BREAKING NEWS
Search

ਪੰਜਾਬ ਚ ਇਥੇ ਹਵਾ ਵਾਲੀ ਟੈਂਕੀ ਫਟਣ ਨਾਲ ਹੋਇਆ ਮੌਤ ਦਾ ਤਾਂਡਵ – ਪਈਆਂ ਭਾਜੜਾਂ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿੱਚ ਜਿਥੇ ਚੋਣਾਂ ਦੇ ਮਾਹੌਲ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਲੋਕਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਵਾਪਰਨ ਵਾਲੇ ਹਾਦਸਿਆਂ ਨੂੰ ਰੋਕਣ ਵਾਸਤੇ ਚੌਕਸੀ ਵਧਾ ਦਿੱਤਾ ਗਿਆ ਹੈ ਅਤੇ ਪੁਲਸ ਵੱਲੋ ਪੰਜਾਬ ਵਿੱਚ ਚੱਪੇ-ਚੱਪੇ ਉਪਰ ਨਜ਼ਰ ਰੱਖੀ ਜਾ ਰਹੀ ਹੈ। ਉੱਥੋਂ ਹੀ ਵਾਪਰਣ ਵਾਲੇ ਕਈ ਤਰ੍ਹਾਂ ਦੇ ਹਾਦਸੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੇ ਹਨ ਜਿਸ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਗਿਆ ਹੁੰਦਾ। ਜਿੱਥੇ ਹਰ ਇਨਸਾਨ ਵੱਲੋਂ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਵਾਸਤੇ ਰੋਜ਼ੀ ਰੋਟੀ ਦੀ ਖਾਤਰ ਕੋਈ ਨਾ ਕੋਈ ਕੰਮ ਕੀਤਾ ਜਾਂਦਾ ਹੈ। ਉਥੇ ਹੀ ਕੁਝ ਲੋਕਾਂ ਵੱਲੋਂ ਆਪਣੇ ਛੋਟੇ ਮੋਟੇ ਰੁਜ਼ਗਾਰ ਵੀ ਸ਼ੁਰੂ ਕਰ ਲਏ ਜਾਂਦੇ ਹਨ ਜਿਸ ਨਾਲ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਣ।

ਪਰ ਬਹੁਤ ਸਾਰੇ ਅਜਿਹੇ ਲੋਕ ਆਪਣੇ ਦੁਆਰਾ ਕੀਤੇ ਜਾਂਦੇ ਕੰਮ ਦੇ ਕਾਰਨ ਹੀ ਇਸ ਦੁਨੀਆਂ ਤੋਂ ਤੁਰ ਜਾਂਦੇ ਹਨ। ਕਿਉਂਕਿ ਉਨ੍ਹਾਂ ਦੇ ਕੰਮ ਦੌਰਾਨ ਹੀ ਕਈ ਤਰ੍ਹਾਂ ਦੇ ਅਜਿਹੇ ਹਾਦਸੇ ਵਾਪਰ ਜਾਂਦੇ ਹਨ ਜਿਸ ਨਾਲ ਉਹ ਮੌਤ ਦੇ ਮੂੰਹ ਵਿਚ ਚਲੇ ਜਾਂਦੇ ਹਨ। ਹੁਣ ਪੰਜਾਬ ਵਿੱਚ ਇੱਥੇ ਹਵਾ ਵਾਲੀ ਟੈਂਕੀ ਫਟਣ ਕਾਰਨ ਮੌਤ ਦਾ ਤਾਂਡਵ ਹੋਇਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਅਬੋਹਰ ਤੋਂ ਸਾਹਮਣੇ ਆਈ ਹੈ ਜਿੱਥੇ ਸੀਤੋ ਰੇਡ ਤੇ ਨਾਮਦੇਵ ਚੌਂਕ ਵਿੱਚ ਇੱਕ ਵਿਅਕਤੀ ਦੀ ਟਾਇਰਾਂ ਦੀ ਦੁਕਾਨ ਹੈ। ਉਥੇ ਹੀ ਅੱਜ ਇਕ ਹਾਦਸਾ ਵਾਪਰ ਗਿਆ ਅਤੇ ਦੁਕਾਨ ਮਾਲਕ ਰਵੀ ਕੁਮਾਰ ਦੀ ਹਵਾ ਭਰਦੇ ਸਮੇਂ ਹਵਾ ਵਾਲੀ ਟੈਂਕੀ ਫਟਣ ਕਾਰਨ ਮੌਕੇ ਤੇ ਹੀ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸ਼ੰਕਰ ਲਾਲ ਨਾਮ ਦਾ ਵਿਅਕਤੀ ਆਰ ਕੇ ਟਾਇਰ ਦੀ ਦੁਕਾਨ ਤੇ ਆਇਆ ਹੋਇਆ ਸੀ। ਜਿੱਥੇ ਉਹ ਹਵਾ ਭਰਵਾਉਣ ਆਇਆ ਸੀ ਉੱਥੇ ਹੀ ਰਵੀ ਵੱਲੋਂ ਹਵਾ ਭਰੀ ਜਾ ਰਹੀ ਸੀ ਤਾਂ ਅਚਾਨਕ ਹੀ ਟੈਂਕੀ ਫਟ ਗਈ।

ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਅਫ਼ਸਰਾਂ ਵੱਲੋਂ ਦੱਸਿਆ ਗਿਆ ਹੈ ਕਿ ਟੈਂਕੀ ਵਿਚ ਹਵਾ ਦਾ ਪ੍ਰੈਸ਼ਰ ਵਧੇਰੇ ਹੋਣ ਕਾਰਨ ਇਹ ਹਾਦਸਾ ਵਾਪਰਿਆ ਹੈ। ਜਿੱਥੇ ਟੈਂਕੀ ਦੇ ਫਟਣ ਕਾਰਨ ਵਾਪਰੇ ਇਸ ਦਰਦਨਾਕ ਹਾਦਸੇ ਵਿਚ ਦੁਕਾਨ ਮਾਲਕ ਦੀ ਮੌਤ ਹੋ ਗਈ ਹੈ। ਪੁਲਿਸ ਵੱਲੋਂ ਇਸ ਮਾਮਲੇ ਤੇ ਅਧਾਰਤ ਕਾਰਵਾਈ ਕੀਤੀ ਜਾ ਰਹੀ ਹੈ।error: Content is protected !!