BREAKING NEWS
Search

ਪੰਜਾਬ ਚ ਇਥੇ ਵਾਪਰਿਆ ਭਿਆਨਕ ਹਾਦਸਾ ਹੋਈਆਂ ਮੌਤਾਂ , ਇਲਾਕੇ ਚ ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ 

ਪੰਜਾਬ ਵਿਚ ਕੋਈ ਨਾ ਕੋਈ ਅਜਿਹੀ ਘਟਨਾ ਵਾਪਰਦੀ ਰਹਿੰਦੀ ਹੈ, ਜੋ ਕਈ ਤਰਾਂ ਦੇ ਸਵਾਲ ਖੜੇ ਕਰ ਜਾਂਦੀ ਹੈ | ਆਏ ਦਿਨ ਵੱਧ ਰਹੇ ਇਹ ਸੜਕੀ ਹਾਦਸੇ ਸਹਿਮ ਦਾ ਮਾਹੌਲ ਪੈਦਾ ਕਰਦੇ ਹਨ | ਇਕ ਵਾਰ ਫਿਰ ਇਕ ਅਜਿਹੀ ਘਟਨਾ ਵਾਪਰੀ ਹੈ, ਜਿਸਨੇ ਪਰਿਵਾਰ ਵਿਚ ਸੋਗ ਦਾ ਮਾਹੌਲ ਪੈਦਾ ਕਰ ਦਿੱਤਾ ਹੈ | ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ, ਕਿਓਂਕਿ ਘਰ ਦੇ ਜੀਅ ਇਕ ਸੜਕੀ ਹਾਦਸੇ ਵਿਚ ਉਨਾਂ ਤੋਂ ਦੂਰ ਜਾ ਚੁਕੇ ਹਨ | ਜਿਸ ਤੋਂ ਬਾਅਦ ਇਲਾਕੇ ਵਿਚ ਸੋਗ ਦੀ ਲਹਿਰ ਛਾ ਚੁੱਕੀ ਹੈ, ਅਤੇ ਪਰਿਵਾਰ ਨਾਲ ਹਰ ਕੋਈ ਦੁੱਖ ਸਾਂਝਾ ਕਰ ਰਿਹਾ ਹੈ |

ਬੱਸੀ ਪਠਾਣਾਂ ਤੋਂ ਇਹ ਸਾਰੀ ਖਬਰ ਸਾਹਮਣੇ ਆਈ ਹੈ, ਜਿੱਥੇ ਪਿਓ ਪੁੱਤ ਦੀ ਇਕ ਹਾਦਸੇ ਵਿਚ ਮੌ-ਤ ਹੋ ਗਈ ਹੈ | ਬੱਸੀ ਪਠਾਣਾਂ ਬਾਈਪਾਸ ‘ਤੇ ਇਹ ਸਾਰੀ ਘਟਨਾ ਵਾਪਰੀ ਹੈ ,ਇੱਥੇ ਇਕ ਤੇਜ ਰਫ਼ਤਾਰ ਕਾਰ ਵਲੋਂ ਪਿਓ ਪੁੱਤ ਨੂੰ ਟੱ-ਕ-ਰ ਮਾਰ ਦਿਤੀ ਗਈ, ਜਿਸ ਤੋਂ ਬਾਅਦ ਪਿਓ ਪੁੱਤ ਦੀ ਮੌਕੇ ਉੱਤੇ ਹੀ ਮੌ-ਤ ਹੋ ਗਈ | ਜ਼ਿਕਰਯੋਗ ਹੈ ਕਿ ਦੋਨੋਂ ਪਿਓ ਪੁੱਤ ਗੈਸ ਸਿਲੰਡਰ ਭਰਵਾਉਣ ਲਈ ਏਜੇਂਸੀ ਜਾ ਰਹੇ ਸਨ, ਜਿਸ ਦੌਰਾਨ ਇਹ ਘਟਨਾ ਵਾਪਰੀ |

ਖਾਸਲਪੁਰ ਵਾਸੀ ਜ਼ਿੰਦਰ ਸਿੰਘ ਅਤੇ ਉਸਦਾ ਪੁੱਤ ਸੰਦੀਪ ਸਿੰਘ ਇਸ ਘਟਨਾ ਵਿਚ ਮਾਰੇ ਗਏ ,ਜਿਸ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਉਨ੍ਹਾਂ ਵਲੋਂ ਕਾਰਵਾਈ ਅਮਲ ਵਿਚ ਲਿਆਂਦੀ ਗਈ | ਕਾਰ ਸਵਾਰ ਦੀ ਪਛਾਣ ਕਰਕੇ ਉਸ ਦੇ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ |ਜ਼ਿਕਰਯੋਗ ਹੈ ਕਿ, ਲਾ-ਸ਼ਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ, ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |

ਕਾਰ ਸਵਾਰ ਉੱਤੇ ਜਿੱਥੇ ਮਾਮਲਾ ਦਰਜ ਕੀਤਾ ਗਿਆ ਹੈ, ਉੱਥੇ ਹੀ ਹਾਦਸਾ ਵਾਪਰਨ ਪਿੱਛੋਂ ਆਸ ਪਾਸ ਦੇ ਲੋਕਾਂ ਵਿਚ ਵੀ ਸੋਗ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ | ਰਾਹਗੀਰ ਇਸ ਹਾਦਸੇ ਨੂੰ ਦੇਖਣ ਤੋਂ ਬਾਅਦ ਦੁੱਖ ਵਿਚ ਹਨ ਕਿ, ਇਸ ਭਿਆਨਕ ਹਾਦਸੇ ਨੇ ਇਕ ਘਰ ਉਜਾੜ ਦਿੱਤਾ ਹੈ , ਪਿਓ ਪੁੱਤ ਦੀ ਜਾਨ ਲੈ ਲਈ ਹੈ | ਇਸ ਘਟਨਾ ਤੋਂ ਬਾਅਦ ਪਰਿਵਾਰ ਵਿਚ ਰੋਣਾ – ਧੋਣਾ ਪੈ ਚੁੱਕਾ ਹੈ |error: Content is protected !!