BREAKING NEWS
Search

ਪੰਜਾਬ ਚ ਇਥੇ ਵਾਪਰਿਆ ਭਿਆਨਕ ਹਾਦਸਾ ਹੋਈਆਂ ਏਨੀਆਂ ਮੌਤਾਂ ਅਤੇ ਜਖਮੀ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਦੇ ਵਿੱਚ ਲਗਾਤਾਰ ਹੀ ਸਡ਼ਕੀ ਹਾਦਸਿਆਂ ਦੇ ਵਿੱਚ ਇਜ਼ਾਫ਼ਾ ਹੋ ਰਿਹਾ ਹੈ , ਸੜਕ ਤੇ ਵਾਹਨ ਚਲਾਉਣ ਦੇ ਲਈ , ਚੱਲਣ ਦੇ ਲਈ ਬਹੁਤ ਸਾਰੇ ਸੜਕੀ ਨਿਯਮ ਬਣਾਏ ਗਏ ਹਨ । ਪਰ ਕਈ ਲੋਕ ਇਨ੍ਹਾਂ ਨਿਯਮਾਂ ਦੀ ਪਾਲਣਾ ਨਹੀਂ ਕਰਦੇ , ਜਿਸ ਕਾਰਨ ਕਈ ਵੱਡੇ ਹਾਦਸੇ ਵਾਪਰਦੇ ਹਨ । ਇਹ ਹਾਦਸੇ ਕਈ ਵਾਰ ਏਨੇ ਜ਼ਿਆਦਾ ਭਿਆਨਕ ਹੁੰਦੇ ਹਨ, ਕੀ ਇਨ੍ਹਾਂ ਹਾਦਸਿਆਂ ਦੌਰਾਨ ਕਈ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ । ਇਹ ਸਡ਼ਕੀ ਹਾਦਸੇ ਨਾਂ ਦਾ ਦੈਂਤ ਏਨਾ ਜ਼ਿਆਦਾ ਭਿਆਨਕ ਹੈ ਕਿ ਇਹ ਹਰ ਰੋਜ਼ ਹੀ ਕਿਸੇ ਨਾ ਕਿਸੇ ਵਿਅਕਤੀ ਦੀ ਜਾਨ ਲੈਂਦਾ ਹੀ ਹੈ ।

ਹਰ ਰੋਜ਼ ਹੀ ਦਿਲ ਨੂੰ ਝਿੰਜੋੜਣ ਤੇ ਦਿਲ ਦਹਿਲਾਉਣ ਵਾਲੇ ਮਾਮਲੇ ਸਾਹਮਣੇ ਆਉਂਦੇ ਹਨ, ਅਜਿਹਾ ਹੀ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਤੋਂ ।ਜਿੱਥੇ ਸੰਗਰੂਰ ਪਟਿਆਲਾ ਰੋਡ ਤੇ ਇਕ ਐਨਾ ਜ਼ਿਆਦਾ ਭਿਆਨਕ ਹਾਦਸਾ ਵਾਪਰਿਆ । ਜਿਸ ਦੇ ਚਲਦੇ ਕਈ ਲੋਕਾਂ ਦੀ ਮੌਤ ਹੋ ਗਈ , ਜਦਕਿ ਕਈ ਲੋਕ ਇਸ ਪੂਰੀ ਘਟਨਾ ਦੌਰਾਨ ਪੂਰੀ ਤਰ੍ਹਾਂ ਦੇ ਨਾਲ ਜ਼ਖ਼ਮੀ ਹੋ ਗਏ । ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਸੰਗਰੂਰ ਪਟਿਆਲਾ ਰੋਡ ਤੇ ਇਕ ਕਾਰ ਅਤੇ ਝੋਨੇ ਦੇ ਨਾਲ ਭਰੀ ਹੋਈ ਟਰਾਲੀ ਦੀ ਆਪਸ ਦੇ ਵਿੱਚ ਭਿਆਨਕ ਟੱਕਰ ਹੋਈ , ਜਿਸ ਦੇ ਚੱਲਦੇ ਦੋ ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ।

ਜਦਕਿ ਇਕ ਵਿਅਕਤੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਿਸ ਨੂੰ ਕਿ ਹਸਪਤਾਲ ਦੇ ਵਿੱਚ ਪਹੁੰਚਾ ਦਿੱਤਾ ਗਿਆ ਹੈ । ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਝੋਨੇ ਦੀ ਭਰੀ ਟਰਾਲੀ ਤੇ ਕਾਰ ਦੀ ਹੋਈ ਆਪਸ ਚ ਭਿਆਨਕ ਟੱਕਰ ਦੇ ਚੱਲਦੇ ਮਾਂ ਪੁੱਤਰ ਦੀ ਮੌਕੇ ਤੇ ਹੀ ਮੌਤ ਹੋ ਗਈ , ਜਦ ਕਿ ਇਸ ਪੂਰੀ ਘਟਨਾ ਦੌਰਾਨ ਇਕ ਔਰਤ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ । ਸੂਚਨਾ ਮਿਲਦੇ ਸਾਰ ਹੀ ਪੁਲੀਸ ਵੀ ਮੌਕੇ ਤੇ ਪਹੁੰਚੀ , ਜਿਨ੍ਹਾਂ ਦੇ ਵੱਲੋਂ ਘਟਨਾ ਦਾ ਜਾਇਜ਼ਾ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ।

ਉੱਥੇ ਹੀ ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਪੀਡ਼ਤ ਪਰਿਵਾਰ ਨੇ ਦੱਸਿਆ ਕਿ ਉਹ ਗੱਡੀ ਦੇ ਵਿੱਚ ਸਵਾਰ ਹੋ ਕੇ ਕਾਲੀ ਮਾਤਾ ਮੰਦਰ ਤੋਂ ਮੱਥਾ ਟੇਕ ਕੇ ਵਾਪਸ ਸੰਗਰੂਰ ਵੱਲ ਨੂੰ ਚੱਲ ਰਹੇ ਸੀ , ਤਾਂ ਰਾਸਤੇ ਦੇ ਵਿੱਚ ਉਨ੍ਹਾਂ ਦੀ ਗੱਡੀ ਦੀ ਟੱਕਰ ਝੋਨੇ ਦੇ ਨਾਲ ਭਰੀ ਟਰਾਲੀ ਦੇ ਨਾਲ ਹੋ ਗਈ । ਜਿਸ ਦੇ ਚੱਲਦੇ ਮਾਂ ਪੁੱਤਰ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ । ਜਦਕਿ ਗੱਡੀ ਦੇ ਵਿਚ ਬੈਠੀ ਇਕ ਔਰਤ ਦੇ ਗੰਭੀਰ ਸੱਟਾਂ ਲੱਗੀਆਂ , ਜਿਸ ਨੂੰ ਕਿ ਹਸਪਤਾਲ ਦੇ ਵਿੱਚ ਪਹੁੰਚਾ ਦਿੱਤਾ ਗਿਆ ਹੈ ਤੇ ਉਸ ਦਾ ਇਲਾਜ ਚੱਲ ਰਿਹਾ ਹੈ । ਇਸ ਘਟਨਾ ਦੇ ਵਾਪਰਨ ਤੋਂ ਬਾਅਦ ਇਲਾਕੇ ਦੇ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ।error: Content is protected !!