੈ ਜਿਸ ਦੀ ਕਿਸੇ ਵੱਲੋਂ ਕਲਪਨਾ ਵੀ ਨਹੀਂ ਕੀਤੀ ਹੁੰਦੀ।

ਉਥੇ ਹੀ ਕੁਝ ਮਾਸੂਮ ਨਵਜਨਮੇ ਬੱਚੇ ਅਜਿਹੇ ਹੁੰਦੇ ਹਨ ਜੋ ਦੁਨੀਆਂ ਦੇਖਣ ਤੋਂ ਪਹਿਲਾਂ ਹੀ ਮੌਤ ਦੇ ਸ਼ਿਕਾਰ ਹੋ ਜਾਂਦੇ ਹਨ। ਅਜਿਹੀਆਂ ਘਟਨਾਵਾਂ ਆਏ ਦਿਨ ਸਾਹਮਣੇ ਆ ਰਹੀਆਂ ਹਨ ਜਿਨ੍ਹਾਂ ਨੂੰ ਰੋਕਣ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਵਰਤੀ ਜਾ ਰਹੀ ਹੈ। ਬਹੁਤ ਸਾਰੇ ਅਜਿਹੇ ਲਵਾਰਸ ਮਿਲਣ ਵਾਲੇ ਬੱਚਿਆਂ ਨੂੰ ਗੋਦ ਲੈਣ ਲਈ ਬੇ ਔਲਾਦ ਮਾਪਿਆਂ ਦੀਆਂ ਲਾਈਨਾਂ ਵੀ ਲੱਗ ਜਾਂਦੀਆਂ ਹਨ। ਹੁਣ ਪੰਜਾਬ ਵਿੱਚ 11 ਬੱਚਿਆਂ ਦੇ ਪਿਓ ਵੱਲੋਂ ਅੱਧੀ ਰਾਤ ਨੂੰ ਅਜਿਹੀ ਡਰਾਉਣੀ ਹਰਕਤ ਕੀਤੀ ਗਈ ਹੈ ਜਿਸ ਦੀ ਸਾਰੇ ਪਾਸੇ ਚਰਚਾ ਹੋ ਰਹੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਬਟਾਲਾ ਦੇ ਰੇਲਵੇ ਸਟੇਸ਼ਨ ਤੋਂ ਸਾਹਮਣੇ ਆਈ ਹੈ। ਜਿੱਥੇ ਇੱਕ ਨਵਜੰਮੀ ਬੱਚੀ ਦੀ ਲਾਸ਼ ਬਰਾਮਦ ਕੀਤੀ ਗਈ ਹੈ। ਇਸ ਬੱਚੀ ਦੇ ਪਰਿਵਾਰ ਦਾ ਉਸ ਸਮੇਂ ਖੁਲਾਸਾ ਹੋਇਆ ਜਦੋਂ ਇਸ ਖੇਤਰ ਵਿੱਚ ਬੱਚੇ ਦੀ ਪੈਦਾਇਸ਼ ਵਿਚ ਮਦਦ ਕਰਨ ਵਾਲੀ ਦਾਈ ਨਾਲ ਇਸ ਬਾਰੇ ਗੱਲਬਾਤ ਕੀਤੀ ਗਈ। ਉਸ ਨੇ ਦੱਸਿਆ ਕਿ 21 ਜੁਲਾਈ ਦੀ ਰਾਤ ਨੂੰ ਉਸ ਵੱਲੋਂ ਹਰਨਾਮ ਨਗਰ ਗੋਲਡਨ ਗਲੀ ਵਿਚ ਰਹਿਣ ਵਾਲੀ ਪੁਸ਼ਪਾ ਦੇ ਘਰ ਇੱਕ ਬੱਚੇ ਦੇ ਜਨਮ ਵਿੱਚ ਸਹਾਇਤਾ ਕੀਤੀ ਗਈ ਸੀ।

ਅਤੇ ਉਨ੍ਹਾਂ ਦੇ ਘਰ ਇੱਕ ਮ੍ਰਿਤਕ ਬੱਚੀ ਪੈਦਾ ਹੋਈ ਸੀ। ਇਸ ਬਾਰੇ ਜਦੋਂ ਮ੍ਰਿਤਕ ਬੱਚੀ ਦੇ ਬਾਪ ਨਾਲ ਰਾਬਤਾ ਕਾਇਮ ਕੀਤਾ ਗਿਆ ਤਾਂ ਉਸ ਨੇ ਦੱਸਿਆ ਕਿ ਉਹ ਜਿਸ ਸਮੇਂ ਆਪਣੀ ਬੱਚੀ ਨੂੰ ਦਫਨਾਉਣ ਲਈ ਜਾ ਰਿਹਾ ਸੀ ਤਾਂ ਉਸ ਸਮੇਂ ਹੀ ਉਸ ਮਗਰ ਕੁਝ ਕੁਤੇ ਪੈ ਗਏ। ਜਿਸ ਲਈ ਉਹ ਡਰਦਾ ਹੋਇਆ ਬੱਚੀ ਰੇਲਵੇ ਟ੍ਰੈਕ ਤੇ ਛੱਡ ਆਇਆ। ਇਸ ਵਿਅਕਤੀ ਦੀ ਪਤਨੀ ਦੇ ਪਹਿਲੇ ਵਿਆਹ ਦੇ 6 ਬੱਚੇ ਹਨ ਅਤੇ ਹੋਣ ਵਾਲੇ ਵਿਆਹ ਦੇ ਚਾਰ ਬੱਚੇ ਹਨ, ਇਹ ਇਹਨਾਂ ਦਾ ਗਿਆਰਵਾਂ ਬੱਚਾ ਸੀ। ਪੁਲੀਸ ਵੱਲੋਂ ਬੱਚੀ ਦੇ ਪਿਤਾ ਜੋਗਿੰਦਰ ਰਾਮ ਤੋਂ ਇਸ ਬਾਰੇ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।error: Content is protected !!