BREAKING NEWS
Search

ਪੰਜਾਬ ਚ ਇਥੇ ਵਾਪਰਿਆ ਭਿਆਨਕ ਹਾਦਸਾ ਕਈ ਵਾਹਨ ਗਏ ਦੱਬੇ ਮਚੀ ਹਾਹਾਕਾਰ

ਆਈ ਤਾਜ਼ਾ ਵੱਡੀ ਖਬਰ 

ਲੋਕਾਂ ਦੀ ਸੁਰੱਖਿਆ ਲਈ ਜਿੱਥੇ ਪੁਲਸ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਸਖਤ ਕਦਮ ਚੁੱਕੇ ਜਾ ਰਹੇ ਹਨ। ਜਿਸ ਸਦਕਾ ਵਾਹਨਾਂ ਦੁਆਰਾ ਹੋਣ ਵਾਲੇ ਹਾਦਸਿਆਂ ਨੂੰ ਰੋਕਿਆ ਜਾ ਸਕੇ। ਉੱਥੇ ਹੀ ਸਰਕਾਰ ਵੱਲੋਂ ਵਾਹਨ ਚਾਲਕਾਂ ਨੂੰ ਵੀ ਲਾਗੂ ਕੀਤੇ ਗਏ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਵੀ ਕੀਤੀ ਜਾਂਦੀ ਹੈ, ਤਾਂ ਜੋ ਨਿਯਮਾਂ ਦੀ ਉਲੰਘਣਾ ਨਾ ਹੋ ਸਕੇ ਅਤੇ ਵਾਪਰਣ ਵਾਲੇ ਹਾਦਸਿਆਂ ਨੂੰ ਰੋਕਿਆ ਜਾ ਸਕੇ। ਉੱਥੇ ਹੀ ਕੁੱਝ ਲੋਕਾਂ ਵੱਲੋਂ ਸਮੇਂ ਅਤੇ ਆਉਣ ਜਾਣ ਦੇ ਚੱਕਰ ਬਚਾਉਣ ਦੀ ਖਾਤਰ ਆਪਣੇ ਵਾਹਨ ਵਿੱਚ ਲੱਦਿਆ ਹੋਇਆ ਸਮਾਨ ਓਵਰਲੋਡ ਕਰ ਲਿਆ ਜਾਂਦਾ ਹੈ। ਜਿਸ ਕਾਰਨ ਕਈ ਤਰ੍ਹਾਂ ਦੇ ਭਿਆਨਕ ਹਾਦਸੇ ਵਾਪਰ ਜਾਂਦੇ ਹਨ ਅਤੇ ਬਹੁਤ ਸਾਰੇ ਲੋਕ ਇਨ੍ਹਾਂ ਘਟਨਾਵਾਂ ਦੇ ਸ਼ਿਕਾਰ ਹੋ ਜਾਂਦੇ ਹਨ।

ਹੁਣ ਪੰਜਾਬ ਵਿੱਚ ਇੱਥੇ ਭਿਆਨਕ ਹਾਦਸਾ ਵਾਪਰਿਆ ਹੈ ਜਿੱਥੇ ਕਈ ਵਾਹਨ ਦੱਬੇ ਗਏ ਹਨ ਜਿਸ ਕਾਰਨ ਹਾਹਾਕਾਰ ਮਚ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਵਾਪਰਣ ਦੀ ਖ਼ਬਰ ਜਗਰਾਉ ਤੋ ਰਾਏਕੋਟ ਰੋਡ ਤੋਂ ਸਾਹਮਣੇ ਆਈ ਹੈ। ਜਿਥੇ ਝੋਨੇ ਦੀਆਂ ਬੋਰੀਆਂ ਨਾਲ ਲੱਦਿਆ ਹੋਇਆ ਇਕ ਟਰੱਕ ਪਲਟ ਗਿਆ ਹੈ। ਦਸ ਟਾਇਰਾ ਵਾਲਾ ਇਹ ਟਰੱਕ ਝੋਨੇ ਦੀਆਂ ਬੋਰੀਆਂ ਨਾਲ ਭਰ ਕੇ ਹਰੀਕੇ ਪੱਤਣ ਤੋ ਰਾਏਕੋਟ ਜਾ ਰਿਹਾ ਸੀ। ਜਿਸ ਸਮੇਂ ਇਹ ਟਰੱਕ ਜਗਰਾਉਂ ਰਾਏਕੋਟ ਰੋਡ ਤੇ ਪਹੁੰਚਿਆ ਤਾਂ ਉੱਥੇ ਸੜਕ ਦੇ ਨਿਰਮਾਣ ਲਈ ਪਈ ਹੋਈ ਰੇਤ ਦੇ ਉਪਰ ਤੋਂ ਲੰਘਦੇ ਸਮੇਂ ਇਸ ਦਾ ਸੰਤੁਲਨ ਵਿਗੜ ਗਿਆ ਜਿਸ ਕਾਰਨ ਇਹ ਹਾਦਸਾ ਵਾਪਰ ਗਿਆ।

ਇਸ ਹਾਦਸੇ ਕਾਰਨ ਝੋਨੇ ਦੀਆਂ ਬੋਰੀਆਂ ਬਹੁਤ ਸਾਰੀਆਂ ਦੁਕਾਨਾਂ ਦੇ ਅੱਗੇ ਆ ਕੇ ਡਿੱਗ ਗਈਆਂ ਜਿਸ ਕਾਰਨ ਰਸਤਾ ਵੀ ਬੰਦ ਹੋ ਗਿਆ, ਜਿੱਥੇ ਬਹੁਤ ਸਾਰੇ ਦੁਕਾਨਦਾਰ ਆਪਣੀਆਂ ਦੁਕਾਨਾਂ ਵਿੱਚ ਡੱਕੇ ਗਏ ਉਥੇ ਹੀ ਇਹਨਾਂ ਬੋਰੀਆਂ ਦੇ ਹੇਠ ਬਹੁਤ ਸਾਰੇ ਵਾਹਨ ਵੀ ਆ ਗਏ ਹਨ ਜਿਸ ਵਿਚ ਐਕਟੀਵਾ ਮੋਟਰਸਾਈਕਲ ਅਤੇ ਇਕ ਕਾਰ ਵੀ ਸ਼ਾਮਲ ਹੈ, ਜੋ ਇਸ ਘਟਨਾ ਵਿੱਚ ਹਾਦਸਾਗ੍ਰਸਤ ਹੋਈ ਹੈ।

ਜਿੱਥੇ ਲੋਕਾਂ ਨੂੰ ਜਗਰਾਉਂ ਰਾਏਕੋਟ ਰੋਡ ਉੱਤੇ ਭਾਰੀ ਟ੍ਰੈਫਿਕ ਦਾ ਸਾਹਮਣਾ ਵੀ ਕਰਨਾ ਪਿਆ। ਉਥੇ ਹੀ ਦੁਕਾਨਦਾਰਾਂ ਨੂੰ ਦੁਕਾਨਾਂ ਵਿਚੋਂ ਝੋਨੇ ਦੀਆਂ ਬੋਰੀਆਂ ਸਾਈਡ ਤੇ ਕੱਢ ਕੇ ਲੋਕਾਂ ਵੱਲੋਂ ਬਾਹਰ ਕੱਢਿਆ ਗਿਆ । ਓਥੇ ਹੀ ਝੋਨੇ ਦੀਆਂ ਬੋਰੀਆਂ ਦੇ ਦੁਕਾਨ ਅੱਗੇ ਡਿੱਗਣ ਕਾਰਨ ਦੁਕਾਨਦਾਰਾਂ ਦਾ ਵੀ ਕਾਫੀ ਨੁਕਸਾਨ ਹੋ ਰਿਹਾ ਹੈ।



error: Content is protected !!