BREAKING NEWS
Search

ਪੰਜਾਬ ਚ ਇਥੇ ਸਕੂਲੀ ਬੱਸ ਖੱਡੇ ਚ ਪਲਟੀ, ਹਾਦਸਾ ਦੇਖ ਉੱਡੇ ਸਭ ਦੇ ਹੋਸ਼

ਆਈ ਤਾਜ਼ਾ ਵੱਡੀ ਖਬਰ 

ਅਣਗਹਿਲੀ ਦੇ ਚਲਦਿਆਂ ਹੋਇਆਂ ਬਹੁਤ ਸਾਰੇ ਵਾਹਨ ਚਲਾਉਣ ਵਾਲੇ ਡਰਾਇਵਰਾਂ ਵੱਲੋਂ ਕਈ ਤਰਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਇਨ੍ਹਾਂ ਹਾਦਸਿਆਂ ਦੇ ਸ਼ਿਕਾਰ ਹੋਣ ਵਾਲੇ ਲੋਕਾਂ ਦੇ ਪਰਿਵਾਰਾਂ ਵਿੱਚ ਸੋਗ ਦੀ ਲਹਿਰ ਵੀ ਫੈਲ ਜਾਂਦੀ ਹੈ। ਸੜਕੀ ਆਵਾਜਾਈ ਮੰਤਰਾਲੇ ਵੱਲੋਂ ਜਿੱਥੇ ਬਾਹਰ ਚਾਲਕਾਂ ਲਈ ਬਹੁਤ ਸਾਰੇ ਨਿਯਮ ਲਾਗੂ ਕੀਤੇ ਗਏ ਹਨ। ਉਥੇ ਹੀ ਬਰਸਾਤਾਂ ਦਾ ਮੌਸਮ ਹੋਣ ਦੇ ਚਲਦਿਆਂ ਹੋਇਆਂ ਵੀ ਬਹੁਤ ਸਾਰੇ ਹਾਦਸੇ ਵਾਪਰ ਰਹੇ ਹਨ,ਜਿਸ ਨਾਲ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਹੋ ਜਾਂਦਾ ਹੈ। ਹੁਣ ਇੱਥੇ ਪੰਜਾਬ ਵਿੱਚ ਸਕੂਲੀ ਬੱਸ ਖੱਡੇ ਵਿੱਚ ਪਲਟ ਗਈ ਹੈ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਜ਼ੀਰਕਪੁਰ ਤੋਂ ਸਾਹਮਣੇ ਆਇਆ ਹੈ। ਜਿੱਥੇ ਪੰਜਾਬ ਵਿਚ ਇਨੀ ਦਿਨੀ ਬਰਸਾਤ ਹੋ ਰਹੀ ਹੈ ਉਥੇ ਹੀ ਜ਼ੀਰਕਪੁਰ ਵਿੱਚ ਇੱਕ ਨਿੱਜੀ ਸਕੂਲ ਦੀ ਬੱਸ ਉਸ ਸਮੇਂ ਹਾਦਸਾਗ੍ਰਸਤ ਹੋ ਗਈ ਜਦੋਂ ਸਵੇਰ ਦੇ ਸਮੇਂ ਬੱਸ ਬੱਚਿਆਂ ਨੂੰ ਸਕੂਲ ਲੈ ਕੇ ਜਾਣ ਵਾਸਤੇ ਜਾ ਰਹੀ ਸੀ। ਜਦੋਂ ਇਹ ਬੱਸ ਜ਼ੀਰਕਪੁਰ ਦੇ ਸ਼ਿਵਾ ਏਨਕਲੇਵ ਤੋਂ ਪਿੰਡ ਦੌਲਤ ਸਿੰਘ ਵਾਲਾ ਦੇ ਰਸਤੇ ਤੇ ਜਾ ਰਹੀ ਸੀ ਤਾਂ ਬਰਸਾਤ ਦੇ ਕਾਰਨ ਸੜਕ ਦੀ ਚੋੜਾਈ ਘੱਟ ਹੋਣ ਕਾਰਨ ਦੋ ਵਾਹਨਾਂ ਦਾ ਲੰਘਣਾ ਮੁਸ਼ਕਲ ਸੀ ਜਿਥੇ ਇਸ ਬੱਸ ਦੇ ਡਰਾਈਵਰ ਵੱਲੋਂ ਹੋਰ ਸਕੂਲ ਦੀ ਬੱਸ ਨੂੰ ਰਸਤਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।

ਉਸੇ ਸਮੇਂ ਹੀ ਸੜਕ ਦੇ ਨਾਲ ਕਿਨਾਰੇ ਤੇ ਬਣੇ ਹੋਏ ਨਾਲੇ ਦੀ ਮਿੱਟੀ ਧਸ ਗਈ ਅਤੇ ਬੱਸ ਦੇ ਟਾਇਰ ਵੀ ਖਿਸਕ ਗਏ ਜਿਸ ਕਾਰਨ ਬੱਸ ਪਲਟ ਗਈ। ਇਸ ਹਾਦਸੇ ਵਿਚ ਜਿੱਥੇ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਹੈ ਉੱਥੇ ਹੀ ਸਾਰੇ 15 ਦੇ ਕਰੀਬ ਬੱਸ ਚ ਸਵਾਰ ਬੱਚੇ ਸੁਰੱਖਿਅਤ ਹਨ।

ਜਿਨ੍ਹਾਂ ਨੂੰ ਬੱਸ ਦੇ ਡਰਾਈਵਰ ਕੰਡਕਟਰ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਡਰਾਈਵਰ ਸੀਟ ਤੋਂ ਬਾਹਰ ਕੱਢਿਆ ਗਿਆ ਅਤੇ ਪਿੰਡ ਵਾਸੀਆਂ ਵੱਲੋਂ ਵੀ ਦੱਸਿਆ ਗਿਆ ਹੈ ਕਿ ਸੜਕ ਟੁੱਟੀ ਹੋਣ ਕਾਰਨ ਦੋ ਵਾਹਨਾਂ ਦੇ ਲੰਘਣ ਦੌਰਾਨ ਅਜਿਹੀਆਂ ਬਹੁਤ ਸਾਰੀਆਂ ਮੁਸ਼ਕਲਾਂ ਪੇਸ਼ ਆ ਰਹੀਆਂ ਹਨ। ਉਥੇ ਹੀ ਬਰਸਾਤ ਦੇ ਦਿਨਾਂ ਵਿੱਚ ਸੜਕਾਂ ਦੇ ਕਿਨਾਰੇ ਤੇ ਮਿੱਟੀ ਨਾ ਹੋਣ ਕਾਰਨ ਅਤੇ ਗੰਦੇ ਪਾਣੀ ਦੇ ਨਾਲੇ ਸਹੀ ਨਾ ਕੀਤੇ ਜਾਣ ਕਾਰਨ ਅਜਿਹੇ ਹਾਦਸੇ ਵਾਪਰ ਰਹੇ ਹਨ।error: Content is protected !!